10 ਸਾਲਾ ਮਾਸੂਮ ਵਲੋਂ ਬੱਚੀ ਦੇ ਜਨਮ ਤੋਂ ਬਾਅਦ ਮੁਲਜ਼ਮ ਮਾਮੇ ਦਾ ਲਿਆ ਡੀ. ਐੱਨ. ਏ. ਸੈਂਪਲ, ਜਲਦ ਹੋਵੇਗਾ ਅਹਿਮ ਖੁਲਾਸਾ

08/18/2017 9:25:02 PM

ਚੰਡੀਗੜ੍ਹ (ਸੰਦੀਪ)- ਨਾਬਾਲਿਗਾ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਪੀੜਤ ਬੱਚੀ ਵੱਲੋਂ ਬੱਚੀ ਨੂੰ ਜਨਮ ਦੇਣ ਦੇ ਨਾਲ ਹੀ ਵੀਰਵਾਰ ਸਵੇਰੇ ਮਾਮਲੇ ਦੀ ਜਾਂਚ 'ਚ ਲੱਗੀ ਸੈਕਟਰ-39 ਥਾਣਾ ਪੁਲਸ ਟੀਮ ਨੇ ਅਦਾਲਤ 'ਚ ਮੁਲਜ਼ਮ ਕੁਲ ਬਹਾਦਰ ਦਾ ਡੀ. ਐੱਨ. ਏ. ਟੈਸਟ ਕਰਵਾਉਣ ਲਈ ਅਰਜ਼ੀ ਦਾਖਲ ਕੀਤੀ। ਅਰਜ਼ੀ ਨੂੰ ਅਦਾਲਤੀ ਮਨਜ਼ੂਰੀ ਮਿਲਣ ਤੋਂ ਬਾਅਦ ਨਾਲ ਹੀ ਮੁਲਜ਼ਮ ਕੁਲ ਬਹਾਦਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਬੁੜੈਲ ਜੇਲ ਤੋਂ ਜ਼ਿਲਾ ਅਦਾਲਤ 'ਚ ਲਿਆਂਦਾ ਗਿਆ। ਜ਼ਿਲਾ ਅਦਾਲਤ 'ਚ ਮੁਲਜ਼ਮ ਦੇ ਡੀ. ਐੱਨ. ਏ. ਦੀ ਜਾਂਚ ਲਈ ਉਸ ਦੇ ਬਲੱਡ ਸੈਂਪਲ ਲੈਣ ਲਈ ਸੈਕਟਰ 32 ਹਸਪਤਾਲ ਤੋਂ ਡਾਕਟਰਾਂ ਦੀ ਟੀਮ ਪਹੁੰਚੀ ਤੇ ਮੁਲਜ਼ਮ ਦੇ ਸੈਂਪਲ ਲਏ। ਸੈਂਪਲ ਨੂੰ ਪੁਲਸ ਨੇ ਜਾਂਚ ਲਈ ਸੀ. ਐੱਫ. ਐੱਸ. ਐੱਲ. ਲੈਬ 'ਚ ਭੇਜ ਦਿੱਤਾ ਹੈ।


Related News