ਪੰਜਾਬ 'ਚ ਫਿਰ ਸ਼ਰਮਨਾਕ ਘਟਨਾ, 9 ਸਾਲਾ ਬੱਚੀ ਦੇ ਹੱਥ-ਪੈਰ ਬੰਨ੍ਹ ਦਰਿੰਦੇ ਨੇ ਟੱਪੀਆਂ ਸਭ ਹੱਦਾਂ

Monday, May 20, 2024 - 03:53 PM (IST)

ਪੰਜਾਬ 'ਚ ਫਿਰ ਸ਼ਰਮਨਾਕ ਘਟਨਾ, 9 ਸਾਲਾ ਬੱਚੀ ਦੇ ਹੱਥ-ਪੈਰ ਬੰਨ੍ਹ ਦਰਿੰਦੇ ਨੇ ਟੱਪੀਆਂ ਸਭ ਹੱਦਾਂ

ਲੁਧਿਆਣਾ (ਅਨਿਲ) : ਪੰਜਾਬ 'ਚ ਫਿਰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 9 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਘਟਨਾ ਵਾਪਰੀ ਹੈ। ਫਿਲਹਾਲ ਪੁਲਸ ਨੇ ਬੱਚੀ ਨਾਲ ਅਜਿਹਾ ਘਿਨੌਣਾ ਕਾਰਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ਖ਼ੁਸ਼, ਅੱਗ ਵਰ੍ਹਾਊ ਗਰਮੀ ਦੌਰਾਨ 'ਮਾਨਸੂਨ' ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕਦੋਂ ਪੁੱਜੇਗਾ

ਜਾਣਕਾਰੀ ਮੁਤਾਬਕ ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੀ 9 ਸਾਲਾ ਧੀ ਦੁਕਾਨ 'ਤੇ ਬਰਫ਼ ਲੈਣ ਗਈ ਹੋਈ ਸੀ। ਜਦੋਂ ਕਾਫ਼ੀ ਸਮੇਂ ਤੱਕ ਉਸ ਦੀ ਧੀ ਘਰ ਵਾਪਸ ਨਹੀਂ ਆਈ ਤਾਂ ਆਪਣੀ ਧੀ ਨੂੰ ਲੱਭਣ ਲਈ ਉਹ ਬਾਹਰ ਗਲੀ 'ਚ ਚਲੀ ਗਈ।

ਇਹ ਵੀ ਪੜ੍ਹੋ : ਭਿਆਨਕ ਗਰਮੀ ਦੌਰਾਨ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ, ਇਸ ਤਾਰੀਖ਼ ਤੋਂ ਹੋਇਆ ਐਲਾਨ

ਜਦੋਂ ਥੋੜ੍ਹੀ ਦੂਰ ਜਾ ਕੇ ਉਸ ਨੇ ਦੁਕਾਨ ਅੰਦਰ ਦੇਖਿਆ ਤਾਂ ਦੋਸ਼ੀ ਉਸ ਦੀ ਧੀ ਦੇ ਹੱਥ-ਪੈਰ ਬੰਨ੍ਹ ਕੇ ਜਬਰ-ਜ਼ਿਨਾਹ ਕਰ ਰਿਹਾ ਸੀ। ਉਸ ਨੂੰ ਦੇਖ ਕੇ ਦੋਸ਼ੀ ਦੇ ਹੋਸ਼ ਉੱਡ ਗਏ ਅਤੇ ਉਹ ਮੌਕੇ 'ਤੇ ਹੀ ਉਸ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਦੋਸ਼ੀ ਖ਼ਿਲਾਫ਼ ਜਬਰ-ਜ਼ਿਨਾਹ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News