ਔਰਤ ਨਾਲ ਜਬਰ-ਜ਼ਨਾਹ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ

10/17/2017 2:28:49 AM

ਰਾਮਾਂ ਮੰਡੀ(ਪਰਮਜੀਤ)-ਰਾਮਾਂ ਮੰਡੀ ਵਿਖੇ ਰੇਲਵੇ ਵਿਭਾਗ ਦੀ ਹਦੂਦ ਅੰਦਰ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਜੀ. ਆਰ. ਪੀ. ਪੁਲਸ ਵੱਲੋਂ 2 ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੀ. ਆਰ. ਪੀ. ਪੁਲਸ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਰਾਮਾਂ ਮੰਡੀ ਰੇਲਵੇ ਸਟੇਸ਼ਨ ਜੀ. ਆਰ. ਪੀ. ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਪੀੜਤ ਔਰਤ ਨੇ ਦੱਸਿਆ ਕਿ ਮਹਿੰਦਰ ਬਾਬਾ ਸਪੁੱਤਰ ਜੈ ਪ੍ਰਕਾਸ਼ ਵਾਸੀ ਚਿਟਹਾਰਾ ਜ਼ਿਲਾ ਗੋਤਮਬੁੱਧ ਨਗਰ ਉੱਤਰ ਪ੍ਰਦੇਸ਼ ਜੋ ਕਿ ਪੁੱਛਾ ਦੇਣ ਦਾ ਕੰਮ ਕਰਦਾ ਹੈ। ਬੀਤੀ ਰਾਤ ਮਹਿੰਦਰ ਸਿੰਘ ਤੇ ਸੁਨੀਲ ਫੌਜੀ ਨਾਮੀ ਵਿਅਕਤੀ ਉਸ ਨੂੰ ਬਹਿਲਾ ਕੇ ਰੇਲਵੇ ਵਿਭਾਗ ਦੀ ਸੁੰਨਸਾਨ ਜਗ੍ਹਾ 'ਤੇ ਲੈ ਗਏ ਤੇ ਉਸ ਨਾਲ ਗੱਡੀ 'ਚ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਜੀ.ਆਰ.ਪੀ. ਪੁਲਸ ਨੇ ਪ੍ਰਾਈਵੇਟ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਮਹਿੰਦਰ ਸਿੰਘ ਸਪੁੱਤਰ ਜੈ ਪ੍ਰਕਾਸ਼ ਵਾਸੀ ਚਿਟਹਾਰਾ ਜ਼ਿਲਾ ਗੋਤਮਬੁੱਧ ਨਗਰ ਉੱਤਰ ਪ੍ਰਦੇਸ਼ ਅਤੇ ਸੁਨੀਲ ਫੌਜੀ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News