ਵਿਧਵਾ ਭਰਜਾਈ ਨੂੰ ਅਗਵਾ ਕਰ ਕੇ ਸਾਥੀਆਂ ਸਮੇਤ ਕੀਤਾ ਜਬਰ-ਜ਼ਨਾਹ

Monday, Jul 22, 2019 - 08:23 PM (IST)

ਵਿਧਵਾ ਭਰਜਾਈ ਨੂੰ ਅਗਵਾ ਕਰ ਕੇ ਸਾਥੀਆਂ ਸਮੇਤ ਕੀਤਾ ਜਬਰ-ਜ਼ਨਾਹ

ਮੁੱਲਾਂਪੁਰ ਦਾਖਾ (ਜ.ਬ.)-ਦਿਓਰ ਵੱਲੋਂ ਆਪਣੀ ਵਿਧਵਾ ਭਰਜਾਈ ਛੇ ਬੱਚਿਆਂ ਦੀ ਮਾਂ ਨੂੰ ਅਗਵਾ ਕਰ ਕੇ ਚਾਰ ਸਾਥੀਆਂ ਸਮੇਤ ਜਬਰ-ਜ਼ਨਾਰ ਕਰਨ ਦੀ ਖਬਰ ਮਿਲੀ ਹੈ। ਪੀੜਤਾ ਅਤੇ ਉਸ ਦੇ ਭਰਾ ਦੇ ਬਿਆਨਾਂ 'ਤੇ ਥਾਣਾ ਦਾਖਾ ਦੀ ਪੁਲਸ ਨੇ ਦਿਓਰ ਮੀਰ ਮੁਹੰਮਦ ਪੁੱਤਰ ਗਾਜ਼ੀ ਮੁਹੰਮਦ ਵਾਸੀ ਭਾਦਲੇ ਦਾ ਟੋਟਾ ਨੇੜੇ ਖੰਨਾ ਅਤੇ ਉਸ ਦੇ ਸਾਥੀ ਰਹਿਮਦੀਨ ਪੁੱਤਰ ਨਵਾਬਦੀਨ ਵਾਸੀ ਹੰਬੜਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਸ ਦੇ ਤਿੰਨ ਹੋਰ ਸਾਥੀ ਬਾਗ ਹੁਸੈਨ ਪੁੱਤਰ ਸ਼ਤਰਦੀਨ ਵਾਸੀ ਜਰਾਈ ਮਕਸੂਸਪੁਰ, ਜ਼ਿਲਾ ਕਠੂਆ ਜੰਮੂ-ਕਸ਼ਮੀਰ, ਬੱਲੀ ਪੁੱਤਰ ਸ਼ਤਰਦੀਨ ਵਾਸੀ ਜਰਾਈ ਮਕਸੂਸਪੁਰ ਜ਼ਿਲਾ ਕਠੂਆ ਜੰਮੂ-ਕਸ਼ਮੀਰ, ਸਫੀ ਪੁੱਤਰ ਯੂਸਫ ਵਾਸੀ ਪਿੰਡ ਮੁੱਦਕੀ ਫਿਰੋਜ਼ਪੁਰ ਵਿਰੁੱਧ ਕੇਸ ਦਰਜ ਕਰ ਕੇ ਬਾਕੀ ਤਿੰਨ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਆਰੰਭ ਕਰ ਦਿੱਤੀ ਹੈ।

ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਭਰਾ ਨੇ ਆਪਣੇ ਬਿਆਨਾਂ ਵਿਚ ਦੋਸ਼ ਲਾਇਆ ਕਿ 9 ਜੂਨ ਸ਼ਾਮ ਨੂੰ ਉਹ ਅਤੇ ਉਸ ਦੀ ਭੈਣ ਪਿੰਡ ਬੋਪਾਰਾਏ ਡੇਰੇ 'ਤੇ ਰਿਸ਼ਤੇਦਾਰ ਨੂੰ ਮਿਲਣ ਆਏ ਸੀ। ਬੋਪਾਰਾਏ ਵਾਲੀ ਸੇਮ ਡਰੇਨ ਨੇੜੇ ਇਕ ਗੱਡੀ ਉਨ੍ਹਾਂ ਕੋਲ ਰੁਕੀ, ਜਿਸ ਵਿਚ 6-7 ਵਿਅਕਤੀ ਸਵਾਰ ਸਨ, ਉਸ ਵਿਚੋਂ ਬਾਗ ਹੁਸੈਨ ਵਾਸੀ ਜੰਮੂ ਉੱਤਰਿਆ ਜਿਸ ਨੇ ਮੇਰੀ ਭੈਣ ਨੂੰ ਮਾੜੀ ਨੀਅਤ ਨਾਲ ਗੱਡੀ ਦੀ ਸੀਟ 'ਤੇ ਸੁੱਟ ਲਿਆ। ਬਾਗ ਹੁਸੈਨ ਨੇ ਮੈਨੂੰ ਧੱਕਾ ਮਾਰਿਆ ਤੇ ਮੇਰੀ ਭੈਣ ਨੂੰ ਅਗਵਾ ਕਰ ਕੇ ਲੈ ਗਏ। ਇਸ ਸਬੰਧੀ ਉਸ ਨੇ ਥਾਣਾ ਦਾਖਾ ਨੂੰ ਸੂਚਿਤ ਕੀਤਾ ਜਿਸ 'ਤੇ ਕਾਰਵਾਈ ਕਰਦਿਆਂ ਏ. ਐੱਸ. ਆਈ. ਹਾਕਮ ਸਿੰਘ ਨੇ 24 ਜੂਨ ਨੂੰ ਮੇਰੀ ਭੈਣ ਨੂੰ ਬਰਾਮਦ ਕਰ ਲਿਆ। ਇਸ ਤੋਂ ਬਾਅਦ ਉਸ ਦੀ ਭੈਣ ਨੇ ਦੋਸ਼ ਲਾਇਆ ਕਿ ਦਿਓਰ ਅਤੇ ਉਸ ਦੇ ਚਾਰ ਸਾਥੀਆਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਪੀੜਤਾ ਦਾ ਸਰਕਾਰੀ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਹੈ ਅਤੇ ਏ. ਐੱਸ. ਆਈ. ਗੁਰਦੀਪ ਸਿੰਘ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।


author

Karan Kumar

Content Editor

Related News