ਬਠਿੰਡਾ ''ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 5 ਸਾਲਾ ਬੱਚੀ, ਪਰਿਵਾਰ ਨੂੰ ਜਬਰ-ਜ਼ਿਨਾਹ ਦਾ ਖ਼ਦਸ਼ਾ

3/2/2021 3:01:36 PM

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ’ਚ ਅਵਾਤਾ ਕੁੱਤਿਆਂ ਵਲੋਂ ਇਕ 5 ਸਾਲ ਦੀ ਮਾਸੂਮ ਬੱਚੀ ਨੂੰ ਬੁਰੀ ਤਰ੍ਹਾ ਨਾਲ ਨੋਚ-ਨੋਚ ਕੇ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਘਟਨਾ ਸੋਮਵਾਰ ਰਾਤ 10.00 ਵਜੇ ਦੀ ਹੈ, ਬਠਿੰਡਾ ਦੇ ਏਮਜ਼ ਹਸਪਤਾਲ ’ਚ ਲੇਬਰ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ 5 ਸਾਲ ਦੀ ਧੀ ਜਿਸ ਦਾ ਨਾਂ ਆਦਿਤੀ ਰਾਏ ਸੀ, ਜੋ ਕਿ ਹੁਣ ਇਸ ਦੁਨੀਆ ’ਚ ਨਹੀਂ ਰਹੀ ਹੈ।

ਇਹ ਵੀ ਪੜ੍ਹੋ ਜਲੰਧਰ ਤੋਂ ਵੱਡੀ ਖ਼ਬਰ: ਮਕਸੂਦਾਂ ਕੋਲ ਪੈਂਦੇ ਗ੍ਰੇਟਰ ਕੈਲਾਸ਼ ’ਚ ਦਿਨ-ਦਿਹਾੜੇ ਦੋਹਰਾ ਕਤਲ

ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਕਲਿਆਣੀ ਸੋਮਵਾਰ ਨੂੰ ਉਨ੍ਹਾਂ ਧੀ ਘਰੋਂ ਲਾਪਤਾ ਹੋ ਗਈ ਸੀ ਅਤੇ ਰਾਤ ਨੂੰ 10 ਵਜੇ ਬੱਚੀ ਦੀ ਖੂਨ ਨਾਲ ਲਥਪਥ ਲਾਸ਼ ਮਿਲੀ, ਜਿਸ ’ਤੇ ਜ਼ਖ਼ਮਾਂ ਦੇ ਕਈ ਨਿਸ਼ਾਨ ਸਨ। ਕੁੜੀ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਧੀ ਨਾਲ ਕਿਸੇ ਨੇ ਜਬਰ-ਜ਼ਿਨਾਹ ਕੀਤਾ ਹੈ ਅਤੇ ਉਹ ਕੋਈ ਹੋਰ ਨਹੀਂ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲਾ ਮੁੰਡਾ ਦੱਸਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਨਾਲ ਕੁੱਝ ਦਿਨ ਪਹਿਲਾਂ ਕਹਾਸੁਣੀ ਹੋਈ ਸੀ ਪਰ ਸ਼ੁਰੂਆਤੀ ਜਾਂਚ ਚ ਪੁਲਸ ਇਸ ਨੂੰ ਅਵਾਰਾ ਕੁੱਤਿਆਂ ਵਲੋਂ ਮਾਰੇ ਜਾਣ ਦੀ ਗੱਲ ਕਹਿ ਰਹੀ ਹੈ। ਪਰ ਪੁਲਸ ਨੇ ਇਹ ਵੀ ਕਿਹਾ ਹੈ ਕਿ ਅਜੇ ਡਾਕਟਰ ਦੀ ਰਿਪੋਰਟ ਆਉਣ ਬਾਕੀ ਹੈ। ਉਸ ਦੇ ਬਾਅਦ ਹੀ ਇਸ ਮਾਮਲੇ ਦੀ ਸੱਚਾਈ ਪਤਾ ਚੱਲੇਗੀ। ਇਹ ਪੂਰਾ ਪਰਿਵਾਰ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਅਤੇ ਏਮਜ਼ ਹਸਪਤਾਲ ’ਚ ਲੇਬਰ ’ਤੇ ਤੌਰ ’ਤੇ ਕੰਮ ਕਰਦਾ ਸੀ।  

ਇਹ ਵੀ ਪੜ੍ਹੋ ਫਗਵਾੜਾ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 7 ਸਕੂਲੀ ਬੱਚਿਆਂ ਸਣੇ 45 ਲੋਕ ਆਏ ਪਾਜ਼ੇਟਿਵ


Shyna

Content Editor Shyna