ਰਣਜੀਤ ਤੇ ਪੱਤਰਕਾਰ ਛਤਰਪਤੀ ਕਤਲ ਕਾਂਡ ਦੀ ਸੁਣਵਾਈ 27 ਅਕਤੂਬਰ ਨੂੰ

Thursday, Oct 26, 2017 - 11:55 AM (IST)

ਰਣਜੀਤ ਤੇ ਪੱਤਰਕਾਰ ਛਤਰਪਤੀ ਕਤਲ ਕਾਂਡ ਦੀ ਸੁਣਵਾਈ 27 ਅਕਤੂਬਰ ਨੂੰ

ਪੰਚਕੂਲਾ — ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 'ਤੇ ਹਰਿਆਣਾ ਦੀ ਸੀ.ਬੀ.ਆਈ. ਅਦਾਲਤ 'ਚ ਚਲ ਰਹੇ ਡੇਰਾ ਪ੍ਰਬੰਧਕ ਰਣਜੀਤ ਕਤਲ ਕਾਂਡ ਮਾਮਲੇ ਦੀ ਅੱਜ ਸੁਣਵਾਈ ਹੋਈ। ਅਦਾਲਤ 'ਚ ਬਚਾਓ ਪੱਖ ਵਲੋਂ ਬਹਿਸ ਕੀਤੀ ਗਈ, ਅਗਲੀ ਬਹਿਸ 27 ਅਕਤੂਬਰ ਨੂੰ ਹੋਵੇਗੀ। ਇਸ ਕੇਸ 'ਚ ਮੁਲਜ਼ਮ ਰਾਮ ਰਹੀਮ ਵੀਡੀਓ ਕਾਨਫਰੰਸ ਦੇ ਜ਼ਰੀਏ ਅਤੇ ਬਾਕੀ ਦੋਸ਼ੀ ਸੀ.ਬੀ.ਆਈ. ਕੋਰਟ 'ਚ ਪੇਸ਼ ਹੋਏ। ਜ਼ਿਕਰਯੋਗ ਹੈ ਕਿ ਰਣਜੀਤ ਕਤਲ ਕਾਂਡ ਮਾਮਲੇ 'ਚ ਕੇਸ ਅੰਤਿਮ ਬਹਿਸ ਤੱਕ ਪਹੁੰਚ ਚੁੱਕਾ ਹੈ। ਬਹਿਸ ਖਤਮ ਹੋਣ ਤੋਂ ਬਾਅਦ ਅਦਾਲਤ ਕਿਸੇ ਵੀ ਸਮੇਂ ਆਪਣਾ ਫੈਸਲਾ ਸੁਣਾ ਸਕਦੀ ਹੈ। ਇਸ ਤੋਂ ਇਲਾਵਾ ਰਾਮ ਰਹੀਮ 'ਤੇ ਚਲ ਰਹੇ ਪੱਤਰਕਾਰ ਛਤਰਪਤੀ ਰਾਮਚੰਦਰਾ ਕਤਲ ਕੇਸ ਦੀ ਬਹਿਸ ਵੀ 27 ਅਕਤੂਬਰ ਨੂੰ ਹੋਣੀ ਹੈ। 


Related News