ਰਣਜੀ ਟਰਾਫੀ— ਬੰਗਾਲ ਦੀ ਪੰਜਾਬ ''ਤੇ ਵੱਡੀ ਜਿੱਤ

11/19/2017 10:36:37 PM

ਅੰਮ੍ਰਿਤਸਰ— ਨੌਜਵਾਨ ਤੇਜ਼ ਗੇਂਦਬਾਜ਼ ਇਸ਼ਾਨ ਪੋਰੇਲ ਨੇ 32 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਬੰਗਾਲ ਰਣਜੀ ਟਰਾਫੀ ਗਰੁੱਪ-ਡੀ ਕ੍ਰਿਕਟ ਮੈਚ ਦੇ ਤੀਜੇ ਦਿਨ ਹੀ ਅੱਜ ਇਥੇ ਪੰਜਾਬ ਨੂੰ ਪਾਰੀ ਤੇ 19 ਦੌੜਾਂ ਨਾਲ ਹਰਾਉਣ 'ਚ ਸਫਲ ਰਿਹਾ।
ਪੰਜਾਬ ਦੀ ਟੀਮ ਆਪਣੀ ਪਹਿਲੀ ਪਾਰੀ 'ਚ 147 ਦੌੜਾਂ 'ਤੇ ਆਊਟ ਹੋ ਗਈ ਸੀ, ਜਿਸ ਦੇ ਜਵਾਬ 'ਚ ਬੰਗਾਲ ਨੇ ਅਭਿਸ਼ੇਕ ਰਮਨ (155) ਤੇ ਅਭਿਮਨਿਊ ਈਸ਼ਵਰਨ (117) ਦੇ ਸੈਂਕੜਿਆਂ ਨਾਲ ਆਪਣੀ ਪਹਿਲੀ ਪਾਰੀ 'ਚ 9 ਵਿਕਟਾਂ 'ਤੇ 379 ਦੌੜਾਂ ਬਣਾ ਕੇ 232 ਦੌੜਾਂ ਦੀ ਬੜ੍ਹਤ ਹਾਸਲ ਕੀਤੀ।
ਪੰਜਾਬ ਦੇ ਬੱਲੇਬਾਜ਼ ਦੂਜੀ ਪਾਰੀ 'ਚ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਤੇ ਉਸ ਦੀ ਪੂਰੀ ਟੀਮ ਤੀਜੇ ਹੀ ਦਿਨ 213 ਦੌੜਾਂ 'ਤੇ ਆਊਟ ਹੋ ਗਈ। ਪੋਰੇਲ ਤੋਂ ਇਲਾਵਾ ਪ੍ਰਦੀਪਤ ਪ੍ਰਮਾਣਿਕ ਤੇ ਬੀ. ਅਮਿਤ ਨੇ ਵੀ 2-2 ਵਿਕਟਾਂ ਲਈਆਂ। 
ਪੰਜਾਬ ਵਲੋਂ ਗੁਰਕੀਰਤ ਸਿੰਘ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ, ਜਦਕਿ ਅਨਮੋਲਪ੍ਰੀਤ ਸਿੰਘ ਨੇ 40 ਦੌੜਾਂ ਦਾ ਯੋਗਦਾਨ ਦਿੱਤਾ।  ਬੰਗਾਲ ਨੂੰ ਇਸ ਮੈਚ ਤੋਂ ਬੋਨਸ ਸਮੇਤ 7 ਅੰਕ ਮਿਲੇ। ਉਸ ਦੇ ਹੁਣ ਪੰਜ ਮੈਚਾਂ 'ਚੋਂ 20 ਅੰਕ ਹਨ ਤੇ ਉਹ ਗਰੁੱਪ-ਡੀ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਪੰਜਾਬ ਦੀ ਇਹ ਦੂਜੀ ਹਾਰ ਹੈ ਤੇ ਉਸ ਦੇ ਪੰਜ ਮੈਚਾਂ 'ਚੋਂ 15 ਅੰਕ ਹਨ।


Related News