ਰਾਮਾਇਣ ਕਾਰਨ ਪਰਤਿਆ ਪੁਰਾਣਾ ਸਮਾਂ, ਬੱਚੇ ਮੌਮ-ਡੈਡ ਦੀ ਥਾਂ ਕਹਿਣ ਲੱਗੇ "ਮਾਤਾ ਸ਼੍ਰੀ, ਪਿਤਾ ਸ਼੍ਰੀ"

Tuesday, Apr 14, 2020 - 12:16 PM (IST)

ਰਾਮਾਇਣ ਕਾਰਨ ਪਰਤਿਆ ਪੁਰਾਣਾ ਸਮਾਂ, ਬੱਚੇ ਮੌਮ-ਡੈਡ ਦੀ ਥਾਂ ਕਹਿਣ ਲੱਗੇ "ਮਾਤਾ ਸ਼੍ਰੀ, ਪਿਤਾ ਸ਼੍ਰੀ"

ਲੁਧਿਆਣਾ (ਮੁਕੇਸ਼) : ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਦੇਸ਼ ਭਰ 'ਚ ਲਾਕਡਾਊਨ ਚੱਲ ਰਿਹਾ ਹੈ। ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ 'ਤੇ ਰੋਕ ਲਾ ਦਿੱਤੀ ਗਈ ਹੈ। ਲੋਕਾਂ ਦੇ ਘਰਾਂ ਅੰਦਰ ਹੀ ਰਹਿਣ ਨੂੰ ਦੇਖਦੇ ਹੋਏ ਉਨ੍ਹਾਂ ਦੇ ਮਨੋਰੰਜਨ ਲਈ ਸ਼੍ਰੀ ਰਾਮਾਇਣ ਅਤੇ ਪੁਰਾਣੇ ਨਾਟਕ ਆਦਿ ਟੀ. ਵੀ. 'ਤੇ ਦਿਖਾਏ ਜਾ ਰਹੇ ਹਨ। ਸ਼੍ਰੀ ਰਾਮਾਇਣ ਦੇ ਪ੍ਰਸਾਰਣ ਨੂੰ ਲੈ ਕੇ ਇਕ ਵਾਰ ਫਿਰ ਤੋਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਉੱਠੀਆਂ ਹਨ। ਸ਼੍ਰੀ ਰਾਮਾਇਣ ਦੇ ਚੱਲਦਿਆਂ ਰਾਮ ਰਾਜ ਵਰਗਾ ਮਾਹੌਲ ਨਜ਼ਰ ਆ ਰਿਹਾ ਹੈ। ਇਕ ਸਮਾਂ ਸੀ, ਜਦੋਂ ਸਾਰੇ ਲੋਕ ਘਰਾਂ 'ਚ ਇਕੱਠੇ ਰਿਹਾ ਕਰਦੇ ਸਨ। ਇਕੱਠਿਆਂ ਬੈਠ ਕੇ ਰੋਟੀ ਖਾਇਆ ਕਰਦੇ ਸਨ। ਵੱਡਿਆਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਸੀ। ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ, ਲੋਕ ਵੀ ਬਦਲਦੇ ਗਏ। ਛੋਟੇ-ਵੱਡੇ ਦਾ ਫਰਕ ਖਤਮ ਹੋ ਗਿਆ।

PunjabKesari

ਬੋਲਚਾਲ ਦਾ ਲਹਿਜ਼ਾ ਬਦਲ ਗਿਆ, ਜੋ ਕਿ ਠੀਕ ਗੱਲ ਨਹੀਂ ਹੈ। ਸ਼੍ਰੀ ਰਾਮਾਇਣ ਨੇ ਇਖ ਵਾਰ ਫਿਰ ਤੋਂ ਪੁਰਾਣੇ ਸਮੇਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਲੋਕਾਂ ਨੂੰ ਘਰਾਂ ਇੱਕਠਿਆਂ ਉੱਠਦੇ-ਬੈਠਦੇ ਦੇਖਿਆ ਜਾ ਸਕਦਾ ਹੈ। ਬਜ਼ੁਰਗ ਲੋਕ ਬੱਚਿਆਂ ਨੂੰ ਪ੍ਰਭੂ ਸ਼੍ਰੀ ਰਾਮ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਬਾਬਤ ਪ੍ਰੇਰਿਤ ਕਰ ਰਹੇ ਹਨ ਅਤੇ ਬੱਚੇ ਵੀ ਰਾਮਾਇਣ ਦੇ ਕਲਾਕਾਰਾਂ ਦੀ ਤਰ੍ਹਾਂ ਆਪਣੇ ਮੌਮ-ਡੈਡ ਨੂੰ ਹੁਣ ਮਾਤਾ ਸ਼੍ਰੀ, ਪਿਤਾ ਸ਼੍ਰੀ ਕਹਿ ਕੇ ਬੁਲਾ ਰਹੇ ਹਨ। ਰਾਮਾਇਣ ਦੇਖਦੇ ਸਮੇਂ ਜਜ਼ਬਾਤੀ ਦ੍ਰਿਸ਼ ਆ ਜਾਣ 'ਤੇ ਲੋਕ ਰੋਣ ਵੀ ਲੱਗ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਰਾਮਾਇਣ ਤੋਂ ਕਾਫੀ ਸਿੱਖਿਆ ਮਿਲਦੀ ਹੈ, ਜਿਵੇਂ ਕਿ ਮਨੁੱਖ ਨੂੰ ਅਹੰਕਾਰ ਨਹੀਂ ਕਰਨਾ ਚਾਹੀਦਾ, ਨਾਲੇ ਧਨ-ਦੌਲਤ ਦਾ ਵੀ ਘਮੰਡ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਭ ਇੱਥੇ ਹੀ ਰਹਿ ਜਾਣਾ ਹੈ। ਮਨੁੱਖ ਹੀ ਮਨੁੱਖ ਦੇ ਕੰਮ ਆਉਂਦਾ ਹੈ।


author

Babita

Content Editor

Related News