ਰਾਮ ਰਹੀਮ ਖਿਲਾਫ ਪੱਤਰਕਾਰਾਂ ਦੇ ਕਤਲ ਦੇ ਮਾਮਲੇ ''ਚ ਵੀਡੀਓ ਕਾਨਫਰੇਂਸਿੰਗ ਦੇ ਜ਼ਰੀਏ ਸੁਣਵਾਈ ਜਾਰੀ

09/17/2017 10:52:26 AM

ਚੰਡੀਗੜ੍ਹ — ਰਾਮ ਰਹੀਮ ਨੂੰ ਸਾਧਵੀਆਂ ਦੇ ਬਲਾਤਕਾਰ ਕਰਨ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਪੱਤਰਕਾਰ ਛਤਰਪਤੀ ਅਤੇ ਰਣਜੀਤ ਹੱਤਿਆਕਾਂਡ ਦੇ ਫੈਸਲੇ 'ਤੇ ਟਿਕੀਆਂ ਹਨ।। ਇਸ ਮਾਮਲੇ 'ਚ 16 ਸਤੰਬਰ ਨੂੰ ਸੀ.ਬੀ.ਆਈ. ਕੋਰਟ 'ਚ ਫਾਇਨਲ ਆਰਗੂਮੈਂਟਸ ਹੈ। ਜਿਸ ਜੱਜ ਨੇ ਡੇਰਾ ਮੁਖੀ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ ਉਸੇ ਹੀ ਜੱਜ ਦੇ ਕੋਲ ਇਹ ਦੋਵੇਂ ਮਾਮਲੇ ਵੀ ਹਨ। ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਰੇਪ ਦੇ ਦੋਸ਼ ਸਜ਼ਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਹੁਣ ਉਮੀਦ ਹੈ ਕਿ ਫੈਸਲਾ ਜਲਦੀ ਹੀ ਉਨ੍ਹਾਂ ਦੇ ਹੱਕ 'ਚ ਆਵੇਗਾ ਅਤੇ ਉਹ ਅਦਾਲਤ ਤੋਂ ਇਸ ਉਮੀਦ ਦੇ ਨਾਲ-ਨਾਲ ਇਹ ਮੰਗ ਵੀ ਕਰਦੇ ਹਨ ਕਿ ਇਸ ਕੇਸ ਦੀ ਡੇ-ਟੂ-ਡੇ ਸੁਣਵਾਈ ਹੋਵੇਗੀ। ਅੰਸ਼ੁਲ ਨੇ ਦੱਸਿਆ ਕਿ ਉਸਦੇ ਕੇਸ ਦੀਆਂ ਗਵਾਹੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਅੱਜ ਫਾਈਨਲ ਆਰਗਯੂਮੈਂਟਸ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ। ਪੰਚਕੂਲਾ 'ਚ ਪੈਰਾ ਮਿਲਟਰੀ ਫੋਰਸ ਅਤੇ ਹਰਿਆਣਾ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ।

update live


- ਪੰਚਕੂਲਾ ਦੀ ਵਿਸ਼ੇਸ ਸੀ.ਬੀ.ਆਈ. ਅਦਾਲਤ 'ਚ ਰਾਮ ਰਹੀਮ ਦੇ ਖਿਲਾਫ ਦੋ ਕਤਲ ਮਾਮਲਿਆਂ 'ਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ।

ਇਕ ਵਾਰ ਫਿਰ ਰਾਮ ਰਹੀਮ ਦੇ ਖਿਲਾਫ ਗਵਾਹੀ ਲਈ ਤਿਆਰ ਖੱਟਾ ਸਿੰਘ

ਰਣਜੀਤ ਅਤੇ ਛਤਰਪਤੀ ਮਰਡਰ ਕੇਸ
10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਦਾ ਕਤਲ ਹੋਇਆ ਸੀ ਕਿ ਰਣਜੀਤ ਨੇ ਸਾਧਵੀ ਯੌਨ ਸ਼ੋਸ਼ਣ ਦੀ ਗੁੰਮਨਾਮ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਸੀ। ਪੁਲਸ ਦੀ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 'ਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ। 24 ਅਕਤੂਬਰ 2002 ਨੂੰ ਸਿਰਸਾ ਦੇ 'ਪੂਰਾ ਸੱਚ' ਦੇ ਸੰਪਾਦਕ ਰਾਮਚੰਦਰ ਛਤਰਪਤੀ ਨੂੰ 5 ਗੋਲੀਆਂ ਮਾਰੀਆਂ ਗਈਆਂ ਸਨ। ਇਸ ਤੋਂ ਬਾਅਦ 21 ਨਵੰਬਰ 2002 ਨੂੰ ਰਾਮਚੰਦਰ ਛਤਰਪਤੀ ਦੀ ਦਿੱਲੀ ਦੇ ਅਪੋਲੋ ਹਸਪਤਾਲ 'ਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਆਪਣੇ ਅਖਬਾਰ 'ਚ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ ਦਾ ਮੁੱਦਾ ਉਜਾਗਰ ਕਰਨ 'ਤੇ ਹੀ ਰਾਮਚੰਦਰ ਛਤਰਪਤੀ ਦਾ ਕਤਲ ਕੀਤਾ ਗਿਆ ਸੀ। ਜਨਵਰੀ 2003 'ਚ ਪੱਤਰਕਾਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ। ਇਸ ਤੋਂ ਬਾਅਦ ਹਾਈ ਕੋਰਟ ਨੇ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲਕਾਂਡ ਦੀ ਸੁਣਵਾਈ ਨਾਲ-ਨਾਲ ਕਰਦੇ ਹੋਏ 10 ਨਵੰਬਰ 2003 ਨੂੰ ਸੀ.ਬੀ.ਆਈ. ਨੂੰ ਐਫ.ਆਈ.ਆਰ. ਦਰਜ ਕਰਕੇ ਜਾਂਚ ਦੇ ਆਦੇਸ਼ ਦਿੱਤੇ। ਦਸੰਬਰ 2003 'ਚ ਸੀ.ਬੀ.ਆਈ. ਨੇ ਛਤਰਪਤੀ ਅਤੇ ਰਣਜੀਤ ਕਤਲ ਕਾਂਡ ਦੀ ਸੁਣਵਾਈ ਸ਼ੁਰੂ ਕੀਤੀ। ਰਾਮ ਰਹੀਮ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ ਰੋਕਣ ਦੀ ਮੰਗ ਕੀਤੀ । ਨਵੰਬਰ 2004 'ਚ ਦੂਸਰੇ ਪੱਖ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਪਟੀਸ਼ਨ ਖਾਰਜ ਕਰ ਦਿੱਤੀ ਸੀ।

2003 'ਚ ਹਾਈਕੋਰਟ ਨੇ ਦਿੱਤੇ ਸਨ ਸੀ.ਬੀ.ਆਈ. ਜਾਂਚ ਦੇ ਆਦੇਸ਼
ਪੰਜਾਬ-ਹਰਿਆਣਾ ਹਾਈਕੋਰਟ ਨੇ 2003 'ਚ ਹੀ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਰੰਜੀਤ ਸਿੰਘ ਦੀ ਹੱਤਿਆ ਦੇ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਸਨ। ਜੁਲਾਈ 2007 'ਚ ਸੀ.ਬੀ.ਆਈ. ਨੇ ਇਨ੍ਹਾਂ ਦੋਵਾਂ ਕੇਸਾਂ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ। ਹੁਣ 10 ਸਾਲ ਬਾਅਦ ਇਨ੍ਹਾਂ ਕੇਸਾਂ 'ਤੇ ਫੈਸਲਾ ਆਉਣ ਦੀ ਉਮੀਦ ਪਰਿਵਾਰ ਵਾਲਿਆਂ ਨੂੰ  ਜਾਗੀ ਹੈ।
15 ਸਾਲ ਦੀ ਲੰਬੀ ਲੜਾਈ ਦੇ ਬਾਅਦ ਛਤਰਪਤੀ ਦੇ ਬੇਟੇ ਨੂੰ ਇਨਸਾਫ ਦਾ ਇੰਤਜ਼ਾਰ
ਪੱਤਰਕਾਰ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਦੇ ਮੁਤਾਬਕ ਕਰੀਬ 15 ਸਾਲ ਦੀ ਲੰਬੀ ਲੜਾਈ ਦੇ ਬਾਅਦ ਆਖਿਰਕਾਰ ਫਾਈਨਲ ਰਾਉਂਡ ਦੇ ਸ਼ੁਰੂ ਹੋਣ 'ਤੇ ਇਕ ਵੱਡੀ ਰਾਹਤ ਮਿਲੀ ਹੈ। ਪੱਤਰਕਾਰ ਦੇ ਬੇਟੇ ਨੂੰ ਉਮੀਦ ਹੈ ਕਿ ਜਲਦੀ ਹੀ ਕੁਝ ਦਿਨਾਂ ਦੀ ਸੁਣਵਾਈ ਪੂਰੀ ਹੋਵੇਗੀ ਅਤੇ ਉਸਦੇ ਪਿਤਾ ਰਾਮਚੰਦਰ ਛਤਰਪਤੀ ਨੂੰ ਇਨਸਾਫ ਮਿਲੇਗਾ।
ਸੁਨਾਰੀਆ ਜੇਲ ਤੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਹੋਵੇਗੀ ਪੇਸ਼ੀ
ਪੰਚਕੂਲਾ ਸੀ.ਬੀ.ਆਈ. ਕੋਰਟ 'ਚ ਡੇਰਾ ਮੁਖੀ ਦੀ ਪੇਸ਼ੀ ਰੋਹਤਕ ਦੀ ਸੁਨਾਰੀਆ ਜੇਲ ਤੋਂ ਵੀਡੀਓ ਕਾਨਫਰੈਂਸ ਦੇ ਜ਼ਰੀਏ ਕੀਤੀ ਜਾਵੇਗੀ। ਇਸ ਕਾਰਨ ਅਹਿਤਿਆਤ ਦੇ ਤੌਰ 'ਤੇ ਸੂਬੇ ਭਰ 'ਚ ਅਲਰਟ ਘੋਸ਼ਿਤ ਕਰ ਦਿੱਤਾ ਗਿਆ ਹੈ। ਸੂਬੇ ਦੇ ਡਾਇਰੈਕਟਰ ਜਨਰਲ ਬੀ.ਐਸ.ਸੰਧੂ ਵਲੋਂ ਸ਼ੁੱਕਰਵਾਰ ਨੂੰ ਸੁਰੱਖਿਆ ਦੀਆਂ ਤਿਆਰੀਆਂ ਨੂੰ ਲੈ ਕੇ ਖਾਸ ਬੈਠਕ ਕੀਤੀ ਗਈ, ਜਿਸ 'ਚ ਪੰਚਕੂਲਾ ਕੋਰਟ ਤੋਂ ਲੈ ਕੇ ਸੁਨਾਰੀਆ ਜੇਲ ਦੇ ਆਸਪਾਸ ਸੁਰੱਖਿਆ ਦੇ ਸਖਤ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪੁਲਸ ਨੂੰ ਸ਼ੱਕ ਹੈ ਕਿ ਪੇਸ਼ੀ ਦੇ ਦਿਨ ਸੁਨਾਰੀਆ ਜੇਲ ਦੇ ਆਸਪਾਸ ਡੇਰਾ ਸਮਰਥਕਾਂ ਦਾ ਇਕੱਠ ਹੋ ਸਕਦਾ ਹੈ।
ਬੀਤੀ 25 ਅਗਸਤ ਨੂੰ ਰਾਮ ਰਹੀਮ ਦੇ ਫੈਸਲੇ ਨੂੰ ਲੈ ਕੇ ਬੁਲਾਈ ਗਈ ਪੈਰਾ ਮਿਲਟਰੀ ਫੋਰਸ ਦੀਆਂ 33 ਕੰਪਨੀਆਂ ਅਜੇ ਵੀ ਮੌਕੇ 'ਤੇ ਤਾਇਨਾਤ ਹਨ। ਸ਼ਨੀਵਾਰ ਦੀ ਪੇਸ਼ੀ ਤੋਂ ਬਾਅਦ ਹੀ ਸਰਕਾਰ ਵਲੋਂ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਮੀਖਿਆ ਕੀਤੀ ਜਾਵੇਗੀ, ਇਸ ਤੋਂ ਬਾਅਦ ਕਿੰਨੀਆਂ ਕੰਪਨੀਆਂ ਰਖਣੀਆਂ ਹਨ ਇਸ ਦਾ ਫੈਸਲਾ ਕੀਤਾ ਜਾਵੇਗਾ।


Related News