ਸ਼ਹੀਦ ਭਰਾ ਨੂੰ ਅੱਜ ਵੀ ਰੱਖੜੀ ਬੰਨ੍ਹਦੀ ਹੈ ਇਹ ਭੈਣ (ਤਸਵੀਰਾਂ)

08/15/2019 5:59:30 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ)— ਦੇਸ਼ ਭਰ 'ਚ ਭੈਣਾਂ ਆਜ਼ਾਦੀ ਦਿਹਾੜੇ ਦੇ ਨਾਲ-ਨਾਲ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਬੜੇ ਚਾਵਾਂ ਨਾਲ ਰੱਖੜੀ ਦਾ ਤਿਉਹਾਰ ਮਨਾਂ ਰਹੀਆਂ ਹਨ ਪਰ ਕੁਝ ਅਜਿਹੀਆਂ ਭੈਣਾਂ ਵੀ ਹਨ, ਜਿਨ੍ਹਾਂ ਦੇ ਭਰਾ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਦੇਸ਼ ਤੋਂ ਕੁਰਬਾਨ ਹੋ ਗਏ। ਗੁਰਦਾਸਪੁਰ ਦੇ ਮੁਹੱਲਾ ਸੰਤ ਨਗਰ ਦੇ ਰਹਿਣ ਵਾਲੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ, ਜੋ ਕਿ 2011 ਨੂੰ ਭਾਰਤ ਦੀ ਸਰਹੱਦ 'ਚ ਘੁਸਪੈਠ ਕਰਨ ਵਾਲੇ 12 ਅੱਤਵਾਦੀਆਂ ਨੂੰ ਮਾਰ ਦੇਸ਼ ਲਈ ਕੁਰਬਾਨ ਹੋ ਗਏ ਸਨ। ਅੱਜ ਰੱਖੜੀ ਦੇ ਇਸ ਪਵਿੱਤਰ ਤਿਉਹਾਰ 'ਤੇ ਸ਼ਹੀਦ ਦੀ ਭੈਣ ਨਵਜੋਤ ਕੌਰ ਨੇ ਆਪਣੇ ਭਰਾ ਦੀ ਫੋਟੋ ਨੂੰ ਰੱਖੜੀ ਬੰਨ੍ਹ ਕੇ ਇਸ ਤਿਉਹਾਰ ਨੂੰ ਮਨਾਇਆ। ਇਸ ਦੇ ਨਾਲ ਹੀ ਭੈਣ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕੁਝ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਣ ਕਿ ਜਵਾਨਾਂ ਦੀਆਂ ਸ਼ਹਾਦਤਾਂ ਰੁੱਕ ਸਕਣ। 

PunjabKesari
ਅੱਜ ਵੀ ਸ਼ਹੀਦ ਭਰਾ ਦੀ ਹੁੰਦੀ ਹੈ ਕਮੀ ਮਹਿਸੂਸ
ਗੱਲਬਾਤ ਕਰਦਿਆਂ ਸ਼ਹੀਦ ਨਵਦੀਪ ਸਿੰਘ ਦੀ ਭੈਣ ਨਵਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਨਵਦੀਪ ਸਿੰਘ 20 ਅਗਸਤ 2011 ਨੂੰ ਜੰਮੂ ਕਸ਼ਮੀਰ ਦੇ ਗੋਰੇਜ ਸੈਕਟਰ 'ਚ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਸ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਨਵਦੀਪ ਦਾ ਉਨ੍ਹਾਂ ਨੂੰ ਫੋਨ ਆਇਆ ਸੀ ਅਤੇ ਉਸ ਨੇ ਕਿਹਾ ਸੀ ਕਿ ਮੈਨੂੰ ਰੱਖੜੀ ਭੇਜ ਦੇਵੋਂ ਅਤੇ ਉਹ ਰੱਖੜੀ ਤੋਂ ਬਾਅਦ ਛੁੱਟੀ ਆ ਕੇ ਤੁਹਾਨੂੰ ਬਹੁਤ ਵਧੀਆ ਤੋਹਫਾ ਦੇਵੇਗਾ ਪਰ ਰੱਖੜੀ ਦੇ ਤਿਉਹਾਰ ਤੋਂ ਕੁਝ ਦਿਨ ਬਾਅਦ ਹੀ ਫੋਨ ਆ ਗਿਆ ਕਿ ਉਸ ਦੀ ਸ਼ਹਾਦਤ ਹੋ ਗਈ ਹੈ। ਇਸ ਲਈ ਅੱਜ ਵੀ ਉਸ ਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ ਪਰ ਇਸ ਵਾਰ ਜ਼ਿਆਦਾ ਕਮੀ ਮਹਿਸੂਸ ਹੋ ਰਹੀ ਹੈ ਕਿਉਂਕਿ ਅੱਜ ਆਜ਼ਾਦੀ ਦਾ ਦਿਨ ਵੀ ਹੈ ਅਤੇ ਅੱਜ ਦੇ ਦਿਨ ਹੀ ਰੱਖੜੀ ਦਾ ਤਿਉਹਾਰ ਵੀ ਹੈ। 

PunjabKesari
ਮਾਂ ਦੱਸਿਆ ਭਰਾ ਨੂੰ ਯਾਦ ਕਰਕੇ ਇੰਝ ਮਨਾਉਂਦੀ ਹੈ ਹਰ ਸਾਲ ਭੈਣ ਰੱਖੜੀ ਦਾ ਤਿਉਹਾਰ 
ਆਪਣੇ ਪੁੱਤ ਨੂੰ ਯਾਦ ਕਰਦੇ ਹੋਏ ਸ਼ਹੀਦ ਦੀ ਮਾਂ ਜਦਤਿੰਦਰ ਕੌਰ ਨੇ ਦੱਸਿਆ ਕਿ ਨਵਦੀਪ ਸਿੰਘ ਨੂੰ ਉਸ ਦੀ ਭੈਣ ਨੇ ਬੜੇ ਚਾਵਾਂ ਨਾਲ ਰੱਖੜੀ ਭੇਜੀ ਸੀ ਪਰ ਰੱਖੜੀ ਉਸ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਸ਼ਹਾਦਤ ਦੀ ਖਬਰ ਸਾਡੇ ਤੱਕ ਪਹੁੰਚ ਗਈ ਅਤੇ ਉਸ ਦੀ ਸ਼ਹਾਦਤ ਤੋਂ ਬਾਅਦ ਅਸੀਂ ਕਈ ਸਾਲ ਤੱਕ ਰੱਖੜੀ ਨਹੀਂ ਸੀ ਮਨਾਈ।

PunjabKesari

ਅੱਜ ਵੀ ਉਸ ਦੀ ਭੈਣ ਅਤੇ ਅਸੀਂ ਉਸ ਨੂੰ ਬਹੁਤ ਯਾਦ ਕਰਦੇ ਹਾਂ ਅਤੇ ਫਿਰ ਉਸ ਦੀ ਭੈਣ ਉਸ ਦੇ ਬੁੱਤ ਨੂੰ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਉਂਦੀ ਹੈ ਪਰ ਇਸ ਵਾਰ ਸਾਨੂ ਬਹੁਤ ਜ਼ਿਆਦਾ ਉਸ ਦੀ ਕਮੀ ਮਹਿਸੂਸ ਹੋ ਰਹੀ ਹੈ ਕਿਉਂਕਿ ਆਜ਼ਾਦੀ ਦਿਹਾੜੇ ਦੇ ਨਾਲ ਹੀ ਰੱਖੜੀ ਦਾ ਤਿਉਹਾਰ ਆਇਆ ਹੈ। ਉਨ੍ਹਾਂ ਦੱਸਿਆ ਕਿ ਨਵਦੀਪ ਹਮੇਸ਼ਾ ਗੱਲ ਕਰਦਾ ਸੀ ਕਿ 15 ਅਗਸਤ 'ਤੇ ਅਤਵਾਦੀ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਫਿਰਾਕ 'ਚ ਰਹਿੰਦੇ ਹਨ ਅਤੇ ਉਹ ਦੁਸ਼ਮਣਾਂ ਨੂੰ ਮੂੰਹ-ਤੋੜ ਜਵਾਬ ਦੇਣ ਲਈ ਤਿਆਰ ਰਹਿੰਦਾ ਸੀ।


shivani attri

Content Editor

Related News