''ਕੋਰੋਨਾ ਮਰੀਜ਼ਾਂ'' ਦੇ ਅੰਗ ਕੱਢਣ ਦਾ ਮਾਮਲਾ, ਫੇਸਬੁੱਕ ''ਤੇ ਲਾਈਵ ਹੋ ਕੇ ਬਿਆਨ ਕੀਤੀ ਗਈ ਅਸਲੀਅਤ

09/02/2020 9:57:09 AM

ਪਟਿਆਲਾ (ਜੋਸਨ) : ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਦੇ ਅੰਗ ਕੱਢੇ ਜਾਣ ਬਾਰੇ ਫੈਲੀਆਂ ਅਫ਼ਵਾਹਾਂ ਬਾਰੇ ਹਸਪਤਾਲ ਦੀ ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਅਸਲ ਸੱਚ ਦੱਸਿਆ। ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਦੇ ਅੰਗ ਕੱਢਣ ਦੀਆਂ ਸਿਰਫ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਦੋਂ ਕਿ ਅਜਿਹਾ ਕੁੱਝ ਵੀ ਨਹੀਂ ਹੈ। ਸੁਰਭੀ ਮਲਿਕ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਅਤੇ ਰਾਜਿੰਦਰਾ ਹਸਪਤਾਲ ’ਚ ਡਾਕਟਰਾਂ ਵੱਲੋਂ ਕੋਵਿਡ ਮਰੀਜ਼ਾਂ ਦੇ ਕੀਤੇ ਜਾ ਰਹੇ ਇਲਾਜ ਸਬੰਧੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਯਕੀਨ ਨਾ ਕਰਨ।

ਇਹ ਵੀ ਪੜ੍ਹੋ : ਵਿਦੇਸ਼ ਜਾਂਦੇ ਹੀ ਪਤੀ ਨੇ ਦਿੱਤਾ ਵੱਡਾ ਧੋਖਾ, ਪਿੱਛੋਂ ਸੱਸ ਨੇ ਵੀ ਜ਼ੁਲਮਾਂ ਦੀ ਹੱਦ ਕਰ ਛੱਡੀ

ਰਾਜਿੰਦਰਾ ਹਸਪਤਾਲ ਜਾਂ ਹੋਰ ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਦੇ ਅੰਗ ਕੱਢੇ ਜਾਣ ਦੀਆਂ ਅਫ਼ਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕਰਦਿਆਂ ਸੁਰਭੀ ਨੇ ਕਿਹਾ ਅਜਿਹਾ ਕਰਨਾ ਕਿਸੇ ਵੀ ਹਾਲਾਤ ’ਚ ਸੰਭਵ ਨਹੀਂ ਕਿਉਂਕਿ ਇੱਥੇ ਵੱਡੀ ਗਿਣਤੀ 'ਚ ਬਾਕੀ ਸਟਾਫ਼ ਅਤੇ ਮਰੀਜ਼ ਮੌਜੂਦ ਰਹਿੰਦੇ ਹਨ। ਆਈਸੋਲੇਸ਼ਨ ਫੈਸਿਲਟੀ ’ਚ ਕੋਈ ਆਪਰੇਸ਼ਨ ਥੀਏਟਰ ਹੀ ਨਹੀਂ ਹੈ, ਜਿੱਥੇ ਅਜਿਹਾ ਕੀਤਾ ਜਾ ਸਕੇ। ਸੁਰਭੀ ਮਲਿਕ ‘ਮਿਸ਼ਨ ਫ਼ਤਿਹ’ ਤਹਿਤ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂੰ ਕਰਵਾਉਂਦੇ ਹੋਏ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

ਇਹ ਵੀ ਪੜ੍ਹੋ : ਪਟਿਆਲਾ : ਗੁਰਦੁਆਰਾ ਸਾਹਿਬ ਨੇੜੇ ਘੁੰਮ ਰਹੇ 2 ਸ਼ੱਕੀ ਅਸਲੇ ਸਣੇ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖੁਲਾਸੇ
ਸੁਰਭੀ ਮਲਿਕ ਨੇ ਕੁੱਝ ਲੋਕਾਂ ਵੱਲੋਂ ਪਾਜ਼ੇਟਿਵ ਮਰੀਜ਼ਾਂ ਲਈ ਡਾਕਟਰਾਂ ਜਾਂ ਹਸਪਤਾਲ ਨੂੰ ਕੁਝ ਪੈਸੇ ਮਿਲਣ ਦੀਆਂ ਅਫ਼ਵਾਹਾਂ ਦਾ ਸਿਰੇ ਤੋਂ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਸਰਕਾਰ ਅਤੇ ਡਾਕਟਰਾਂ ਵੱਲੋਂ ਮਰੀਜ਼ ਵਧਾਉਣ ਦੀ ਕੋਈ ਪ੍ਰਕਿਰਿਆ ਨਹੀਂ ਚੱਲ ਰਹੀ, ਸਗੋਂ ਮਰੀਜ਼ਾਂ ਦੀ ਬੀਮਾਰੀ ਮੁਤਾਬਕ ਹੀ ਉਨ੍ਹਾਂ ਨੂੰ ਇੱਥੇ ਦਾਖ਼ਲ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣਾ ਇਲਾਜ ਕਰਵਾਉਣ ਨਾ ਕਿ ਅਜਿਹੀਆਂ ਅਫ਼ਵਾਹਾਂ ’ਤੇ ਯਕੀਨ ਕਰਦੇ ਹੋਏ ਇਲਾਜ ’ਚ ਦੇਰੀ ਕਰਨ। ਹਸਪਤਾਲ ਕੋਲ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਫ਼ੰਡ ਮੌਜੂਦ ਹਨ। ਪੰਜਾਬ ਸਰਕਾਰ ਦਾ ਧਿਆਨ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਨ ਵੱਲ ਹੀ ਲੱਗਿਆ ਹੋਇਆ ਹੈ।

ਇਹ ਵੀ ਪੜ੍ਹੋ : 'ਬਿਊਪ੍ਰੇਨੋਰਫਿਨ ਗੋਲੀਆਂ' ਦੀ ਕੀਮਤ ਮਾਮਲੇ 'ਤੇ ਅਕਾਲੀ ਦਲ ਨੇ ਘੇਰੀ ਕਾਂਗਰਸ, ਕੀਤੀ ਕਾਰਵਾਈ ਦੀ ਮੰਗ
ਵੈਂਟੀਲੇਟਰ ’ਤੇ ਮਰੀਜ਼ਾਂ ਦੀ ਮੌਤ ਦਰ ਜ਼ਿਆਦਾ ਹੋਣ ਸਬੰਧੀ ਇਕ ਸਵਾਲ ਦਾ ਜਵਾਬ ਦਿੰਦਿਆਂ ਸੁਰਭੀ ਮਲਿਕ ਨੇ ਕਿਹਾ ਕਿ ਅਜਿਹੇ ਮਰੀਜ਼ਾਂ ਦੀ ਮੌਤ ਦਰ ਪੂਰੇ ਵਿਸ਼ਵ ਭਰ ’ਚ ਹੀ ਜ਼ਿਆਦਾ ਹੈ। ਅਜਿਹਾ ਹੀ ਰਾਜਿੰਦਰਾ ਹਸਪਤਾਲ ’ਚ ਵੀ ਹੈ ਪਰ ਫਿਰ ਵੀ ਇੱਥੇ ਡਾਕਟਰਾਂ ਨੇ ਹੁਣ ਤੱਕ 3 ਮਰੀਜ਼ਾਂ ਨੂੰ ਵੈਂਟੀਲੇਟਰ ਤੋਂ ਉਤਾਰ ਕੇ ਸਿਹਤਯਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਰਾਜਿੰਦਰਾ ਹਸਪਤਾਲ ’ਚ ਬਹੁਤ ਹੀ ਗੰਭੀਰ ਹਾਲਤ ’ਚ ਮਰੀਜ਼ ਪੁੱਜਦੇ ਹਨ, ਜਿਸ ਕਰ ਕੇ ਮੌਤ ਦਰ ਵੀ ਜ਼ਿਆਦਾ ਹੋਣੀ ਸੁਭਾਵਕ ਹੈ।

ਕੋਵਿਡ ਵਾਰਡ ’ਚ ਸੀ. ਸੀ. ਟੀ. ਵੀ. ਕੈਮਰੇ ਲਾ ਕੇ ਦਿਖਾਉਣਾ ਠੀਕ ਨਹੀਂ
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸੁਰਭੀ ਮਲਿਕ ਨੇ ਕਿਹਾ ਕਿ ਕੋਵਿਡ ਵਾਰਡ ’ਚ ਸੀ. ਸੀ. ਟੀ. ਵੀ. ਕੈਮਰੇ ਲਾ ਕੇ ਇਸ ਨੂੰ ਆਮ ਲੋਕਾਂ ਨੂੰ ਦਿਖਾਉਣਾ ਨੈਤਿਕ ਤੌਰ ’ਤੇ ਠੀਕ ਨਹੀਂ ਹੈ ਕਿਉਂਕਿ ਅਜਿਹਾ ਕਰਨ ਨਾਲ ਮਰੀਜ਼ਾਂ ਦੀ ਨਿੱਜਤਾ ਵੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਕੈਮਰੇ ਬੇਸ਼ੱਕ ਵਾਰਡ ’ਚ ਲਾਏ ਜਾ ਰਹੇ ਹਨ ਪਰ ਉਹ ਸਿਰਫ ਡਾਕਟਰਾਂ ਦੀ ਅੰਦਰੂਨੀ ਵਰਤੋਂ ਲਈ ਹੀ ਹੋਣਗੇ।
ਵਟਸਐਪ ਨੰਬਰ ’ਤੇ ਮੈਸੇਜ ਭੇਜ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ ਲੋਕ
ਕੋਵਿਡ ਕੇਅਰ ਇੰਚਾਰਜ ਨੇ ਇਹ ਵੀ ਦੱਸਿਆ ਕਿ ਰਾਜਿੰਦਰਾ ਹਸਪਤਾਲ ’ਚ ਆਕਸੀਜਨ ਵਾਲੇ 600 ਬੈੱਡ ਹਨ। ਇੱਥੇ 228 ਮਰੀਜ਼ ਦਾਖਲ ਹਨ ਅਤੇ 105 ਆਕਸੀਜ਼ਨ ਦੇ ਵੱਖ-ਵੱਖ ਸਾਧਨਾਂ ’ਤੇ ਹਨ। ਇੱਥੇ 250 ਦੇ ਕਰੀਬ ਡਾਕਟਰ ਅਤੇ 250 ਪੈਰਾ-ਮੈਡੀਕਲ ਸਟਾਫ਼ ਸਮੇਤ ਇੰਨੇ ਹੀ ਅਟੈਂਡੈਂਟ ਤੇ ਸਫਾਈ ਮੁਲਾਜ਼ਮ ਮਰੀਜ਼ਾਂ ਦੀ ਸੇਵਾ-ਸੰਭਾਲ ਲਈ ਲੱਗੇ ਹੋਏ ਹਨ। ਕੋਵਿਡ ਮਰੀਜ਼ਾਂ ਲਈ 150 ਬੈੱਡ ਹੋਰ ਵੀ ਵਧਾਏ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਹਸਪਤਾਲ ਵੱਲੋਂ ਕੰਟਰੋਲ ਰੂਮ ਤੋਂ ਲਗਾਤਾਰ ਵਾਰਸਾਂ ਨੂੰ ਮਰੀਜ਼ਾਂ ਦੀ ਸਿਹਤ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। 


 


 


Babita

Content Editor

Related News