ਅਕਾਲੀਆਂ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਕੁੱਟਿਆ ਅਤੇ ਲੁੱਟਿਆ : ਭੱਠਲ
Tuesday, Dec 12, 2017 - 07:30 AM (IST)

ਤਪਾ ਮੰਡੀ(ਸ਼ਾਮ,ਗਰਗ)-ਅਕਾਲੀ ਦਲ ਨੇ ਆਪਣੇ 10 ਸਾਲਾਂ ਦੇ ਰਾਜ ਦੌਰਾਨ ਕਿੰਨੇ ਹੀ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਆਮ ਲੋਕਾਂ 'ਤੇ ਝੂਠੇ ਪਰਚੇ ਕਰਵਾਏ ਹਨ, ਇਹ ਕਿਸੇ ਤੋਂ ਲੁਕਿਆ ਨਹੀਂ ਹੈ ਪਰ ਸਰਕਾਰ ਜਾਂਦਿਆਂ ਹੀ ਅਕਾਲੀਆਂ ਨੂੰ ਆਮ ਲੋਕਾਂ ਦਾ ਫਿਕਰ ਸਤਾਉਣ ਲੱਗਾ ਹੈ। ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਸਿੰਘ ਬਾਦਲ ਵੱਲੋਂ ਸੜਕਾਂ ਉੱਤੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਉਹ ਇਹ ਕਿਉਂ ਭੁੱਲ ਗਏ ਕਿ ਉਨ੍ਹਾਂ ਆਪਣੇ 10 ਸਾਲਾਂ ਦੇ ਰਾਜ 'ਚ ਸੂਬੇ ਦੇ ਲੋਕਾਂ ਨੂੰ ਰੱਜ ਕੇ ਕੁੱਟਿਆ ਅਤੇ ਲੁੱਟਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਇਹ ਵੀ ਕਿਹਾ ਸੁਖਬੀਰ ਦਾ ਧਰਨਾ ਵਰਕਰਾਂ 'ਤੇ ਦਰਜ ਪਰਚਿਆਂ ਦੇ ਖਿਲਾਫ ਨਹੀਂ ਸੀ ਸਗੋਂ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਨ੍ਹਾਂ ਦੇ ਕਮਾਊ ਪੁੱਤਾਂ 'ਤੇ ਪਰਚਾ ਦਰਜ ਹੋਏ ਹਨ। ਇਸ ਮੌਕੇ ਅਮਰਜੀਤ ਸਿੰਘ ਧਾਲੀਵਾਲ ਸੂਬਾ ਸਕੱਤਰ, ਡੀ. ਐੱਸ. ਪੀ. ਅੱਛਰੂ ਰਾਮ ਸ਼ਰਮਾ, ਡੀ. ਐੱਸ. ਪੀ. ਸੁਖਵਿੰਦਰ ਸਿੰਘ ਚੌਹਾਨ, ਅਮਰ ਸਿੰਘ ਧਾਲੀਵਾਲ, ਮੁਨੀਸ਼ ਕੁਮਾਰ ਬਾਂਸਲ ਚੇਅਰਮੈਨ ਐਂਟੀ ਨਾਰਕੋਟਿਕ ਸੈੱਲ, ਚਿੰਨੂ ਮੋੜ, ਵਿਨੋਦ ਕੁਮਾਰ ਵਿੰਨੀ, ਡਾ. ਲਾਭ ਸਿੰਘ ਚਹਿਲ, ਬਲਜਿੰਦਰ ਕੁਮਾਰ, ਹਰਦੀਪ ਸੇਖੋਂ, ਪਰਮਜੀਤ ਸਿੰਘ ਪੱਪੂ, ਹਰਦੀਪ ਸਿੰਘ ਢਿੱਲੋਂ, ਰਾਜਿੰਦਰ ਸਿੰਘ ਧਾਲੀਵਾਲ, ਭਗਵੰਤ ਸਿੰਘ ਚੱਠਾ ਆਦਿ ਹਾਜ਼ਰ ਸਨ।