ਕੋਰੋਨਾ ਕਾਰਨ ਰਾਜਿੰਦਰਾ ਤੇ ਟੀ. ਬੀ. ਹਸਪਤਾਲ ਵਿਖੇ OPD 15 ਮਈ ਤੱਕ ਬੰਦ

Thursday, Apr 29, 2021 - 10:01 AM (IST)

ਕੋਰੋਨਾ ਕਾਰਨ ਰਾਜਿੰਦਰਾ ਤੇ ਟੀ. ਬੀ. ਹਸਪਤਾਲ ਵਿਖੇ OPD 15 ਮਈ ਤੱਕ ਬੰਦ

ਪਟਿਆਲਾ, (ਮਨਦੀਪ ਜੋਸਨ) : ਪੰਜਾਬ ਸਰਕਾਰ ਦੇ ਹੁਕਮਾਂ ’ਤੇ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਵਿਭਾਗ ਵੱਲੋਂ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਟੀ. ਬੀ. ਹਸਪਤਾਲ ਵਿਖੇ ਓ. ਪੀ. ਡੀ. ਸੇਵਾਵਾਂ 15 ਮਈ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ।

ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਇਹ ਡਾਕਟਰ ਹੁਣ ਕੋਵਿਡ ਵਾਰਡਾਂ ’ਚ ਸੇਵਾ ਕਰਨਗੇ ਪਰ ਜਿਨ੍ਹਾਂ ਲੋਕਾਂ ਨੇ ਓ. ਪੀ. ਡੀ. ’ਚ ਜ਼ਰੂਰੀ ਦਿਖਾਉਣਾ ਹੋਵੇ, ਉਹ ਮਾਤਾ ਕੌਸ਼ਲਿਆ ਹਸਪਤਾਲ ’ਚ ਵੀ ਜਾ ਸਕਦੇ ਹਨ। ਇਸ ਦੇ ਨਾਲ ਹੀ ਰਾਜਿੰਦਰਾ ਹਸਪਤਾਲ ਵਿਖੇ ਅਮਜਰੈਂਸੀ ਸੇਵਾਵਾਂ ਜਾਰੀ ਰਹਿਣਗੀਆਂ।
 


author

Babita

Content Editor

Related News