ਲੁਧਿਆਣਾ ''ਚ ਹੋਈ ਮਾਨਸੂਨ ਦੀ ਪਹਿਲੀ ਭਾਰੀ ਬਾਰਸ਼, ਪਾਣੀ ''ਚ ਡੁੱਬੇ ਕਈ ਇਲਾਕੇ, ਬਿਜਲੀ ਵੀ ਬੰਦ (ਤਸਵੀਰਾਂ)
Tuesday, Jul 20, 2021 - 11:29 AM (IST)
ਲੁਧਿਆਣਾ (ਸਲੂਜਾ) : ਲੁਧਿਆਣਾ ਜ਼ਿਲ੍ਹੇ 'ਚ ਅੱਜ ਮਾਨਸੂਨ ਦੀ ਪਹਿਲੀ ਬਾਰਸ਼ ਹੋਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਅੱਜ ਸਵੇਰੇ 10.30 ਵਜੇ ਤੱਕ ਲੁਧਿਆਣਾ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ 54 ਮਿਲੀਮੀਟਰ ਬਾਰਸ਼ ਹੋਈ ਅਤੇ ਬਾਰਸ਼ ਦਾ ਦੌਰ ਜਾਰੀ ਸੀ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਵਿਧਾਇਕਾਂ ਨੂੰ 'ਲੰਚ' ਦੇ ਸੱਦੇ ਬਾਰੇ ਮੁੱਖ ਮੰਤਰੀ ਦਫ਼ਤਰ ਨੇ ਜਾਰੀ ਕੀਤਾ ਅਹਿਮ ਬਿਆਨ
ਇੱਥੇ ਦੱਸ ਦੇਈਏ ਕਿ ਸਵੇਰ ਤੋਂ ਸ਼ੁਰੂ ਹੋਈ ਬਾਰਸ਼ ਨਾਲ ਲੁਧਿਆਣਾ ਦੇ ਪਾਸ਼ ਅਤੇ ਸਲੱਮ ਇਲਾਕਿਆਂ ਅੰਦਰ ਪਾਣੀ ਇਸ ਤਰ੍ਹਾਂ ਭਰ ਗਿਆ ਜਿਵੇਂ ਕਿ ਹੜ੍ਹ ਆ ਗਿਆ ਹੋਵੇ। ਇਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਇਲਾਕਿਆਂ ਅੰਦਰ ਸਵੇਰ ਤੋਂ ਬਿਜਲੀ ਵੀ ਬੰਦ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : ਨਜ਼ਦੀਕ ਹੋਣ ਦੇ ਬਾਵਜੂਦ ਵੀ ਬੇਹੱਦ ਦੂਰ ਰਹੇ 'ਕੈਪਟਨ-ਸਿੱਧੂ', ਨਾ ਵਧਾਈ ਨਾ ਮਠਿਆਈ
ਜ਼ਿਲ੍ਹੇ ਦੇ ਲੋਕ ਬੀਤੇ ਕਈ ਦਿਨਾਂ ਤੋਂ ਭਿਆਨਕ ਗਰਮੀ ਅਤੇ ਹੁੰਮਸ ਦਾ ਸਾਹਮਣਾ ਕਰ ਰਹੇ ਸਨ ਪਰ ਭਾਰੀ ਮੀਂਹ ਨੇ ਉਨ੍ਹਾਂ ਨੂੰ ਸੁੱਖ ਦਾ ਸਾਹ ਦੁਆਇਆ। ਦੂਜੇ ਪਾਸੇ ਲੋਕ ਲੁਧਿਆਣਾ ਨਗਰ ਨਿਗਮ ਤੋਂ ਪਰੇਸ਼ਾਨ ਦਿਖਾਈ ਦਿੱਤੇ।
ਇਹ ਵੀ ਪੜ੍ਹੋ : ਸ਼ੁਤਰਾਣਾ 'ਚ ਭਾਰੀ ਬਾਰਸ਼ ਕਾਰਨ ਮਕਾਨ ਦੀ ਛੱਤ ਡਿਗੀ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਬਾਰਸ਼ ਕਾਰਨ ਸੜਕਾਂ 'ਤੇ ਪਾਣੀ ਖੜ੍ਹਾ ਹੋ ਗਿਆ ਅਤੇ ਘੰਟਾਘਰ ਦੇ ਨੇੜੇ ਤਾਂ ਪਾਣੀ ਖੜ੍ਹਾ ਹੋਣ ਕਾਰਨ ਕਈ ਥਾਵਾਂ 'ਤੇ ਟੋਏ ਵੀ ਪੈ ਗਏ। ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਸਵੇਰ ਦੇ ਸਮੇਂ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ