ਮੀਂਹ ਨੇ ਠਾਰਿਆ ''ਚੰਡੀਗੜ੍ਹ'', ਠੁਰ-ਠੁਰ ਕਰਨ ਲੱਗੇ ਲੋਕ

12/12/2018 10:30:31 AM

ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਬੀਤੀ ਰਾਤ ਪਏ ਮੀਂਹ ਕਾਰਨ ਪੂਰੇ ਸ਼ਹਿਰ 'ਚ ਠੰਡ ਨੇ ਆਪਣਾ ਜ਼ੋਰ ਫੜ੍ਹ ਲਿਆ ਹੈ। ਹਾਲਾਂਕਿ ਸ਼ਹਿਰ 'ਚ ਸਿਰਫ ਬੂੰਦਾਬਾਂਦੀ ਹੀ ਹੋਈ, ਜਿਸ ਨੇ ਠੰਡ ਕਾਫੀ ਵਧਾ ਦਿੱਤੀ ਅਤੇ ਸਵੇਰ ਦੇ ਸਮੇਂ ਕੰਮਾਕਾਰਾਂ 'ਤੇ ਨਿਕਲਣ ਵਾਲੇ ਲੋਕ ਠੁਰ-ਠੁਰ ਕਰਦੇ ਹੋਏ ਦਿਖਾਈ ਦਿੱਤੇ। ਮੌਸਮ ਵਿਭਾਗ ਮੁਤਾਬਕ 13 ਦਸੰਬਰ ਤੋਂ ਬਾਅਦ ਸ਼ਹਿਰ 'ਚ ਧੁੰਦ ਪੈ ਸਕਦੀ ਹੈ। ਬੇਸ਼ੱਕ ਇਸ ਵਾਰ ਠੰਡ ਜਲਦੀ ਆ ਗਈ ਪਰ ਬੀਤੇ 20 ਦਿਨਾਂ ਤੋਂ ਕੋਈ ਵੀ ਮਜ਼ਬੂਤ ਵੈਸਟਰਨ ਡਿਸਟਰਬੈਂਸ ਨਹੀਂ ਆਇਆ ਹੈ। ਮੰਗਲਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 23.4 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਬੁੱਧਵਾਰ ਨੂੰ ਬੱਦਲ ਛਾਏ ਰਹਿ ਸਕਦੇ ਹਨ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 22, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਰਹਿ ਸਕਦਾ ਹੈ।


Babita

Content Editor

Related News