ਪੁਲਸ ਨੇ 9 IED, ਵਿਸਫ਼ੋਟਕ ਸਮੱਗਰੀਆਂ ਕੀਤੀਆਂ ਨਸ਼ਟ, ਲੋਕ ਸਭਾ ਚੋਣਾਂ ਦੌਰਾਨ ਧਮਾਕਾ ਕਰਨ ਦੀ ਸੀ ਸਾਜਿਸ਼

Monday, May 06, 2024 - 04:05 PM (IST)

ਗੜ੍ਹਚਿਰੌਲੀ (ਭਾਸ਼ਾ)- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਇਕ ਪਹਾੜੀ ਇਲਾਕੇ 'ਚ ਪੁਲਸ ਨੇ ਸੋਮਵਾਰ ਨੂੰ ਨਕਸਲੀਆਂ ਵਲੋਂ ਲਗਾਏ ਗਏ 9 'ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ' (ਆਈਈਡੀ) ਅਤੇ ਹੋਰ  ਵਿਸਫ਼ੋਟਕ ਸਮੱਗਰੀਆਂ ਨੂੰ ਨਸ਼ਟ ਕਰ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗੜ੍ਹਚਿਰੌਲੀ ਦੇ ਪੁਲਸ ਸੁਪਰਡੈਂਟ ਨੀਲੋਤਪਲ ਨੇ ਦੱਸਿਆ ਕਿ ਪੁਲਸ ਨੂੰ ਟੀਪਾਗੜ੍ਹ ਖੇਤਰ 'ਚ ਵਿਸਫ਼ੋਟਕਾਂ ਬਾਰੇ ਸੂਚਨਾ ਮਿਲੀ, ਜਿਸ ਤੋਂ ਬਾਅਦ ਬੰਬ ਨਿਰੋਧਕ ਅਤੇ ਬੰਬ ਦਾ ਪਤਾ ਲਗਾਉਣ ਵਾਲੇ 2 ਦਸਤੇ, ਇਕ ਤੁਰੰਤ ਕਾਰਵਾਈ ਦਲ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਕੇ.ਸੀ.-60 ਨੂੰ ਵਿਸਫ਼ੋਟਕਾਂ ਦੀ ਤਲਾਸ਼ ਕਰਨ ਅਤੇ ਲੋੜ ਪੈਣ 'ਤੇ ਮੌਕੇ 'ਤੇ ਹੀ ਨਸ਼ਟ ਕਰਨ ਲਈ ਰਵਾਨਾ ਕੀਤਾ ਗਿਆ। ਜਾਣਕਾਰੀ ਮਿਲੀ ਸੀ ਕਿ ਮਾਓਵਾਦੀਆਂ ਨੇ ਲੋਕ ਸਭਾ ਚੋਣਾਂ ਦੌਰਾਨ ਆਈ.ਈ.ਡੀ. ਵਿਸਫ਼ੋਟਕ ਕਰਨ ਦੀ ਸਾਜਿਸ਼ ਰਚੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ 'ਚ ਸਥਾਨ ਬਾਰੇ ਜਾਣਕਾਰੀ ਨਹੀਂ ਮਿਲ ਸੀ, ਇਸ ਲਈ ਪੂਰੇ ਖੇਤਰ 'ਚ ਵਿਆਪਕ ਮੁਹਿੰਮ ਚਲਾਈ ਗਈ ਅਤੇ ਹਮਲਿਆਂ ਨੂੰ ਰੋਕਣ ਲਈ ਸੁਰੱਖਿਆ ਫ਼ੋਰਸਾਂ ਦੀ ਭਾਰੀ ਤਾਇਨਾਤੀ ਕੀਤੀ ਗਈ। 

ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਟੀਪਾਗੜ੍ਹ 'ਚ ਵਿਸਫ਼ੋਟਕ ਲਗਾਏ ਗਏ ਹਨ ਅਤੇ ਇਲਾਕੇ ਦੀ ਤਲਾਸ਼ੀ ਲਈ ਬੰਬ ਨਿਰੋਧਕ ਦਸਤੇ ਅਤੇ ਸੀ.ਆਰ.ਪੀ.ਐੱਫ. ਜਵਾਨਾਂ ਦੀ ਇਕ ਟੀਮ ਨੂੰ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟੀਮ ਨੇ 9 ਆਈ.ਆਈ.ਡੀ., ਤਿੰਨ 'ਕਲੇਮੋਰ' ਪਾਈਪ, ਵਿਸਫ਼ੋਟਕਾਂ ਅਤੇ ਡੇਟੋਨੇਟਰ ਨਾਲ ਭਰੇ 6 ਪ੍ਰੈਸ਼ਰ ਕੁੱਕਰ ਅਤੇ ਵਿਸਫ਼ੋਟਕਾਂ ਅਤੇ ਛਰਰਿਆਂ ਨਾਲ ਭਰੇ ਤਿੰਨ ਅਤੇ ਕਲੇਮੋਰ ਪਾਈਪ ਬਰਾਮਦ ਕੀਤੇ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਬਾਰੂਦ ਨਾਲ ਭਰਿਆ ਇਕ ਪਲਾਸਟਿਕ ਬੈਗ, ਕੁਝ ਦਵਾਈਆਂ ਅਤੇ ਕੰਬਲ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੰਬ ਨਿਰੋਧਕ ਦਸਤੇ ਨੇ 9 ਆਈ.ਆਈ.ਡੀ. ਅਤੇ ਤਿੰਨ ਕਲੇਮੋਰ ਪਾਈਪ ਨੂੰ ਉੱਥੇ ਹੀ ਨਸ਼ਟ ਕਰ ਦਿੱਤਾ। ਬਾਕੀ ਸਮੱਗਰੀ ਮੌਕੇ 'ਤੇ ਹੀ ਸਾੜ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News