ਉੱਤਰਾਖੰਡ 'ਚ ਮੋਹਲੇਧਾਰ ਮੀਂਹ, ਬੱਦਲ ਫਟਣ ਕਾਰਨ ਜਨ-ਜੀਵਨ ਪ੍ਰਭਾਵਿਤ, IMD ਨੇ ਲੋਕਾਂ ਨੂੰ ਕੀਤਾ ਅਲਰਟ

05/09/2024 1:12:40 PM

ਦੇਹਰਾਦੂਨ- ਉੱਤਰਾਖੰਡ 'ਚ ਮੋਹਲੇਧਾਰ ਮੀਂਹ ਅਤੇ ਬੱਦਲ ਫਟਣ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਹਾਲਾਂਕਿ ਇਸ ਨਾਲ ਪਹਾੜੀ ਸੂਬੇ ਦੇ ਕੁਝ ਹਿੱਸਿਆਂ 'ਚ ਲੱਗੀ ਜੰਗਲ ਦੀ ਅੱਗ 'ਤੇ ਕਾਬੂ ਪਾਉਣ ਵਿਚ ਮਦਦ ਮਿਲੀ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਲੋਕਾਂ ਨੂੰ ਪਹਾੜਾਂ ਦੀ ਯਾਤਰਾ ਕਰਨ ਤੋਂ ਸਾਵਧਾਨ ਕੀਤਾ ਹੈ, ਕਿਉਂਕਿ 13 ਮਈ ਤੱਕ ਸੂਬੇ ਵਿਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਦੱਸ ਦੇਈਏ ਕਿ ਉੱਤਰਾਖੰਡ ਦੇ ਅਲਮੋੜਾ, ਉੱਤਰਾਕਾਸ਼ੀ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਵਿਚ ਮੋਹਲੇਧਾਰ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਹੇਠਲੇ ਇਲਾਕਿਆਂ ਵਿਚ ਘਰਾਂ 'ਚ ਪਾਣੀ ਭਰ ਗਿਆ ਹੈ, ਜਦਕਿ ਸੜਕਾਂ 'ਤੇ ਆਵਾਜਾਈ ਜਾਮ ਵੇਖਿਆ ਗਿਆ ਪਰ ਮੀਂਹ ਨੇ ਕਾਫੀ ਹੱਦ ਤੱਕ ਜੰਗਲ ਦੀ ਅੱਗ ਬੁਝਾਉਣ ਵਿਚ ਮਦਦ ਕੀਤੀ, ਖ਼ਾਸ ਕਰ ਕੇ ਕੁਮਾਊਂ ਖੇਤਰ ਵਿਚ। 

ਇਹ ਵੀ ਪੜ੍ਹੋ-  ਏਅਰ ਇੰਡੀਆ ਐਕਸਪ੍ਰੈੱਸ ਦੀਆਂ 70 ਉਡਾਣਾਂ ਰੱਦ, ਇਕੱਠਿਆਂ Sick Leave 'ਤੇ ਗਏ ਸੀਨੀਅਰ ਕਰੂ ਮੈਂਬਰ

8 ਮਈ ਦੀ ਰਾਤ ਨੂੰ ਅਲਮੋੜਾ 'ਚ ਬੱਦਲ ਫਟਣ ਨਾਲ ਅਲਮੋੜਾ-ਕੌਸਾਨੀ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ। ਜਦਕਿ ਹੇਠਲੇ ਇਲਾਕਿਆਂ ਵਿਚ ਦੁਕਾਨਾਂ ਅਤੇ ਮਕਾਨ ਪਾਣੀ ਦੇ ਵਹਾਅ ਨਾਲ ਆਏ ਮਲਬੇ ਨਾਲ ਭਰ ਗਏ। ਇਸ ਦਰਮਿਆਨ ਕਰੀਬ ਅੱਧਾ ਦਰਜਨ ਵਾਹਨ ਵੀ ਫਸੇ ਰਹੇ ਅਤੇ ਅਲਮੋੜਾ-ਕੌਸਾਨੀ ਮਲਬੇ ਨਾਲ ਪ੍ਰਭਾਵਿਤ ਰਿਹਾ। ਓਧਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮਾਨਸੂਨ ਆਫ਼ਤ ਘਟਾਉਣਾ ਦੇ ਨਾਲ ਹੀ ਚਾਰਧਾਮ ਯਾਤਰਾ ਪ੍ਰਬੰਧਨ 'ਤੇ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪੂਰੇ ਸਾਧਨਾਂ ਦਾ ਇਸਤੇਮਾਲ ਕਰਨ ਦਾ ਆਦੇਸ਼ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਕੋਤਾਹੀ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਲਵ ਮੈਰਿਜ ਦੇ 19 ਸਾਲ ਬਾਅਦ ਸਾਲੇ ਨੇ ਜੀਜੇ ਨੂੰ ਦਿੱਤੀ ਖ਼ੌਫਨਾਕ ਸਜ਼ਾ, ਉਜਾੜਿਆ ਭੈਣ ਦਾ ਸੁਹਾਗ

ਅਲਮੋੜਾ-ਕੌਸਾਨੀ ਹਾਈਵੇਅ ਬੰਦ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਕਈ ਵਾਹਨ ਫਸੇ ਰਹੇ। ਭਾਵੇਂ ਪ੍ਰਸ਼ਾਸਨ ਨੇ ਸੜਕ ਨੂੰ ਖੋਲ੍ਹਣ ਲਈ ਜੇਸੀਬੀ ਮੌਕੇ ’ਤੇ ਭੇਜੀ ਪਰ ਦੇਰ ਰਾਤ ਤੱਕ ਵੀ ਆਵਾਜਾਈ ਸ਼ੁਰੂ ਨਹੀਂ ਹੋ ਸਕੀ। ਮਲਬੇ ਕਾਰਨ ਅਲਮੋੜਾ-ਕੌਸਾਨੀ ਹਾਈਵੇਅ ਵੀ ਬੰਦ ਹੋ ਗਿਆ। ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੋਰ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ। ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਜਾਣਗੇ।

ਇਹ ਵੀ ਪੜ੍ਹੋ- ਚਿਕਨ ਸ਼ੋਰਮਾ ਖਾਣ ਮਗਰੋਂ 19 ਸਾਲਾ ਨੌਜਵਾਨ ਦੀ ਵਿਗੜੀ ਸਿਹਤ, 2 ਦਿਨ ਬਾਅਦ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News