ਭਾਦੋਂ ਦੀ ਪਹਿਲੀ ਬਰਸਾਤ ਸ਼ਹਿਰ ਵਾਸੀਆਂ ਲਈ ਬਣੀ ਮੁਸੀਬਤ, ਜਨਜੀਵਨ ਪ੍ਰਭਾਵਿਤ

Monday, Aug 25, 2025 - 04:52 PM (IST)

ਭਾਦੋਂ ਦੀ ਪਹਿਲੀ ਬਰਸਾਤ ਸ਼ਹਿਰ ਵਾਸੀਆਂ ਲਈ ਬਣੀ ਮੁਸੀਬਤ, ਜਨਜੀਵਨ ਪ੍ਰਭਾਵਿਤ

ਮੁੱਲਾਂਪੁਰ ਦਾਖਾ (ਕਾਲੀਆ)- ਭਾਰੀ ਗਰਮੀ ਉਪਰੰਤ ਭਾਦੋਂ ਦੀ ਬਰਸਾਤ ਨੇ ਜਿੱਥੇ ਗਰਮੀ ਤੋਂ ਨਿਜਾਤ ਪਾਈ ਉੱਥੇ ਸ਼ਹਿਰ ਵਾਸੀਆਂ ਲਈ ਮੁਸੀਬਤ ਬਣ ਗਈ। ਦੋ ਦਿਨਾਂ ਤੋਂ ਭਾਰੀ ਪਈ ਬਾਰਿਸ਼ ਕਾਰਨ ਨੀਵੀਆਂ ਦੁਕਾਨਾਂ ਅਤੇ ਮਕਾਨਾਂ ਵਿਚ ਪਾਣੀ ਵੜ ਗਿਆ ਅਤੇ ਉਨ੍ਹਾਂ ਦਾ ਸਮਾਨ ਵੀ ਪਾਣੀ ਵਿਚ ਤੈਰਨ ਲੱਗ ਗਿਆ। ਪੁਰਾਣੀ ਅਨਾਜ  ਮੰਡੀ ਵੀ  ਝੀਲ ਦਾ ਰੂਪ ਧਾਰਨ ਕਰ ਗਈ ਅਤੇ ਸੀਵਰੇਜ ਓਵਰਫਲੋ ਹੋ ਕੇ ਬੈਕ ਮਾਰ ਗਿਆ ਜਿਸ ਕਾਰਨ ਗੰਦਾ ਬਦਬੂ ਮਾਰਦਾ ਪਾਣੀ ਦੁਕਾਨਾਂ ਵਿਚ ਵੜ ਗਿਆ। ਰਾਏਕੋਟ ਰੋਡ ਤੇ ਸਥਿਤ ਦੁਕਾਨਦਾਰ ਹਰਮਨਦੀਪ ਸਿੰਘ ਅਤੇ ਫਤਿਹ ਸਿੰਘ ਭੱਟੀ ਆਪਣੀਆਂ ਦੁਕਾਨਾਂ ਪਾਣੀ ਨਾਲ ਭਰੀਆਂ ਦਿਖਾਉਂਦਿਆਂ ਸੱਤਾਧਾਰੀ ਸਰਕਾਰ  ਨੂੰ ਰੱਜ ਕੇ ਕੋਸਿਆ ਅਤੇ ਕਿਹਾ ਕਿ ਸਰਕਾਰੀ ਫੰਡਾਂ ਦੀ ਸਹੀ ਵਰਤੋਂ ਕੀਤੀ ਹੁੰਦੀ ਤਾਂ ਅੱਜ ਸੀਵਰੇਜ ਦਾ ਪਾਣੀ ਓਵਰ ਫਲੋ ਹੋ ਕੇ ਘਰਾਂ ਅਤੇ ਦੁਕਾਨਾਂ ਵਿਚ ਨਾ ਵੜਦਾ ਅਤੇ ਲੋਕਾਂ ਤੇ ਦੁਕਾਨਦਾਰਾਂ ਦਾ ਨੁਕਸਾਨ ਨਾ ਹੁੰਦਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Instagram Influencer ਦਾ ਕਤਲ! ਜਾਣੋ ਕਿਸ ਨੇ ਲਈ ਜ਼ਿੰਮੇਵਾਰੀ

ਪੁਰਾਣੀ ਮੰਡੀ ਵੀ ਝੀਲ ਦਾ ਰੂਪ ਧਾਰਨ ਕਰ ਗਈ ਜਿਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਉਥੇ ਜਗਰਾਉਂ ਲੁਧਿਆਣਾ ਫਲਾਈ ਓਵਰ ਦੇ ਨਾਲ ਬਣੀਆ ਸਰਵਿਸ ਸੜਕਾਂ 'ਤੇ ਵੀ ਦੋ ਦੋ ਫੁੱਟ ਪਾਣੀ ਖੜ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਆਈ ਅਤੇ ਕਈਆਂ ਦੇ ਵਾਹਨ ਪਾਣੀ ਵਿਚ ਡਿੱਗ ਗਏ ਅਤੇ ਕਈਆਂ ਵਿਚ ਪਾਣੀ ਭਰ ਗਿਆ ਜਿਨ੍ਹਾਂ ਨੂੰ ਵਾਹਨ ਚਾਲਕ ਧੱਕਾ ਲਗਾਕੇ ਪਾਣੀ ਵਿਚੋਂ ਬਾਹਰ ਕੱਢਦੇ ਉਹਨਾਂ ਦੱਸਿਆ ਕਿ ਇਹ ਬੜੇ ਲੰਮੇ ਸਮੇਂ ਤੋਂ ਸਮੱਸਿਆ ਚੱਲੀ ਆ ਰਹੀ ਜਿਸ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News