ਮੀਂਹ ਤੋਂ ਬਾਅਦ ਹੁੰਮਸ ਨੇ ਕੀਤਾ ਪਰੇਸ਼ਾਨ, ਤਾਪਮਾਨ ਵਧਿਆ

Saturday, Jul 27, 2024 - 03:42 PM (IST)

ਮੀਂਹ ਤੋਂ ਬਾਅਦ ਹੁੰਮਸ ਨੇ ਕੀਤਾ ਪਰੇਸ਼ਾਨ, ਤਾਪਮਾਨ ਵਧਿਆ

ਚੰਡੀਗੜ੍ਹ (ਪਾਲ) : ਕਮਜ਼ੋਰ ਮਾਨਸੂਨ ਦੇ ਨਾਲ-ਨਾਲ ਵੱਧਦੀ ਹੁੰਮਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਸ਼ਹਿਰ 'ਚ ਪਿਛਲੇ 24 ਘੰਟਿਆਂ ਦੌਰਾਨ 11.1 ਮਿਲੀਮੀਟਰ ਮੀਂਹ ਪਿਆ। ਮੀਂਹ ਤੋਂ ਬਾਅਦ ਦੁਪਹਿਰ ਬਾਅਦ ਮੌਸਮ ਸਾਫ਼ ਹੋ ਗਿਆ। ਤਾਪਮਾਨ ਵਿਚ ਵੀ ਵਾਧਾ ਹੋਇਆ ਹੈ।

ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਵੱਧ ਸੀ। ਘੱਟੋ-ਘੱਟ ਤਾਪਮਾਨ ਇਕ ਡਿਗਰੀ ਵੱਧ ਕੇ 26.4 ਡਿਗਰੀ ਹੋ ਗਿਆ। ਪਹਿਲੀ ਜੂਨ ਤੋਂ ਹੁਣ ਤੱਕ 196.4 ਮਿ. ਮੀ. ਮੀਂਹ ਪਿਆ ਹੈ, ਜੋ ਆਮ ਨਾਲੋਂ 47.7 ਫ਼ੀਸਦੀ ਘੱਟ ਹੈ। ਮੀਂਹ ਤੋਂ ਬਾਅਦ ਹੁੰਮਸ ਰਿਕਾਰਡ 90 ਫ਼ੀਸਦੀ ਤੱਕ ਪਹੁੰਚ ਗਈ, ਜਿਸਨੇ ਸਾਰਾ ਦਿਨ ਪਰੇਸ਼ਾਨ ਕੀਤਾ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪੰਜ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦਿਨ ਦਾ ਤਾਪਮਾਨ 36 ਡਿਗਰੀ ਦੇ ਆਸ-ਪਾਸ ਰਹੇਗਾ, ਜਦੋਂ ਕਿ ਘੱਟੋ-ਘੱਟ ਤਾਪਮਾਨ 27 ਡਿਗਰੀ ਰਹੇਗਾ।
 


author

Babita

Content Editor

Related News