ਮੌੜ ਮੰਡੀ ''ਚ ਛੱਤ ਡਿੱਗਣ ਕਾਰਨ ਇਕੋਂ ਪਰਿਵਾਰ ਦੇ 3 ਜੀਆਂ ਦੀ ਮੌਤ

Friday, Mar 13, 2020 - 07:03 PM (IST)

ਤਲਵੰਡੀ ਸਾਬ (ਮਨੀਸ਼) : ਸਬ ਡਵੀਜ਼ਨ ਮੌੜ ਮੰਡੀ 'ਚ ਬੀਤੀ ਰਾਤ ਬਾਰਿਸ਼ ਕਾਰਨ ਇਕ ਘਰ ਦੀ ਛੱਡ ਡਿੱਗ ਗਈ। ਛੱਡ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਸੁਨੀਤਾ ਦੇਵੀ, ਉਸ ਦਾ ਬੇਟਾ ਰਾਕੇਸ਼ ਕੁਮਾਰ ਵਿੱਕੀ ਅਤੇ ਉਸ ਦੀ ਬੇਟੀ ਮਮਤੀ ਰਾਨੀ ਸ਼ਾਮਲ ਸਨ। ਤਿੰਨਾਂ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ 'ਚ ਲਿਆਇਆ ਗਿਆ ਹੈ। ਦੱਸ ਦਈਏ ਕਿ ਮ੍ਰਿਤਕਾ ਸੁਨੀਤਾ ਦੇਵੀ ਦੇ ਪਤੀ ਦੀ ਇਕ ਸਾਲ ਪਹਿਲੇ ਹੀ ਮੌਤ ਹੋ ਚੁੱਕੀ ਸੀ।

ਦੱਸਣਯੋਗ ਹੈ ਕਿ 8 ਮਾਰਚ ਨੂੰ ਸੰਗਰੂਰ 'ਚ ਵੀ ਇਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਵੀ ਹੋ ਗਏ ਸਨ। ਜਾਣਕਾਰੀ ਮੁਤਾਬਕ ਸੁਨਾਮ ਰੇਲਵੇ ਸਟੇਸ਼ਨ ਦੇ ਸਾਹਮਣੇ ਇੰਦਰਾ ਬਸਤੀ 'ਚ ਬਲਵੀਰ ਕੁਮਾਰ ਨਾਂ ਦਾ ਇਕ ਮਜ਼ਦੂਰ ਆਪਣੇ ਪਰਿਵਾਰ ਸਮੇਤ ਇਕੋਂ ਕਮਰੇ 'ਚ ਰਹਿ ਰਿਹਾ ਸੀ। ਘਰ ਦੀ ਛੱਤ ਪੁਰਾਣੀ ਹੋਣ ਕਾਰਨ ਛੱਤ ਅਚਾਨਕ ਡਿੱਗ ਗਈ ਸੀ।

PunjabKesari

ਇਹ ਵੀ ਪੜ੍ਹੋ : ਕੈਪਟਨ ਸਰਕਾਰ ਦੇ 3 ਸਾਲ, ਨਸ਼ੇ ਦੇ ਸੌਦਾਗਰਾਂ ਖਿਲਾਫ ਪੁਲਸ ਦੀਆਂ ਵੱਡੀਆਂ ਕਾਰਵਾਈਆਂ

ਇਸ ਤੋਂ ਪਹਿਲਾਂ ਭਾਈ ਵੀਰ ਸਿੰਘ ਕਾਲੋਨੀ ਪਿੰਡ ਮੂਲੇਚੱਕ 5 ਮਾਰਚ ਨੂੰ ਰਾਤ 2 ਵਜੇ ਦੇ ਕਰੀਬ ਭਾਰੀ ਮੀਂਹ ਇਕ ਪਰਿਵਾਰ 'ਤੇ ਕਹਿਰ ਬਣ ਕੇ ਟੁੱਟ ਪਿਆ, ਜਿਸ ਨਾਲ ਬੱਚਿਆਂ ਸਮੇਤ 4 ਦੀ ਮੌਤ ਅਤੇ ਇਕ 6 ਸਾਲ ਦੀ ਬੱਚੀ ਜ਼ਖਮੀ ਹੋ ਗਈ। ਜਾਣਕਾਰੀ ਮੁਤਾਬਕ ਵੀਰਵਾਰ ਰਾਤ ਨੂੰ ਅਜੇ ਕੁਮਾਰ, ਪਤਨੀ ਮਾਨਵੀ, 6 ਸਾਲਾ ਬੇਟੀ ਨੈਨਾ ਅਤੇ 2 ਜੌੜੇ 6 ਮਹੀਨਿਆਂ ਦੇ ਬੱਚੇ ਯੁਗਰਾਜ ਅਤੇ ਮੰਨਤ ਸੁੱਤੇ ਪਏ ਸਨ। ਅਚਾਨਕ ਮੀਂਹ 'ਚ ਘਰ ਦੀ ਕੱਚੀ ਛੱਤ ਡਿੱਗਣ ਨਾਲ ਜੌੜੇ ਬੱਚਿਆਂ ਸਮੇਤ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ 6 ਸਾਲਾ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਛੱਤ ਡਿੱਗਣ 'ਤੇ ਗੁਆਂਢੀਆਂ ਨੇ ਮ੍ਰਿਤਕ ਦੇਹਾਂ ਅਤੇ ਜ਼ਖ਼ਮੀ ਬੱਚੀ ਨੂੰ ਬਾਹਰ ਕੱਢ ਕੇ 108 ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ।

PunjabKesari

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ 'ਤੇ ਮਿਲੇ ਸ਼ੱਕੀ ਵਿਅਕਤੀ 'ਚ ਕੋਰੋਨਾ ਵਾਇਰਸ ਦੇ ਲੱਛਣ


Anuradha

Content Editor

Related News