ਰੇਲਵੇ ਟਰੈਕ ''ਤੇ ਵਧੀ ਹਾਦਸਿਆਂ ਦੀ ਗਿਣਤੀ, 2019 ''ਚ 68 ਲੋਕਾਂ ਨੇ ਕੀਤੀ ਖੁਦਕੁਸ਼ੀ

02/03/2020 5:15:20 PM

ਲੁਧਿਆਣਾ (ਗੌਤਮ) : ਰੇਲਵੇ ਡਿਪਾਰਮੈਂਟ ਦੀ ਵਲੋਂ ਪੱਟੜੀ 'ਤੇ ਹਾਦਸਿਆਂ ਨੂੰ ਰੋਕਣ ਦੇ ਲਈ ਚੁੱਕੇ ਜਾ ਰਹੇ ਕਦਮ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨਾਂ ਦਾਅਵਿਆਂ ਦੇ ਬਾਵਜੂਦ ਵੀ ਰੇਲ ਪਟੜੀ 'ਤੇ ਹੋਣ ਹਾਦਸਿਆਂ ਦੇ ਇਲਾਵਾ ਪੱਟੜੀ 'ਤੇ ਸੋਸਾਈਡ ਕਰਨ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਹੈ। ਡਿਪਾਰਟਮੈਂਟ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਡਵੀਜ਼ਨ ਦੇ ਲੁਧਿਆਣਾ ਸੈਕਸ਼ਨ 'ਚ ਸਾਲ 2019 'ਚ 68 ਲੋਕਾਂ ਪਟੜੀ 'ਤੇ ਖੁਦਕੁਸ਼ੀ ਕਰਕੇ ਆਪਣੀ ਜਾਨ ਦੇ ਦਿੱਤੀ। ਇਹ ਹਾਦਸੇ ਲੁਧਿਆਣਾ ਜੀ.ਆਰ.ਪੀ ਦੇ ਅਧੀਨ ਆਉਂਦੇ ਖੇਤਰ ਵਿਚ ਹੋਈ ਹੈ। ਜਿਨਾਂ 'ਚ ਜ਼ਿਆਦਾਤਰ ਖੁਦਕੁਸ਼ੀ ਦੇ ਹਾਦਸੇ ਲੁਧਿਆਣਾ ਦਿੱਲੀ ਅਮ੍ਰਿਤਸਰ ਮੁੱਖ ਰੇਲ ਮਾਰਗ 'ਤੇ ਵਾਪਰੀਆਂ ਹੋਈਆਂ।

ਡਿਪਾਰਟਮੈਂਟ ਤੋਂ ਮਿਲੇ ਅੰਕੜੇ ਦੇ ਅਨੁਸਾਰ 2018 ਵਿਚ 41 ਲੋਕਾਂ ਪਟੜੀ 'ਤੇ ਖੁਦਕੁਸ਼ੀ ਕਰਕੇ ਆਪਣੀ ਜਾਨ ਗਵਾਈ ਜਦਕਿ ਸਾਲ 2019 'ਚ ਇਸ ਹਾਦਸਿਆਂ 'ਚ ਲਗਭਗ 20 ਪ੍ਰਤੀਸ਼ਤ ਵਾਧਾ ਹੋਇਆ ਅਤੇ ਅੰਕੜਾ 68 ਤੱਕ ਪੁੱਜ ਗਿਆ। ਜਨਵਰੀ 2020 'ਚ ਲਗਭਗ 7 ਲੋਕਾਂ ਨੇ ਆਪਣੀ ਜਾਨ ਗਵਾਈ ਜਦਕਿ 20 ਲੋਕਾਂ ਦੀ ਰੇਲਵੇ ਲਾਈਨ ਕਰਾਸ ਕਰਦੇ ਸਮੇਂ ਅਤੇ ਇਕ ਵਿਅਕਤੀ ਦੀ ਕੁਦਰਤੀ ਡੈਥ ਹੋਈ ਹੈ। ਰੇਲ ਪਟੜੀ 'ਤੇ ਵਧ ਰਹੇ ਹਾਦਸਿਆਂ ਨੂੰ ਲੈ ਕੇ ਡਿਪਾਰਮੈਂਟ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ ਪਰ ਡਿਪਾਰਟਮੈਂਟ ਵਲੋਂ ਆਏ ਦਿਨ ਰੇਲਵੇ ਟਰੈਕ 'ਤੇ ਹਾਦਸਿਆਂ ਨੂੰ ਰੋਕਣ ਦੇ ਲਈ ਸੁਰੱਖਿਆ ਪ੍ਰਬੰਧ ਕਰਨ ਐਲਾਨ ਕੀਤਾ ਜਾ ਰਿਹਾ ਹੈ। ਸੁਸਾਈਡ ਦੇ ਹਾਦਸਿਆਂ ਦੇ ਇਲਾਵਾ ਡਿਪਾਰਟਮੈਂਟ ਤੋਂ ਮਿਲੇ ਅੰਕੜਿਆਂ ਦੇ ਅਨੁਸਾਰ ਰੇਲਵੇ ਕਰਾਸਿੰਗ ਦੇ ਦੌਰਾਨ ਹੋਏ ਹਾਦਸਿਆਂ ਵਿਚ ਸਾਲ 2019 ਵਿਚ ਮਹਿਲਾਵਾਂ ਸਮੇਤ 195 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਥੋਣਾ ਪਿਆ। ਰੇਲਵੇ ਮਾਨਵ ਰਹਿਤ ਫਾਟਕ ਦੇ ਇਲਾਵਾ ਪਲੇਟਫਾਰਮ 'ਤੇ ਲਾਈਨ ਕਰਾਸ ਕਰਦੇ ਅਤੇ ਅਲੱਗ ਅਲੱਗ ਜਗ੍ਹਾ 'ਤੇ ਰੇਲਵੇ ਟਰੈਕ 'ਤੇ ਹਾਦਸੇ ਹੋਏ।

ਰੇਲਵੇ ਪਟੜੀ 'ਤੇ ਸੁਸਾਈਡ ਕਰਨ ਦੀ ਵਧੀ ਸਮੱਸਿਆ
ਅੰਕੜਿਆਂ ਦੇ ਅਨੁਸਾਰ ਜੀ. ਆਰ. ਪੀ ਲੁਧਿਆਣਾ ਨੇ ਸਾਲ 2018 ਵਿਚ 331 ਅਤੇ ਸਾਲ 2019 ਵਿਚ 348 ਲੋਕਾਂ ਦੀਆਂ ਲਾਸ਼ਾਂ ਰਿਕਵਰ ਕੀਤੀਆਂ। ਜਿਨਾਂ ਵਿਚ 81 ਲੋਕਾਂ ਦੀ ਕੁਦਰਤੀ ਮੌਤ ਵੀ ਸ਼ਾਮਲ ਹੈ। ਜਿਨਾਂ ਦੀ ਸੰਖਿਆਂ ਵਿਚ ਵੀ ਵਾਧਾ ਹੋਇਆ ਹੈ। ਜੀ. ਆਰ. ਪੀ ਦੇ ਇਕ ਅਧਿਕਾਰੀ ਦੇ ਅਨੁਸਾਰ ਮਾਨਸਿਕ ਤੌਰ 'ਤੇ ਜਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਵਾਲੀ ਹਲਾਤਾਂ ਨੂੰ ਲੈ ਕੇ ਲੋਕਾਂ ਵਿਚ ਰੇਲਵੇ ਦੀ ਪਟੜੀ 'ਤੇ ਖੁਦਕੁਸ਼ੀ ਕਰਨ ਨੂੰ ਸਾਫਟ ਕਾਰਨਰ ਸਮਝਦੇ ਹੈ। ਰੇਲਵੇ ਪਟੜੀ 'ਤੇ ਸੁਸਾਈਡ ਕਰਨ ਨਾਲ ਇਥੇ ਲੋਕਾਂ ਦੀ ਸਮੱਸਿਆ ਵਧ ਰਹੀ ਹੈ। ਉਥੇ ਡਿਪਾਰਮੈਂਟ ਨੂੰ ਵੀ ਲੋਕਾਂ ਦੇ ਇਸ ਕਦਮ ਤੋਂ ਪਰੇਸ਼ਾਨੀ ਝੱਲਣੀ ਪੈਂਦੀ ਹੈ ਅਤੇ ਲੋਕਾਂ ਵਿਚ ਖੋਫ ਪੈਦਾ ਹੋ ਰਿਹਾ ਹੈ। ਸੁਸਾਈਡ ਕਰਨ ਦੇ ਮਾਮਲਿਆਂ ਦੀ ਜਾਂਚ ਦੇ ਬਾਅਦ ਹੀ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਲੋਕ ਸਮਾਜਿਕ, ਆਰਥਿਕ, ਬੇਰੁਜ਼ਗਾਰੀ, ਘਰੇਲੂ ਸਮੱਸਿਆ ਦੇ ਕਾਰਨ ਹੀ ਇਹ ਕਦਮ ਚੁੱਕ ਰਹੇ ਹਨ ਪਰ ਇਸ ਕਦਮ ਦੀ ਬਜਾਏ ਲੋਕਾਂ ਨੂੰ ਮੇਡੀਟੇਸ਼ਨ, ਮਨੋਵਿਗਿਆਨਿਕ ਡਾਕਟਰ ਜਾਂ ਕਿਸੇ ਸਮਾਜ ਸੇਵੀ ਸੰਸਥਾ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਡਿਪਾਰਟਮੈਂਟ ਵਲੋਂ ਰੇਲ ਹਾਦਸਿਆਂ ਨੂੰ ਲੈ ਕੇ ਕਈ ਜਾਗਰੂਮ ਅਭਿਆਨ ਵੀ ਚਲਾਏ ਜਾ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਸਾਲ 2019 ਵਿਚ ਫਿਰ ਹਾਦਸਿਆਂ ਵਿਚ ਵਾਧਾ ਹੋਇਆ ਹੈ ਅਤੇ ਗਿਣਤੀ 195 ਤੱਕ ਜਾ ਪੁੱਜੀ। ਰੇਲਵੇ ਕਰਾਸਿੰਗ ਦੇ ਦੌਰਾਨ ਲੋਕ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਅਤੇ ਕੁਝ ਸਮਾਂ ਬਚਾਉਣ ਦੇ ਲਈ ਜਾਨ ਗਵਾ ਬੈਠਦੇ ਹਨ। ਰੇਲਵੇ ਸਟੇਸ਼ਨਾਂ 'ਤੇ ਬਣੇ ਫੁਟ ਓਵਰ ਬ੍ਰਿਜ ਦਾ ਪ੍ਰਯੋਗ ਕਰਨ ਦੀ ਬਜਾਏ ਰੇਲਵੇ ਟਰੈਕ ਪਾਰ ਕਰਦੇ ਸਮੇਂ ਆਪਣੀ ਜਾਨ ਤੋਂ ਹੱਥ ਥੋ ਬੈਠਦੇ ਹਨ। ਜੋ ਕਿ ਗਲਤ ਹੈ। ਆਰ.ਪੀ.ਐੱਫ ਦੇ ਅਧਿਕਾਰੀ ਦੇ ਅਨੁਸਾਰ ਉਨਾਂ ਵਲੋਂ ਰੇਲਵੇ ਕਰਾਸਿੰਗ ਦੇ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਦੇ ਲਈ ਉਨਾਂ ਵਲੋਂ ਆਏ ਦਿਨ ਅਭਿਆਨ ਚਲਾ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਅਤੇ ਉਨਾਂ ਨੂੰ ਸਬਕ ਦੇਣ ਦੇ ਲਈ ਆਰ.ਪੀ.ਐੱਫ ਐਕਟ ਦੇ ਅਨੁਸਾਰ ਕਾਰਵਾਈ ਵੀ ਕੀਤੀ।

ਰੇਲਵੇ ਡਿਪਾਰਟਮੈਂਟ ਦੇ ਸੂਤਰਾਂ ਦੇ ਅਨੁਸਾਰ ਵਿਭਾਗ ਦੇ ਕੋਲ ਰੇਲਵੇ ਟਰੈਕ 'ਤੇ ਗਸ਼ਤ ਕਰਨ ਦੇ ਲਈ ਗਠਿਤ ਕੀਤੇ ਗਏ ਸਟਾਫ ਦੀ ਕਮ ਦੇ ਕਾਰਨ ਵੀ ਹਾਦਸੇ ਹੋ ਰਹੇ ਹਨ। ਆਰ.ਪੀ.ਐੱਫ ਤੇ ਜੀ.ਆਰ.ਪੀ ਦੇ ਇਲਾਵਾ ਡਿਪਾਰਟਮੈਂਟ ਵਲੋਂ ਵੀ ਜਾਗਰੂਕ ਅਭਿਆਨ ਸਟੇਸ਼ਨ ਅਤੇ ਸਕੂਲਾਂ ਵਿਚ ਚਲਾਏ ਜਾ ਰਹੇ ਹਨ ਜਦਕਿ ਅੰਕੜਿਆਂ ਦਾ ਪਤਾ ਲੱਗਣ 'ਤੇ ਆਲਾ ਅਫਸਰਾਂ ਵਲੋ ਸਥਾਨਕ ਸੁਰੱਖਿਆ ਏਜੰਸੀਆਂ ਨੂੰ ਇਸ ਪਾਸੇ ਧਿਆਨ ਦੇਣ ਦੇ ਆਦੇਸ਼ ਵੀ ਦਿੱਤੇ ਗਏ ਹਨ।

ਰੇਲਵੇ ਸਟੇਸ਼ਨ 'ਤੇ ਤਾਇਨਾਤ ਸਟੇਸ਼ਨ ਡਾਇਰੈਕਟਰ ਤਰੁਣ ਕੁਮਾਰ ਨੇ ਦਸਿਆ ਇਸ ਗੱਲ ਨੂੰ ਲੈ ਕੇ ਇੰਜੀ. ਡਿਪਾਰਮੈਂਟ ਅਤੇ ਰੇਲਵੇ ਸੁਰੱਖਿਆ ਏਜੰਸੀਆਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਇਸ ਤਰਾਂ ਦੇ ਹਾਦਸਿਆਂ 'ਤੇ ਕਾਬੂ ਪਾਇਆ ਜਾ ਸਕੇ। ਜਿਸਦੇ ਕਾਰਨ ਧੂਰੀ ਲਾਈਨ, ਗਿਲ ਲਾਈਨ ਅਤੇ ਰੇਲਵੇ ਮੁੱਖ ਰੇਲਵੇ ਲਾਈਨ 'ਤੇ ਦੀਵਾਰ ਬਣਾ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਲੋਕ ਨਾਜਾਇਜ਼ ਰੂਪ ਵਿਚ ਰੇਲਵੇ ਟਰੈਕ ਪਾਰ ਨਾ ਸਕਣ।


Anuradha

Content Editor

Related News