ਗੁਰਦਾਸਪੁਰ 'ਚ ਸਾਬਕਾ ਫੌਜੀ ਵੱਲੋਂ ਕੀਤੀ ਖੁਦਕੁਸ਼ੀ ਮਗਰੋਂ ਲਿਆ ਗਿਆ ਵੱਡਾ ਫੈਸਲਾ

Thursday, Nov 20, 2025 - 02:03 PM (IST)

ਗੁਰਦਾਸਪੁਰ 'ਚ ਸਾਬਕਾ ਫੌਜੀ ਵੱਲੋਂ ਕੀਤੀ ਖੁਦਕੁਸ਼ੀ ਮਗਰੋਂ ਲਿਆ ਗਿਆ ਵੱਡਾ ਫੈਸਲਾ

ਗੁਰਦਾਸਪੁਰ (ਹਰਮਨ)- ਸਾਬਕਾ ਫੌਜੀ ਵੱਲੋਂ ਪਤਨੀ ਅਤੇ ਸੱਸ ਨੂੰ ਮੌਤ ਦੇ ਘਾਟ ਉਤਾਰਨ ਦੇ ਬਾਅਦ ਗੁਰਦਾਸਪੁਰ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 'ਚ ਕੀਤੀ ਗਈ ਖੁਦਕੁਸ਼ੀ ਦੇ ਬਾਅਦ ਟਰੱਸਟ ਦੇ ਚੇਅਰਮੈਨ ਵੱਲੋਂ ਇਸ ਸਕੀਮ ਦੇ ਫਲੈਟਾਂ ਵਿਚ ਰਹਿ ਰਹੇ ਲੋਕਾਂ ਦੀ ਰੀ-ਵੈਰੀਫਿਕੇਸ਼ਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ: ਪਿਓ-ਧੀ ਦੀਆਂ ਸੜਕ 'ਤੇ ਵਿਛੀਆਂ ਲਾਸ਼ਾਂ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਜੀਵ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੀਮ ਨੰਬਰ 7 ਦੇ ਵਿਚ ਬਣੇ 480 ਫਲੈਟਾਂ ਵਿਚ ਜਿਨ੍ਹਾਂ ਮਾਲਕਾਂ ਵੱਲੋਂ ਕਿਰਾਏਦਾਰ ਰੱਖੇ ਹੋਏ ਹਨ, ਉਨ੍ਹਾਂ ਕਿਰਾਏਦਾਰਾਂ ਦੇ ਪਰੂਫ ਦੀ ਵੈਰੀਫਿਕੇਸ਼ਨ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਗੁਰਦਾਸਪੁਰ ਦੇ ਦੋਰਾਂਗਲਾ ਦੇ ਨਜ਼ਦੀਕ ਪਿੰਡ ਖੁੱਥੀ ਵਿਚ ਇਕ ਸਾਬਕਾ ਫੌਜੀ ਵਲੋਂ ਘਟਨਾ ਕਰਨ ਤੋਂ ਬਾਅਦ ਫਰਾਰ ਹੋ ਕੇ ਉਹ ਸਕੀਮ ਨੰਬਰ 7 ਵਿਚ ਆਪਣੇ ਫਲੈਟ ਦੀਆਂ ਪੌੜੀਆਂ ਵਿਚ ਬੈਠ ਗਿਆ ਸੀ।

ਇਹ ਵੀ ਪੜ੍ਹੋ- ਅੱਜ ਤੋਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ

ਦੱਸਿਆ ਕਿ ਪੁਲਸ ਨੂੰ ਪਤਾ ਲੱਗਣ ਉਪਰੰਤ ਪੁਲਸ ਵੱਲੋਂ ਉਸਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਕਿ ਉਹ ਆਪਣੇ ਆਪ ਨੂੰ ਸੈਰੰਡਰ ਕਰ ਦੇਵੇ ਪਰ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਲਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਵੱਲੋਂ ਆਪਣੀ ਕਾਰਵਾਈ ਕਰਦੇ ਹੋਏ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਦੀ ਇਸ ਸਮੁੱਚੀ ਕਾਰਵਾਈ ਅਤੇ ਘਟਨਾ ਦਾ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਇਸ ਸਬੰਧ ਵਿਚ ਐੱਸ.ਐੱਸ.ਪੀ. ਗੁਰਦਾਸਪੁਰ ਨੂੰ ਲਿਖਿਆ ਗਿਆ ਹੈ ਕਿ ਸਕੀਮ ਨੰਬਰ 7 ਦੇ ਵਿਚ ਬਣੇ 480 ਫਲੈਟਾਂ ਵਿਚ ਚੈਕਿੰਗ ਅਭਿਆਨ ਚਲਾਇਆ ਜਾਵੇ ਅਤੇ ਜਿਨ੍ਹਾਂ ਮਾਲਕਾਂ ਵੱਲੋਂ ਕਿਰਾਏਦਾਰ ਰੱਖੇ ਹੋਏ ਹਨ, ਉਨ੍ਹਾਂ ਕਿਰਾਏਦਾਰਾਂ ਦੇ ਪਰੂਫ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਦੋਸ਼ ’ਚ ਸ਼ਾਮਲ ਅਪਰਾਧੀ ਜਾਂ ਨਸ਼ੇ ਦੇ ਕੰਮ ਵਿਚ ਸ਼ਾਮਲ ਵਿਅਕਤੀ ਇਨ੍ਹਾਂ ਫਲੈਟਾਂ ਨੂੰ ਆਪਣੀ ਪਨਾਹਗਾਰ ਨਾ ਬਣਾ ਸਕਣ।

ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਹੁਣ ਚੱਲਣਗੀਆਂ ਸਪੈਸ਼ਲ ਐਕਸਪ੍ਰੈੱਸ ਟ੍ਰੇਨਾਂ, ਇਹ ਹੋਣਗੇ stoppage


author

Shivani Bassan

Content Editor

Related News