ਚਾਰ ਦਿਨ ਤੋਂ ਮੋਟਰ ਖਰਾਬ, ਰੇਲਵੇ ਸਟੇਸ਼ਨ ''ਤੇ ਹਾਹਾਕਾਰ

Tuesday, Jun 12, 2018 - 05:15 AM (IST)

ਚਾਰ ਦਿਨ ਤੋਂ ਮੋਟਰ ਖਰਾਬ, ਰੇਲਵੇ ਸਟੇਸ਼ਨ ''ਤੇ ਹਾਹਾਕਾਰ

ਸੁਲਤਾਨਪੁਰ ਲੋਧੀ, (ਅਸ਼ਵਨੀ)- ਪਵਿੱਤਰ ਤੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੀ ਸਮਰਸੀਬਲ ਮੋਟਰ ਪਿਛਲੇ ਚਾਰ ਦਿਨਾਂ ਤੋਂ ਖਰਾਬ ਹੋਣ ਕਾਰਨ ਹਾਹਾਕਾਰ ਮਚਿਆ ਹੋਇਆ ਹੈ। 
ਜੂਨ ਦਾ ਮਹੀਨਾ ਅੱਗ ਵਰ੍ਹਾ ਰਿਹਾ ਤੇ ਇਨ੍ਹਾਂ ਦਿਨਾਂ 'ਚ ਰੇਲਵੇ ਸਟੇਸ਼ਨਾਂ 'ਚ ਪਾਣੀ ਦੀ ਸਪਲਾਈ ਇਥੇ ਮੋਟਰ ਦੇ ਸਹਾਰੇ ਹੈ ਪਰ 4 ਦਿਨਾਂ ਤੋਂ ਇਸ ਮੋਟਰ ਦੇ ਖਰਾਬ ਰਹਿਣ ਕਾਰਨ ਯਾਤਰੀਆਂ ਦਾ ਕੀ ਹਾਲ ਹੋ ਰਿਹਾ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਗਾ ਸਕਦੇ ਹੋ। ਉੱਧਰ ਜਦੋਂ ਇੰਨੇ ਦਿਨ ਮੋਟਰ ਠੀਕ ਨਾ ਹੋਣ ਬਾਰੇ ਜਾਨਣ ਲਈ ਰੇਲਵੇ ਸਟੇਸ਼ਨ ਦਾ ਤੜਕਸਾਰ ਦੌਰਾ ਕੀਤਾ ਗਿਆ ਤਾਂ ਸਟੇਸ਼ਨ 'ਤੇ ਅਨੇਕਾਂ ਖਾਮੀਆਂ ਦਾ ਸੱਚ ਯਾਤਰੀਆ ਨੇ ਸਾਹਮਣੇ ਲਿਆਉਂਦੇ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਬਿਜਲੀ ਗੁੱਲ ਹੋਣ ਤੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਡਾਹਢੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਪਖਾਨਿਆਂ ਅੰਦਰ ਗੰਦਗੀ ਇੰਨੀ ਜ਼ਿਆਦਾ ਹੈ ਕਿ ਉਥੇ ਜਾਣਾ ਤਾਂ ਦੂਰ ਖੜ੍ਹਾ ਹੋਣਾ ਤਕ ਬਹੁਤ ਹੀ ਮੁਸ਼ਕਲ ਸੀ। ਸਟੇਸ਼ਨ 'ਤੇ ਮੌਜੂਦ ਬਾਊ ਮਨੋਹਰ ਲਾਲ ਨੂੰ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਬੱਤੀ ਖਰਾਬ ਹੈ। ਜਗ ਬਾਣੀ ਵੱਲੋਂ ਪਾਣੀ ਦੀ ਸਪਲਾਈ ਵਾਲੀ ਥਾਂ 'ਤੇ ਪਲੇਟਫਾਰਮ ਦਾ ਦੌਰਾ ਕੀਤਾ ਗਿਆ, ਜਿਥੇ ਪਖਾਨਿਆਂ ਸਮੇਤ ਕਈ ਥਾਵਾਂ 'ਤੇ ਸਫਾਈ ਦੀ ਘਾਟ ਵੇਖਣ ਨੂੰ ਮਿਲੀ। ਇਸ ਬਾਰੇ ਜਦ ਸਟੇਸ਼ਨ ਸੁਪਰਡੈਂਟ ਐੱਨ. ਕੇ. ਬਹਿਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 8 ਜੂਨ ਦੁਪਹਿਰ 12.30 ਵਜੇ ਤੇ ਫਿਰ 10 ਜੂਨ ਨੂੰ ਸ਼ਾਮ 8 ਵਜੇ ਕੰਪਲੇਟ ਦਰਜ ਕਰਵਾ ਕੇ ਮੋਟਰ ਖਰਾਬੀ ਸਬੰਧੀ ਸੂਚਨਾ ਦੇ ਦਿੱਤੀ ਗਈ ਸੀ। ਰੇਲਵੇ ਸਟੇਸ਼ਨ ਦੇ ਪਖਾਨਿਆਂ ਤੇ ਪਲੇਟਫਾਰਮ ਦੀ ਸਫਾਈ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਕੰਮ ਲਈ 3 ਹਜ਼ਾਰ ਗ੍ਰਾਂਟ ਮਿਲਦੀ ਹੈ ਤੇ ਉਸ ਦੇ ਮਿਲਣ ਤੋਂ ਬਾਅਦ ਸਫਾਈ ਦੇ ਕੰਮ ਮੁਕੰਮਲ ਕਰਵਾ ਦਿੱਤੇ ਜਾਂਦੇ ਹਨ। 


Related News