ਰੇਲਵੇ ਵਿਭਾਗ ਜਲਦ ਕਰੇਗਾ ਰੇਲ ਸੇਵਾਵਾਂ ਬਹਾਲ
Saturday, Nov 21, 2020 - 11:59 PM (IST)
ਜਲੰਧਰ- ਕੇਂਦਰ ਸਰਕਾਰ ਦੇ ਵਿਵਾਦਿਤ ਖੇਤੀ ਕਾਨੂੰਨਾਂ ਖਿਲਾਫ ਸੰਘਰਸ 'ਤੇ ਬੈਠੇ ਕਿਸਾਨਾਂ ਨੇ ਰੇਲ ਆਵਾਜਾਈ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉੱਥੇ ਹੀ ਰੇਲਵੇ ਵਿਭਾਗ ਵਲੋਂ ਵੀ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਜਲਦ ਤੋਂ ਜਲਦ ਪੰਜਾਬ ਵਿਚ ਰੇਲ ਸੇਵਾਵਾਂ ਦੀ ਬਹਾਲੀ ਵੱਲ ਕਦਮ ਵਧਾਏਗਾ। ਇਸ ਦੀ ਪੁਸ਼ਟੀ ਮਿਨਿਸਟਰੀ ਆਫ ਰੇਲਵੇ ਵਲੋਂ ਇਕ ਟਵੀਟ ਰਾਹੀਂ ਕੀਤੀ ਗਈ ਹੈ। ਜਿਸ 'ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਰੂਰੀ ਰੱਖ-ਰਖਾਵ ਦੀ ਜਾਂਚ ਕਰਨ ਤੋਂ ਬਾਅਦ ਅਤੇ ਹੋਰ ਨਿਰਧਾਰਿਤ ਪ੍ਰੋਟੋਕੋਲ ਨੂੰ ਪੂਰਾ ਕਰਨ ਤੋਂ ਬਾਅਦ ਰੇਲਵੇ ਵਿਭਾਗ ਰੇਲ ਸੇਵਾਵਾਂ ਬਹਾਲ ਕਰੇਗਾ।
ਰੇਲਵੇ ਵਿਭਾਗ ਨੂੰ ਪੰਜਾਬ ਸਰਕਾਰ ਤੋਂ ਮਾਲ ਗੱਡੀਆਂ ਅਤੇ ਯਾਤਰੀ ਰੇਲ ਸੇਵਾਵਾਂ ਦੀ ਮੁੜ ਸ਼ੁਰੂਆਤ ਲਈ ਜਾਣਕਾਰੀ ਪ੍ਰਾਪਤ ਹੋਈ ਹੈ। ਜਿਸ 'ਚ ਇਹ ਕਿਹਾ ਗਿਆ ਹੈ ਕਿ ਰੇਲ ਦੇ ਕੰਮਕਾਜ ਲਈ ਹੁਣ ਟਰੈਕ ਸਾਫ ਹੋ ਗਏ ਹਨ।