ਰੇਲ ਯਾਤਰੀਆਂ ਲਈ ਖ਼ਾਸ ਖ਼ਬਰ, ਤਿਉਹਾਰੀ ਸੀਜ਼ਨ ਦੌਰਾਨ ਚੱਲਣਗੀਆਂ ਵਿਸ਼ੇਸ਼ ਗੱਡੀਆਂ, ਜਾਣੋ ਰੂਟ ਪਲਾਨ
Thursday, Oct 12, 2023 - 11:38 AM (IST)
ਫਿਰੋਜ਼ਪੁਰ (ਮਲਹੋਤਰਾ) : ਤਿਓਹਾਰੀ ਸੀਜ਼ਨ ਦੌਰਾਨ ਰੇਲ ਗੱਡੀਆਂ ’ਚ ਹੋਣ ਵਾਲੀ ਭੀੜ ਨੂੰ ਘੱਟ ਕਰਨ ਲਈ ਰੇਲਵੇ ਵਿਭਾਗ ਫਿਰੋਜ਼ਪੁਰ ਕੈਂਟ-ਪਟਨਾ ਅਤੇ ਜੰਮੂਤਵੀ-ਬਰੌਨੀ ਵਿਚਾਲੇ ਸਪੈਸ਼ਲ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਗੱਡੀ ਨੰਬਰ 04678 ਫਿਰੋਜ਼ਪੁਰ ਕੈਂਟ ਸਟੇਸ਼ਨ ਤੋਂ 25 ਅਕਤੂਬਰ ਤੋਂ ਲੈ ਕੇ 29 ਨਵੰਬਰ ਤੱਕ ਹਰ ਬੁੱਧਵਾਰ ਦੁਪਹਿਰ 1:25 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 5 ਵਜੇ ਪਟਨਾ ਪਹੁੰਚੇਗੀ। ਵਾਪਸੀ ਦੇ ਲਈ ਗੱਡੀ ਨੰਬਰ 04677 ਪਟਨਾ ਸਟੇਸ਼ਨ ਤੋਂ 26 ਅਕਤੂਬਰ ਤੋਂ 30 ਨਵੰਬਰ ਤੱਕ ਹਰ ਵੀਰਵਾਰ ਸ਼ਾਮ 6:45 ਵਜੇ ਨਾ ਹੋ ਕੇ ਅਗਲੇ ਦਿਨ ਰਾਤ 10:40 ਵਜੇ ਫਿਰੋਜ਼ਪੁਰ ਪਹੁੰਚਿਆ ਕਰੇਗੀ। ਇਨ੍ਹਾਂ ਰੇਲ ਗੱਡੀਆਂ ਦਾ ਦੋਹੇਂ ਪਾਸਿਓਂ ਠਹਿਰਾਓ ਕੋਟਕਪੂਰਾ, ਬਠਿੰਡਾ, ਰਾਮਪੁਰਾ ਫੂਲ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਪ੍ਰਤਾਪਗੜ੍ਹ, ਵਾਰਾਣਸੀ, ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ, ਬਕਸਰ, ਆਰਾ ਅਤੇ ਦਾਨਾਪੁਰ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ: ਤਹਿਸੀਲਾਂ 'ਚ ਹੁੰਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ, ਪੰਜਾਬ ਸਰਕਾਰ ਵੱਲੋਂ ਰਜਿਸਟਰੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਗੱਡੀ ਨੰਬਰ 04646 ਜੰਮੂਤਵੀ ਸਟੇਸ਼ਨ ਤੋਂ 19 ਅਕਤੂਬਰ ਤੋਂ ਲੈ ਕੇ 30 ਨਵੰਬਰ ਤੱਕ ਹਰ ਵੀਰਵਾਰ ਸਵੇਰੇ 5:45 ਵਜੇ ਚੱਲਦੇ ਹੋਏ ਅਗਲੇ ਦਿਨ ਦੁਪਹਿਰ 12:10 ਵਜੇ ਬਰੌਨੀ ਪਹੁੰਚੇਗੀ। ਵਾਪਸੀ ਲਈ ਗੱਡੀ ਨੰਬਰ 04645 ਬਰੌਨੀ ਸਟੇਸ਼ਨ ਤੋਂ 20 ਅਕਤੂਬਰ ਤੋਂ ਲੈ ਕੇ 1 ਦਸੰਬਰ ਤੱਕ ਹਰ ਸ਼ੁੱਕਰਵਾਰ ਦੁਪਹਿਰ 3:15 ਵਜੇ ਚੱਲਦੇ ਹੋਏ ਅਗਲੇ ਦਿਨ ਰਾਤ 10:30 ਵਜੇ ਜੰਮੂਤਵੀ ਸਟੇਸ਼ਨ ਪਹੁੰਚਿਆ ਕਰੇਗੀ। ਇਨ੍ਹਾਂ ਰੇਲ ਗੱਡੀਆਂ ਦਾ ਦੋਹੇਂ ਪਾਸਿਓਂ ਠਹਿਰਾਓ ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਲਕਸਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ, ਗੌਰਖਪੁਰ, ਛੱਪਰਾ, ਛੱਪਰਾ ਗ੍ਰਾਮੀਣ, ਹਾਜ਼ੀਪੁਰ, ਸ਼ਾਹਪੁਰ ਪਟੋਰੀ, ਬਛਵਾੜਾ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ: ਆਵੇਗੀ ਸਮੱਗਲਰਾਂ ਦੀ ਸ਼ਾਮਤ, ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਪੁਲਸ ਨੇ ਚੁੱਕਿਆ ਅਹਿਮ ਕਦਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8