ਰੇਲ ਮੰਡਲ ਨੇ ਸਾਲ ਦੇ ਪਹਿਲੇ ਮਹੀਨੇ ਹੀ ਜੁਰਮਾਨੇ ਵਜੋਂ ਇਕੱਠੇ ਕੀਤੇ ਕਰੋੜਾਂਂ ਰੁਪਏ
Wednesday, Feb 05, 2025 - 05:04 AM (IST)
ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ, ਰਾਜੇਸ਼ ਢੰਡ)– ਰੇਲ ਮੰਡਲ ਫਿਰੋਜ਼ਪੁਰ ਵੱਲੋਂ ਇਸ ਸਾਲ ਦੇ ਪਹਿਲੇ ਮਹੀਨੇ ਬੇਟਿਕਟ ਅਤੇ ਅਨਿਯਮਿਤ ਸਫਰ ਕਰਨ ਵਾਲਿਆਂ ਕੋਲੋਂ 2.43 ਕਰੋੜ ਰੁਪਏ ਜੁਰਮਾਨਾ ਇਕੱਠਾ ਕੀਤਾ ਗਿਆ ਹੈ।
ਮੰਡਲ ਪ੍ਰਬੰਧਕ ਸੰਜੈ ਸਾਹੂ ਨੇ ਦੱਸਿਆ ਕਿ ਰੇਲ ਮੁਸਾਫਰਾਂ ਨੂੰ ਸੁਵਿਧਾ ਭਰਪੂਰ ਰੇਲ ਯਾਤਰਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵਿਭਾਗ ਉਨ੍ਹਾਂ ਤੱਤਾ ਦੇ ਖਿਲਾਫ਼ ਸਖ਼ਤ ਵੀ ਹੈ ਜੋ ਬਿਨਾਂ ਟਿਕਟ ਅਤੇ ਅਨਿਯਮਿਤ ਟਿਕਟ ’ਤੇ ਸਫਰ ਕਰਦੇ ਹਨ। ਇਸ ਲੜੀ ਅਧੀਨ ਲਗਾਤਾਰ ਚੈਕਿੰਗ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।
ਜਨਵਰੀ 2025 ’ਚ ਅਜਿਹੇ 25,390 ਕੇਸ ਫੜੇ ਗਏ ਹਨ, ਜਿਨਾਂ ਤੋਂ ਜੁਰਮਾਨੇ ਵਜੋਂ 2.43 ਕਰੋੜ ਰੁਪਏ ਵਸੂਲੇ ਗਏ ਹਨ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ, ਰੇਲਗੱਡੀਆਂ, ਰੇਲਵੇ ਕੰਪਲੈਕਸਾਂ ’ਚ ਗੰਦਗੀ ਫੈਲਾਉਣ ਵਾਲੇ 584 ਕੇਸ ਫੜ ਕੇ ਉਨ੍ਹਾਂ ਕੋਲੋਂ 99,500 ਰੁਪਏ ਜੁਰਮਾਨਾ ਵਸੂਲੀ ਕੀਤੀ ਗਈ ਹੈ।
ਇਹ ਵੀ ਪੜ੍ਹੋ- PSPCL ਦਾ ਵੱਡਾ ਅਧਿਕਾਰੀ ਹੋਇਆ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e