ਰੇਲਗੱਡੀ ਦੀ ਲਪੇਟ ਵਿਚ ਆ ਕੇ ਨੌਜਵਾਨ ਦੀ ਮੌਤ

Saturday, Sep 09, 2017 - 06:09 AM (IST)

ਰੇਲਗੱਡੀ ਦੀ ਲਪੇਟ ਵਿਚ ਆ ਕੇ ਨੌਜਵਾਨ ਦੀ ਮੌਤ

ਬਠਿੰਡਾ (ਪਾਇਲ)-ਰੇਲਗੱਡੀ ਦੀ ਲਪੇਟ ਵਿਚ ਆ ਕੇ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਠਿੰਡਾ-ਪਟਿਆਲਾ ਰੇਲਵੇ ਲਾਈਨ 'ਤੇ ਕੈਂਟ ਸਟੇਸ਼ਨ ਦੇ ਨੇੜੇ ਇਕ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਜੀ. ਆਰ. ਪੀ. ਹੌਲਦਾਰ ਸੁਦਾਗਰ ਸਿੰਘ ਅਤੇ ਸਹਾਰਾ ਜਨਸੇਵਾ ਦੇ ਮੈਂਬਰ ਸੰਦੀਪ ਗਿੱਲ ਮੌਕੇ 'ਤੇ ਪਹੁੰਚੇ। ਮ੍ਰਿਤਕ ਦਾ ਧੜ ਰੇਲਵੇ ਲਾਈਨ ਦੇ ਅੰਦਰ ਜਦਕਿ ਮ੍ਰਿਤਕ ਦਾ ਸਿਰ ਰੇਲਵੇ ਲਾਈਨ ਤੋਂ ਬਾਹਰ ਝਾੜੀਆਂ ਵਿਚ ਪਿਆ ਸੀ। ਮ੍ਰਿਤਕ ਨੇ ਚੈੱਕਦਾਰ ਸ਼ਰਟ, ਆਸਮਾਨੀ ਰੰਗ ਦੀ ਪੈਂਟ ਅਤੇ ਕਾਲੇ ਬੂਟ ਪਾਏ ਹੋਏ ਸਨ। ਪੁਲਸ ਤਫ਼ਤੀਸ਼ ਦੌਰਨ ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ। ਪੁਲਸ ਨੇ ਸੰਸਥਾ ਦੀ ਮਦਦ ਨਾਲ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਾਤਲ ਪਹੁੰਚਾਈ ਅਤੇ ਸ਼ਨਾਖਤ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਹ ਮਾਮਲਾ ਆਤਮਹੱਤਿਆ ਦਾ ਹੈ ਜਾਂ ਕੋਈ ਦੁਘਟਨਾ, ਇਸ ਦਾ ਖੁਲਾਸਾ ਨਹੀਂ ਹੋ ਸਕਿਆ।


Related News