ਔਰਤ ਦਾ ਪਰਸ ਖੋਹ ਕੇ ਲੁਟੇਰੇ ਫਰਾਰ

Sunday, Jun 10, 2018 - 06:45 AM (IST)

ਔਰਤ ਦਾ ਪਰਸ ਖੋਹ ਕੇ ਲੁਟੇਰੇ ਫਰਾਰ

ਜਲੰਧਰ, (ਰਮਨ)- ਥਾਣਾ ਨੰ. 4 ਅਧੀਨ ਪੈਂਦੇ ਲਾਜਪਤ ਨਗਰ ਵਿਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰਿਕਸ਼ਾ ਸਵਾਰ ਇਕ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਦੌਰਾਨ ਔਰਤ ਰਿਕਸ਼ੇ ਤੋਂ ਡਿੱਗ ਕੇ ਜ਼ਖਮੀ ਹੋ ਗਈ। 
ਪੀੜਤ ਔਰਤ ਸਪਨਾ ਪਤਨੀ ਰਾਕੇਸ਼ ਕੁਮਾਰ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਹ ਆਪਣੀਆਂ ਸਹੇਲੀਆਂ ਨਾਲ ਰਿਕਸ਼ਾ 'ਤੇ ਬੈਠ ਕੇ ਸਤਿਸੰਗ 'ਤੇ ਜਾ ਰਹੀ ਸੀ ਕਿ ਲਾਜਪਤ ਨਗਰ ਕੋਲ ਪਿੱਛਿਓਂ ਆਏ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਪਰਸ ਖੋਹ ਕੇ ਲੈ ਗਏ। ਇਸ ਦੌਰਾਨ ਉਹ ਰਿਕਸ਼ਾ ਤੋਂ ਡਿੱਗ ਪਈ ਤੇ ਜ਼ਖਮੀ ਹੋ ਗਈ। ਪਰਸ ਵਿਚ ਹਜ਼ਾਰਾਂ ਦੀ ਨਕਦੀ, ਮੋਬਾਇਲ ਤੇ ਹੋਰ ਜ਼ਰੂਰੀ ਕਾਗਜ਼ ਸਨ। ਜ਼ਖਮੀ ਔਰਤ ਦੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚ ਗਏ ਤੇ ਉਸ ਨੂੰ ਇਲਾਜ ਲਈ ਡਾਕਟਰ ਕੋਲ ਲੈ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਪੁਲਸ ਅਨੁਸਾਰ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News