ਪੰਜਾਬੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ, 3 ਦਿਨ ਪਵੇਗਾ ਮੀਂਹ, ਇਨ੍ਹਾਂ ਸੂਬਿਆਂ ’ਚ ਜਾਰੀ ਹੋਈ ਚਿਤਾਵਨੀ
Tuesday, Apr 09, 2024 - 06:07 AM (IST)
ਪੰਜਾਬ ਡੈਸਕ– ਪੰਜਾਬ ਸਮੇਤ ਉੱਤਰੀ ਭਾਰਤ ਦੇ ਮੌਸਮ ’ਚ ਵੱਡਾ ਬਦਲਾਅ ਹੋਣ ਵਾਲਾ ਹੈ। ਦਰਅਸਲ 2 ਪੱਛਮੀ ਗੜਬੜੀਆਂ ਰਾਜਸਥਾਨ ’ਚ ਦਸਤਕ ਦੇਣ ਵਾਲੀਆਂ ਹਨ, ਜਿਸ ਕਾਰਨ ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਮੁਤਾਬਕ ਪਹਿਲੀ ਪੱਛਮੀ ਗੜਬੜੀ 10 ਅਪ੍ਰੈਲ ਤੇ ਦੂਜੀ 13 ਅਪ੍ਰੈਲ ਨੂੰ ਆਉਣ ਵਾਲੀ ਹੈ। ਇਸ ਕਾਰਨ 13-14 ਤੇ 15 ਅਪ੍ਰੈਲ ਨੂੰ ਪੰਜਾਬ, ਉੱਤਰ ਪ੍ਰਦੇਸ਼ ਤੇ ਹਰਿਆਣਾ ’ਚ ਮੀਂਹ ਪਵੇਗਾ। ਤੂਫ਼ਾਨ ਦੇ ਨਾਲ-ਨਾਲ ਬਿਜਲੀ ਵੀ ਚਮਕੇਗੀ। ਇਸ ਤੋਂ ਇਲਾਵਾ 10 ਤੇ 11 ਅਪ੍ਰੈਲ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ’ਚ ਮੀਂਹ ਪਵੇਗਾ। ਇਸ ਦੇ ਨਾਲ ਹੀ ਰਾਜਸਥਾਨ ’ਚ 10 ਤੋਂ 14 ਅਪ੍ਰੈਲ ਦਰਮਿਆਨ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦਾ ਸਿਟੀਜ਼ਨ ਦੱਸ ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸਬੰਧ, ਠੱਗੇ 32 ਲੱਖ, ਸੱਚ ਸੁਣ ਖੁੱਲ੍ਹ ਜਾਣਗੀਆਂ ਅੱਖਾਂ
ਇਨ੍ਹਾਂ ਸੂਬਿਆਂ ’ਚ ਪਿਆ ਮੀਂਹ
ਪਿਛਲੇ 24 ਘੰਟਿਆਂ ਦੌਰਾਨ ਮੌਸਮ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਉੱਤਰੀ ਅੰਦਰੂਨੀ ਕਰਨਾਟਕ, ਰਾਇਲਸੀਮਾ ਤੇ ਤੇਲੰਗਾਨਾ ’ਚ ਹੀਟਵੇਵ ਤੋਂ ਲੈ ਕੇ ਗੰਭੀਰ ਲੂ ਦੇ ਹਾਲਾਤ ਦੇਖੇ ਗਏ ਹਨ, ਜਦਕਿ ਮੱਧ ਪ੍ਰਦੇਸ਼, ਛੱਤੀਸਗੜ੍ਹ, ਵਿਦਰਭ, ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਪੱਛਮੀ ਬੰਗਾਲ, ਸਿੱਕਮ, ਝਾਰਖੰਡ ਤੇ ਉੜੀਸਾ ’ਚ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਗਿਆ ਹੈ।
ਯੂ. ਪੀ. ’ਚ ਮੀਂਹ ਦਾ ਅਲਰਟ
ਮੌਸਮ ਵਿਭਾਗ ਅਨੁਸਾਰ ਪੱਛਮੀ ਉੱਤਰ ਪ੍ਰਦੇਸ਼ ’ਚ ਮੌਸਮ ਖੁਸ਼ਕ ਰਹੇਗਾ, ਜਦਕਿ ਪੂਰਬੀ ਉੱਤਰ ਪ੍ਰਦੇਸ਼ ’ਚ ਸੋਮਵਾਰ ਨੂੰ ਕੁਝ ਇਲਾਕਿਆਂ ’ਚ ਬਾਰਿਸ਼ ਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਆਈ. ਐੱਮ. ਡੀ. ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।