ਮਾਣ ਵਾਲੀ ਗੱਲ : ਕੈਨੇਡਾ ਪੁਲਸ ’ਚ ਭਰਤੀ ਹੋ ਕੇ ਪੰਜਾਬੀ ਨੌਜਵਾਨ ਨੇ ਚਮਕਾਇਆ ਨਾਂ

06/09/2023 2:48:02 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)–ਜ਼ਿਲ੍ਹਾ ਬਰਨਾਲਾ ਦੇ ਨਜ਼ਦੀਕੀ ਪਿੰਡ ਪੱਖੋਕੇ ਦੇ ਨੌਜਵਾਨ ਸੁਖਚੈਨ ਸਿੰਘ ਢਿੱਲੋਂ ਨੇ ਕੈਨੇਡਾ ਪੁਲਸ ’ਚ ਭਰਤੀ ਹੋ ਕੇ ਜਿਥੇ ਜ਼ਿਲ੍ਹਾ ਬਰਨਾਲਾ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਹੀ ਉਸ ਨੇ ਪੰਜਾਬ ਦਾ ਵੀ ਮਾਣ ਵਧਾਇਆ ਹੈ। ਸੁਖਚੈਨ ਸਿੰਘ ਬੰਤ ਸਿੰਘ ਢਿੱਲੋਂ ਦਾ ਪੋਤਾ ਹੈ ਅਤੇ ਉਸ ਦਾ ਜਨਮ ਪਿਤਾ ਰਾਮ ਸਿੰਘ ਢਿੱਲੋਂ ਤੇ ਮਾਤਾ ਪ੍ਰਿਤਪਾਲ ਕੌਰ ਦੀ ਕੁੱਖੋਂ ਹੋਇਆ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ

ਆਪਣੇ ਪੋਤੇ ਦੀ ਇਸ ਪ੍ਰਾਪਤੀ ’ਤੇ ਸੁਖਚੈਨ ਸਿੰਘ ਦੀ ਦਾਦੀ ਹਰਬੰਸ ਕੌਰ ਤੇ ਚਾਚਾ ਗੁਰਚਰਨ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ 6 ਸਾਲ ਪਹਿਲਾਂ ਕੈਨੇਡਾ ਵਿਖੇ ਪੜ੍ਹਾਈ ਦੇ ਤੌਰ ’ਤੇ ਗਿਆ ਸੀ ਅਤੇ ਚੰਗੇਰੀ ਪੜ੍ਹਾਈ ਪੂਰੀ ਕਰਨ ਉਪਰੰਤ ਕੈਨੇਡਾ ਦਾ ਵਸਨੀਕ ਹੋ ਗਿਆ। ਉਹ ਹੁਣ ਆਪਣੀ ਮਿਹਨਤ ਸਦਕਾ ਕੈਨੇਡਾ ਦੇ ਸੂਬੇ ਟੋਰਾਂਟੋ ਦੀ ਪੁਲਸ ’ਚ ਭਰਤੀ ਹੋ ਗਿਆ ਹੈ।

 ਇਹ ਖ਼ਬਰ ਵੀ ਪੜ੍ਹੋ : ਸਮਾਰਟ ਰਾਸ਼ਨ ਡਿਪੂਆਂ ਨੂੰ ਲੈ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਅਹਿਮ ਬਿਆਨ, ਕਹੀ ਇਹ ਗੱਲ

 


Manoj

Content Editor

Related News