ਪੰਜਾਬੀ ਨੌਜਵਾਨ ਦਾ UAE ’ਚ ਕਤਲ, ਸਾਥੀ ਜ਼ਖਮੀ

Friday, May 06, 2022 - 12:19 AM (IST)

ਪੰਜਾਬੀ ਨੌਜਵਾਨ ਦਾ UAE ’ਚ ਕਤਲ, ਸਾਥੀ ਜ਼ਖਮੀ

ਮਲਸੀਆਂ (ਅਰਸ਼ਦੀਪ, ਤ੍ਰੇਹਨ)- ਮਲਸੀਆਂ ਦੇ ਨੌਜਵਾਨ ਦਾ ਯੂ. ਏ. ਈ. ਦੇ ਸ਼ਹਿਰ ਅਲੈਨ ਵਿਖੇ ਕਤਲ ਕਰ ਦਿੱਤਾ ਗਿਆ ਜਦਕਿ ਘਟਨਾ ’ਚ ਉਸ ਦਾ ਸਾਥੀ ਵੀ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨ ਹਰਦੀਪ ਸਿੰਘ ਉਰਫ ਹੈਪੀ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਮਲਸੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਹੈਪੀ ਯੂ. ਏ. ਈ. ਦੇ ਸ਼ਹਿਰ ਅਲੈਨ ਵਿਖੇ ਕੰਮ ਕਰਨ ਲਈ ਗਿਆ ਸੀ। ਉਥੇ ਉਹ ਆਪਣੇ ਸਾਥੀਆਂ ਸੰਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਲਸੀਆਂ, ਦਿਲਾਵਰ ਰਾਮ ਵਾਸੀ ਜ਼ਿਲਾ ਜਲੰਧਰ ਨਾਲ ਰਹਿੰਦਾ ਸੀ।

ਇਹ ਵੀ ਪੜ੍ਹੋ :- ਪਿਕਨਿਕ ਮਨਾਉਣ ਆਏ ਲੜਕਾ-ਲੜਕੀ ਨਾਲ ਨੌਜਵਾਨਾਂ ਨੇ ਕੀਤੀ ਕੁੱਟਮਾਰ, ਚਲਾਈ ਗੋਲੀ

ਹਰਦੀਪ ਸਿੰਘ ਅਤੇ ਸੰਦੀਪ ਸਿੰਘ ਨਾਲ ਦਿਲਾਵਰ ਰਾਮ ਦਾ ਕੁਝ ਦਿਨਾਂ ਤੋਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦਿਲਾਵਰ ਰਾਮ ਨੇ ਰਸੋਈ ’ਚੋਂ ਚਾਕੂ ਚੁੱਕ ਕੇ ਹਰਦੀਪ ਸਿੰਘ ’ਤੇ ਹਮਲਾ ਕਰ ਦਿੱਤਾ। ਹਰਦੀਪ ਸਿੰਘ ਦੇ ਗਲੇ ’ਚ ਚਾਕੂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਛੁਡਵਾਉਣ ਦੀ ਕੋਸ਼ਿਸ਼ ਕਰਦਿਆਂ ਸੰਦੀਪ ਸਿੰਘ ਦੇ ਢਿੱਡ 'ਚ ਚਾਕੂ ਵੱਜਣ ਕਾਰਨ ਉਹ ਜ਼ਖਮੀ ਹੋ ਗਿਆ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਹਰਦੀਪ ਸਿੰਘ ਆਪਣੇ ਪਿੱਛੇ ਆਪਣੀ ਪਤਨੀ, 13 ਅਤੇ 8 ਸਾਲ ਦੇ 2 ਬੇਟੇ ਛੱਡ ਗਿਆ ਹੈ।

ਇਹ ਵੀ ਪੜ੍ਹੋ :- ਫਗਵਾੜਾ : ਪੁਲਸ ਨੇ 24 ਘੰਟਿਆਂ 'ਚ ਬਜ਼ੁਰਗ ਕਾਰੋਬਾਰੀ ਦੇ ਕਾਤਲ ਨੂੰ ਕੀਤਾ ਗ੍ਰਿਫ਼ਤਾਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News