ਜਰਮਨ 'ਚ ਪੰਜਾਬੀ ਨੌਜਵਾਨ ਦਾ ਪਾਕਿਸਤਾਨੀ ਮੁੰਡਿਆਂ ਵੱਲੋਂ ਕਤਲ! ਜਵਾਨ ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

Friday, Mar 22, 2024 - 03:50 PM (IST)

ਜਰਮਨ 'ਚ ਪੰਜਾਬੀ ਨੌਜਵਾਨ ਦਾ ਪਾਕਿਸਤਾਨੀ ਮੁੰਡਿਆਂ ਵੱਲੋਂ ਕਤਲ! ਜਵਾਨ ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਇੰਡੋ-ਪਾਕ ਬਾਰਡਰ ਦੇ ਸਰਹੱਦੀ ਖੇਤਰ ਦੇ ਪਿੰਡ ਹਸਨਪੁਰ ਦੇ ਰਹਿਣ ਵਾਲੇ ਨੌਜਵਾਨ ਬਲਜੀਤ ਸਿੰਘ ਦੀ ਜਰਮਨ ਦੇ ਵਿਚ ਪਾਕਿਸਤਾਨੀ ਮੁੰਡਿਆਂ ਨਾਲ ਝਗੜੇ ਵਿਚ ਮੌਤ ਹੋ ਗਈ ਸੀ। ਉਸ ਤੋਂ ਕਰੀਬ ਇਕ ਮਹੀਨੇ ਬਾਅਦ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ। ਪਰਿਵਾਰਕ ਮੈਂਬਰਾਂ ਦਾ ਦੇ ਰੋ- ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਜਾਣਕਾਰੀ ਅਨੁਸਾਰ ਪਿੰਡ ਹਸਨਪੁਰ ਦੇ ਰਹਿਣ ਵਾਲੇ ਨੌਜਵਾਨ ਬਲਜੀਤ ਸਿੰਘ ਪਿਛਲੇ ਸਾਲ ਹੀ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਗਿਆ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਵਾਪਸ ਸ਼ਾਇਦ ਕਦੀ ਨਹੀਂ ਪਰਤੇਗਾ। 

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੁਲਸ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਲਿਆ ਹਿਰਾਸਤ 'ਚ

ਮ੍ਰਿਤਕ ਦੇ ਭਰਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੇਰਾ ਭਰਾ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਨ ਦੇ ਲਈ ਕੰਮ-ਕਾਰ ਦੇ ਲਈ ਜਰਮਨ ਦੇ ਬਰਲਿਨ ਵਿਚ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। ਉੱਥੇ ਘਰ ਦੇ ਬਾਹਰ ਗਲੀ ਦੇ ਵਿਚ ਹੀ ਉਸ ਦਾ ਪਾਕਿਸਤਾਨੀ ਮੁੰਡਿਆਂ ਦੇ ਨਾਲ ਝਗੜਾ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ 21 ਫਰਵਰੀ ਨੂੰ ਮਿਲੀ, ਜਦੋਂ ਉਨ੍ਹਾਂ ਦੇ ਦੋਸਤ ਨੇ ਉਸ ਨੂੰ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਬਲਜੀਤ ਦੀ ਝਗੜੇ ਦੇ ਦੌਰਾਨ ਮੌਤ ਹੋ ਚੁੱਕੀ ਹੈ। ਪਰਿਵਾਰ ਗਹਿਰੇ ਸਦਮੇ ਦੇ ਵਿਚ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਨੂੰ ਲੱਗਣਗੇ ਹੋਰ ਝਟਕੇ! 2 MP ਭਾਜਪਾ ਦੇ ਸੰਪਰਕ 'ਚ, ਇਕ ਹੋਰ ਵਿਧਾਇਕ AAP ਵੱਲੋਂ ਲੜ ਸਕਦੈ ਚੋਣ

PunjabKesari

ਬਲਜੀਤ ਸ਼ਾਦੀਸ਼ੁਦਾ ਹੈ ਇਸ ਦੇ ਦੋ ਬੱਚੇ ਹਨ। ਪਰਿਵਾਰ ਦੇ ਵਿਚ ਇਕ ਵੱਡਾ ਭਰਾ ਹੈ ਜੋ ਕਿ ਆਰਮੀ ਤੋਂ ਰਿਟਾਇਰ ਹੈ ਅੱਜ ਮ੍ਰਿਤਕ ਦੀ ਦੇਹ ਘਰ ਪਹੁੰਚੀ ਪਰਿਵਾਰ ਦਾ ਰੋ- ਰੋ ਹੋਇਆ ਬੁਰਾ ਹਾਲ ਹੈ। ਮਾਂ ਨੇ ਲੋਕਾਂ ਨੂੰ ਅਪੀਲ ਕਰਦੀ ਹੋਈ ਨੇ ਕਿਹਾ ਨਾ ਭੇਜੋ ਆਪਣੇ ਪੁੱਤਾਂ ਨੂੰ ਵਿਦੇਸ਼ਾਂ ਦੀ ਧਰਤੀ ਵੱਲ, ਕੋਈ ਨਹੀਂ ਲੈਂਦਾ ਮੁੜ ਸਾਰ ਪਰਿਵਾਰ ਦੇ ਮੈਂਬਰਾਂ ਦੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News