ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਕੁਵੈਤ ''ਚ ਭੇਤਭਰੇ ਹਾਲਾਤ ਵਿਚ ਮੌਤ, ਪਿੰਡ ''ਚ ਫੈਲੀ ਸੋਗ ਦੀ ਲਹਿਰ

Sunday, Apr 02, 2023 - 09:04 PM (IST)

ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਕੁਵੈਤ ''ਚ ਭੇਤਭਰੇ ਹਾਲਾਤ ਵਿਚ ਮੌਤ, ਪਿੰਡ ''ਚ ਫੈਲੀ ਸੋਗ ਦੀ ਲਹਿਰ

ਦੀਨਾਨਗਰ (ਹਰਜਿੰਦਰ ਗੋਰਾਇਆ) : ਪਿੰਡ ਡਾਲਾ ਵਿਖੇ ਜਦੋਂ ਅਣਵਿਆਹੇ ਨੌਜਵਾਨ ਦੀ ਲਾਸ਼ ਉਸ ਦੇ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਅਨੁਸਾਰ ਜਗਜੀਤ ਸਿੰਘ ਕਰੀਬ ਇਕ ਸਾਲ ਤੋਂ ਵਿਦੇਸ਼ ਰੋਜ਼ੀ-ਰੋਟੀ ਦੀ ਭਾਲ 'ਚ ਕੁਵੈਤ ਦੀ ਇਕ ਨਿੱਜੀ ਕੰਪਨੀ ਵਿਚ ਤਾਇਨਾਤ ਸੀ। ਕੰਪਨੀ ਦੇ ਕਰਮਚਾਰੀਆਂ ਮੁਤਾਬਕ ਬੜੀ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੇ ਇਸ ਨੌਜਵਾਨ ਨੇ ਕੁਝ ਹੀ ਸਮੇਂ ਵਿਚ ਆਪਣਾ ਚੰਗਾ ਰਸੂਖ ਬਣਾ ਲਿਆ ਸੀ, ਜੋ ਬੀਤੇ ਦਿਨੀਂ ਅਚਾਨਕ ਦਰਦ ਦੀ ਸ਼ਿਕਾਇਤ ਤੋਂ ਬਾਅਦ ਆਪਣੇ ਕਮਰੇ ਵਿਚ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ। ਨਾਲ ਕੰਮ ਕਰਦੇ ਲੜਕਿਆਂ ਨੇ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਜਗਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਸੈਲਫੀ ਲੈਂਦਿਆਂ ਹਾਈ ਵੋਲਟੇਜ ਤਾਰਾਂ ਦੇ ਲਪੇਟ 'ਚ ਆਉਣ ਨਾਲ ਵਿਦੇਸ਼ੀ ਸੈਲਾਨੀ ਦੀ ਮੌਤ

ਮੰਦਭਾਗੀ ਖ਼ਬਰ ਪਿੰਡ ਅਤੇ ਇਲਾਕੇ ਵਿਚ ਅੱਗ ਵਾਂਗ ਫੈਲ ਗਈ ਪਰ ਮਾੜੀ ਕਿਸਮਤ ਮਾਂ ਅਤੇ ਦਾਦਾ-ਦਾਦੀ ਨੂੰ ਇਸ ਅਣਹੋਣੀ ਦੀ ਖ਼ਬਰ ਨਹੀਂ ਦਿੱਤੀ ਗਈ ਕਿਉਂਕਿ ਨੌਜਵਾਨ ਦੀ ਮਾਂ ਪਹਿਲਾਂ ਹੀ ਦਿਲ ਦੀ ਮਰੀਜ਼ ਹੈ ਅਤੇ ਦਾਦਾ-ਦਾਦੀ ਬਜ਼ੁਰਗ ਹਨ ਪਰ ਬਾਕੀ ਪਰਿਵਾਰਕ ਮੈਂਬਰ, ਆਂਢ-ਗੁਆਂਢ ਤੇ ਰਿਸ਼ਤੇਦਾਰਾਂ ਨੇ ਦਿਲ 'ਤੇ ਪੱਥਰ ਰੱਖ ਕੇ ਇਸ ਖ਼ਬਰ ਨੂੰ ਉਪਰੋਕਤ ਪਰਿਵਾਰਕ ਮੈਂਬਰਾਂ ਤੋਂ ਲੁਕਾ ਕੇ ਰੱਖਿਆ ਹੋਇਆ ਸੀ।

ਇਹ ਵੀ ਪੜ੍ਹੋ : ਅੰਡੇਮਾਨ ਨੇੜੇ ਕੋਕੋ ਟਾਪੂ 'ਤੇ ਮਿਆਂਮਾਰ ਵੱਲੋਂ ਨੇਵੀ ਬੇਸ ਦਾ ਨਿਰਮਾਣ ਭਾਰਤ ਲਈ ਖ਼ਤਰੇ ਦੀ ਘੰਟੀ

ਨੌਜਵਾਨ ਆਪਣੇ ਪਿੱਛੇ ਇਕ ਭਰਾ, ਮਾਂ-ਪਿਓ ਅਤੇ ਬਜ਼ੁਰਗ ਦਾਦਾ-ਦਾਦੀ ਛੱਡ ਗਿਆ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਦਾ ਵੱਡਾ ਭਰਾ ਵੀ ਕੁਝ ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ, ਜਿਸ ਨੂੰ ਵਾਪਸ ਆਉਣਾ ਪਿਆ ਤੇ ਪਿਤਾ ਸੀਬੀਆਈ ਵਿਚ ਸੇਵਾਵਾਂ ਨਿਭਾ ਰਿਹਾ ਹੈ। ਅੱਜ ਪਿੰਡ ਡਾਲਾ ਦੇ ਸ਼ਮਸ਼ਾਨਘਾਟ 'ਚ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਮੁੱਚੇ ਇਲਾਕੇ ਦੇ ਲੋਕਾਂ ਨੇ ਨਮ ਅੱਖਾਂ ਨਾਲ ਜਗਜੀਤ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਪਰਮਾਤਮਾ ਨੂੰ ਪਰਿਵਾਰ ਦੇ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News