ਪੰਜਾਬੀ ਨੌਜਵਾਨ ਦੀ ਅਮਰੀਕਾ ''ਚ ਹੋਈ ਮੌਤ

Friday, Apr 17, 2020 - 03:41 PM (IST)

ਪੰਜਾਬੀ ਨੌਜਵਾਨ ਦੀ ਅਮਰੀਕਾ ''ਚ ਹੋਈ ਮੌਤ

ਸਮਰਾਲਾ (ਗਰਗ, ਬੰਗੜ) : ਅਮਰੀਕਾ ਦੇ ਸ਼ਹਿਰ ਨਿਊ ਜਰਸੀ 'ਚ 31 ਸਾਲਾ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦਾ ਨਾਂ ਸਿਮਰਜੀਤ ਸਿੰਘ ਦੱਸਿਆ ਜਾ ਰਿਹਾ ਹੈ, ਜੋ ਕਿ ਸਮਰਾਲਾ ਨੇੜਲੇ ਪਿੰਡ ਖੱਟਰਾਂ ਦਾ ਰਹਿਣ ਵਾਲਾ ਸੀ ਅਤੇ ਪਿਛਲੇ 7 ਸਾਲ ਤੋਂ ਉਥੇ ਆਪਣੇ ਕਿਸੇ ਰਿਸ਼ਤੇਦਾਰ ਦੇ ਸਟੋਰ 'ਤੇ ਕੰਮ ਕਰਦਾ ਸੀ। ਅਮਰੀਕਾ 'ਚ ਮਰਨ ਵਾਲੇ ਨੌਜਵਾਨ ਦਾ ਅਜੇ ਵਿਆਹ ਨਹੀਂ ਹੋਇਆ ਸੀ।

ਉਸ ਦੇ ਮਾਮਾ ਸੁਰਜੀਤ ਸਿੰਘ ਨੇ ਉਸ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਦੇ ਹੋਏ ਕਿਹਾ ਕਿ ਸਟੋਰ ਬੰਦ ਕਰਨ ਤੋਂ ਬਾਅਦ ਉਹ ਜਿਵੇਂ ਹੀ ਸਟੋਰ ਅੰਦਰ ਬਣੇ ਆਪਣੇ ਰੂਮ 'ਚ ਗਿਆ ਤਾਂ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਉੱਥੇ ਰਹਿੰਦੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਅਮਰੀਕਾ 'ਚ ਮਰੇ ਇਸ ਨੌਜਵਾਨ ਦਾ ਦੂਜਾ ਭਰਾ ਦੁਬਈ 'ਚ ਹੈ ਅਤੇ ਇਨ੍ਹਾਂ ਦੇ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। 
 


author

Babita

Content Editor

Related News