ਘਰੇਲੂ ਕਲੇਸ਼ ਕਾਰਨ ਅਮਰੀਕਾ ’ਚ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ

Tuesday, Jun 29, 2021 - 02:51 AM (IST)

ਘਰੇਲੂ ਕਲੇਸ਼ ਕਾਰਨ ਅਮਰੀਕਾ ’ਚ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ

ਆਦਮਪੁਰ(ਦਿਲਬਾਗੀ, ਚਾਂਦ, ਜਤਿੰਦਰ)- ਪਿੰਡ ਮਾਣਕੋ ਦੇ ਇਕ ਨੌਜਵਾਨ ਨੇ ਘਰੇਲੂ ਵਿਵਾਦ ਕਾਰਨ ਅਮਰੀਕਾ ਵਿਚ ਆਪਣੇ-ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦਮਨਵੀਰ ਸਿੰਘ ਢਿੱਲੋਂ ਦੇ ਪਿਤਾ ਪਰਸ਼ੋਤਮ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੇ ਲੜਕੇ ਦਮਨਵੀਰ ਸਿੰਘ ਢਿੱਲੋਂ ਦਾ ਵਿਆਹ 2014 ਵਿਚ ਹੋਇਆ ਸੀ।

ਇਹ ਵੀ ਪੜ੍ਹੋ- ਕਰੋੜਾਂ ਰੁਪਏ ਦੀ ਕੋਕੀਨ ਸਮੇਤ ਪੁਲਸ ਵਲੋਂ ਕਾਰ ਸਵਾਰ ਕਾਬੂ
ਉਨ੍ਹਾਂ ਦੱਸਿਆ ਕਿ ਦਮਨਵੀਰ ਸਿੰਘ ਦੀ ਪਤਨੀ ਰਤਨਪ੍ਰੀਤ ਕੌਰ ਨੇ ਵਿਆਹ ਤੋਂ ਬਾਅਦ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ। ਇਕ ਹਫਤੇ ਪਹਿਲਾਂ ਉਸ ਦੀ ਪਤਨੀ ਘਰ ਛੱਡ ਕੇ ਆਪਣੇ ਮਾਤਾ-ਪਿਤਾ ਦੇ ਘਰ ਚਲੀ ਗਈ ਸੀ ਤੇ ਫਿਰ ਗੱਲ ਤਲਾਕ ਤੱਕ ਪਹੁੰਚ ਗਈ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਅਮਰੀਕਾ (ਟੇਕਸਾਸ ਸ਼ਹਿਰ) ਵਿਚ ਰਾਤ ਨੂੰ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ਤੋਂ ਸਾਹਮਣੇ ਆਏ ਸਿੱਖ ਲੜਕੀਆਂ ਦੇ ਧਰਮ ਤਬਦੀਲੀ ਦੇ ਮਾਮਲੇ ’ਚ ਜਾਗੋ ਪਾਰਟੀ ਵਲੋਂ ਰੋਸ ਪ੍ਰਦਰਸ਼ਨ

ਉਨ੍ਹਾਂ ਦੱਸਿਆ ਕਿ ਇਸ ਦੀ ਜਾਣਕਾਰੀ ਅਮਰੀਕਾ ਵਿਚ ਰਹਿੰਦੇ ਇਕ ਰਿਸ਼ਤੇਦਾਰ ਨੇ ਦਿੱਤੀ। ਅਮਰੀਕਾ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News