ਸਾਊਦੀ ''ਚ ਸ਼ੇਖ ਦੇ ਚੁੰਗਲ ''ਚ ਫਸਿਆ ਪੰਜਾਬੀ ਨੌਜਵਾਨ, ਵੀਡੀਓ ਰਾਹੀਂ ਮੰਗੀ ਮਦਦ

09/06/2019 4:20:58 PM

ਜਲੰਧਰ (ਸੋਨੂੰ) : ਪੈਸੇ ਕਮਾਉਣ ਦੀ ਦੌੜ 'ਚ ਪੰਜਾਬੀ ਨੌਜਵਾਨ ਅਕਸਰ ਹੀ ਕਿਸੇ ਨਾ ਕਿਸੇ ਦੇ ਝਾਂਸੇ 'ਚ ਫਸ ਜਾਂਦੇ ਹਨ, ਜਿਨ੍ਹਾਂ 'ਚੋਂ ਕਈ ਨੌਜਵਾਨਾਂ ਨੂੰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵਾਪਸ ਲਿਆਂਦਾ ਜਾ ਚੁੱਕਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਊਦੀ ਅਰਬ 'ਚ ਫਸੇ ਫਿਲੌਰ ਦੇ ਨੌਜਵਾਨ ਨੇ ਵੀਡੀਓ ਪਾ ਕੇ ਆਪਣੀ ਹੱਡ-ਬੀਤੀ ਸਾਂਝੀ ਕੀਤੀ ਹੈ। ਪੀੜਤ ਨੌਜਵਾਨ ਆਸ਼ੂ ਦੇ ਭਰਾ ਨੇ ਦੱਸਿਆ ਕਿ ਉੁਸ ਦਾ ਭਰਾ ਸਾਲ 2016 'ਚ 2 ਪਿੰਡੇ ਦੇ ਹੀ 2 ਲੋਕਾਂ ਦੇ ਮਾਧਿਅਮ ਰਾਹੀਂ ਸਾਊਦੀ ਅਰਬ ਗਿਆ ਸੀ ਅਤੇ ਉਸ ਨੂੰ ਕਿਹਾ ਗਿਆ ਸੀ ਕਿ ਸਾਊਦੀ 'ਚ ਉਸ ਨੂੰ ਸਕਿਓਰਿਟੀ ਗਾਰਡ ਦਾ ਕੰਮ ਦਿੱਤਾ ਜਾਵੇਗਾ ਪਰ ਜਦੋਂ ਉਕਤ ਨੌਜਵਾਨ ਸਾਊਦੀ ਅਰਬ ਪੁੱਜਿਆ ਤਾਂ ਉਸ ਨੂੰ ਖੇਤ ਮਜ਼ਦੂਰ ਦਾ ਕੰਮ ਦਿੱਤਾ ਗਿਆ।

ਪਹਿਲਾਂ ਤਾਂ ਉਸ ਨੂੰ ਆਪਣੇ ਕੰਮ ਦੇ ਪੈਸੇ ਮਿਲਦੇ ਹਨ ਪਰ ਪਿਛਲੇ ਡੇਢ ਸਾਲ ਤੋਂ ਉਸ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਅਤੇ ਉਲਟਾ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੀੜਤ ਨੌਜਵਾਨ ਨੇ ਵੀਡੀਓ ਰਾਹੀਂ ਭਾਰਤ ਸਰਕਾਰ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਪੀੜਤ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਸ ਨੇ ਇਸ ਬਾਰੇ ਪੁਲਸ ਅਤੇ ਸਥਾਨਕ ਵਿਧਾਇਕ ਨੂੰ ਸਾਰੀ ਗੱਲ ਦੱਸੀ ਹੈ। ਉਸ ਨੇ ਵੀ ਭਾਰਤ ਸਰਕਾਰ ਨੂੰ ਆਪਣੇ ਭਰਾ ਦੀ ਸਾਊਦੀ ਅਰਬ 'ਚੋਂ ਸੁਰੱਖਿਅਤ ਵਾਪਸੀ ਦੀ ਗੁਹਾਰ ਲਾਈ ਹੈ।


Babita

Content Editor

Related News