ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਲਾਇਆ ਤਨਖਾਹਾਂ ਲੈਣ ਲਈ ਧਰਨਾ

Tuesday, Jun 12, 2018 - 03:38 PM (IST)

ਪਟਿਆਲਾ (ਜੋਸਨ)-ਅੱਜ ਯੂਨੀਵਰਸਿਟੀ ਨਾਨ-ਟੀਚਿੰਗ ਦੇ ਮੁਲਾਜ਼ਮਾਂ ਨੇ ਸੋਮਵਾਰ ਸਵੇਰ ਤੋਂ ਇੰਪਲਾਈਜ਼ ਡੈਮੋਕ੍ਰੇਟਿਕ ਫਰੰਟ (ਈ.ਡੀ.ਐੱਫ) ਦੀ ਅਗਵਾਈ ਵਿਚ ਅੱਜ ਤੱਕ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਨਾ ਪਾਉਣ ਕਰਕੇ ਯੂਨੀਵਰਸਿਟੀ ਮੇਨ ਗੇਟ 'ਤੇ ਧਰਨਾ ਸ਼ੁਰੂ ਕੀਤਾ ਗਿਆ।
ਧਰਨੇ 'ਤੇ ਬੈਠਣ ਤੋਂ ਪਹਿਲਾ ਰਜਿਸਟਰਾਰ ਨੂੰ ਮਿਲ ਕੇ ਤਨਖਾਹਾਂ ਪਾਉਣ ਨੂੰ ਕਿਹਾ ਤਾਂ ਰਜਿਸਟਰਾਰ ਵਲੋਂ ਮਖੌਲੀਆ ਲਹਿਜੇ 'ਚ ਧਰਨਾ ਦੇਣ ਨੂੰ ਕਹਿ ਦਿੱਤਾ। ਈ. ਡੀ. ਐੱਫ. ਦੇ ਆਗੂ ਗੁਰਰਿੰਦਰ ਪਾਲ ਸਿੰਘ ਬੱਬੀ ਨੇ ਦੱਸਿਆ ਕਿ ਅਸੀਂ ਕਰੀਬ ਇਕ ਮਹੀਨੇ ਪਹਿਲਾ ਆਪਣੀ ਮੰਗ ਪ੍ਰਤੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਾਣੂ ਕਰਵਾ ਚੁੱਕੇ ਹਾਂ ਪਰ ਤਨਖਾਹ ਸਮੇਂ ਸਿਰ ਨਾ ਪੈਣ ਕਰਕੇ ਸਾਨੂੰ ਮਜਬੂਰਨ ਧਰਨੇ ਦਾ ਰਾਹ ਹੀ ਚੁਣਨਾ ਪਿਆ। 
ਸੋ ਕੱਲ ਦੇ ਗੇਟ ਬੰਦ ਦੇ ਕੀਤੇ ਐਲਾਨ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਝੁਕਦੇ ਈ. ਡੀ. ਐੱਫ. ਦੀ ਮੰਗ ਅਨੁਸਾਰ ਸ਼ਾਮ 4:45 ਸਾਰੇ ਮੁਲਾਜ਼ਮਾਂ (ਰੈਗੂਲਰ ਅਤੇ ਐਡਹਾਕ ਅਤੇ ਵਰਕਚਾਰਜ਼) ਦੀਆਂ ਤਨਖਾਹਾਂ ਪਾ ਦਿੱਤੀਆਂ। ਇਸ ਸਮੇਂ ਈ. ਡੀ. ਐੱਫ. ਦੇ ਆਗੂ ਗੁਰਜੀਤ ਸਿੰਘ ਗੋਪਾਲਪੁਰੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਯੂਨੀਵਰਸਿਟੀ ਦੇ ਸਾਰੇ ਵਰਗਾਂ ਦੇ ਕਰਮਚਾਰੀਆਂ ਦੀ ਜੁਲਾਈ ਦੀ ਤਨਖਾਹ ਮਹੀਨੇ ਦੇ ਪਹਿਲੇ ਤਿੰਨ ਕੰਮ-ਕਾਰ ਵਾਲੇ ਦਿਨਾਂ 'ਚ ਨਾ ਪਾਈ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਡੇ ਸੰਘਰਸ਼ ਲਈ ਤਿਆਰ ਰਹੇ। ਇਸ ਸਮੇਂ ਈ. ਡੀ. ਐੱਫ. ਦੇ ਆਗੂ ਧਰਮਿੰਦਰ ਸਿੰਘ, ਵਿਨੋਦ, ਭੂਪਿੰਦਰ ਸਿੰਘ, ਤੇਜਪਾਲ ਸਿੰਘ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸ਼ਾਮਿਲ ਹੋਏ।


Related News