ਬੱਬੂ ਮਾਨ ਦੇ ਸ਼ੋਅ ਰੂਮ ਉਦਘਾਟਨ ਦੌਰਾਨ ਹੰਗਾਮਾ (ਵੀਡੀਓ)

Monday, Dec 03, 2018 - 07:22 PM (IST)

ਕਪੂਰਥਲਾ : ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਫੈਨਜ਼ ਇਸ ਕਦਰ ਦੀਵਾਨੇ ਹਨ, ਉਨ੍ਹਾਂ ਦੀ ਇਕ ਝਲਕ ਪਾਉਣ ਲਈ ਕੁਝ ਵੀ ਕਰ ਗੁਜ਼ਰਦੇ ਹਨ। ਸੋਮਵਾਰ ਨੂੰ ਕਪੂਰਥਲਾ ਵਿਚ ਸ਼ੋਅ ਰੂਮ ਦਾ ਉਦਘਾਟਨ ਕਰਨ ਪਹੁੰਚੇ ਬੱਬੂ ਮਾਨ ਨੂੰ ਦੇਖਣ ਲਈ ਪਹੁੰਚੇ ਫੈਨਜ਼ ਇਸ ਕਦਰ ਹਾਵੀ ਹੋ ਗਏ ਕਿ ਪੁਲਸ ਨੂੰ ਹਾਲਾਤ ਕਾਬੂ ਕਰਨ ਲਈ ਖਾਸੀ ਮੁਸ਼ੱਕਤ ਕਰਨ ਪਈ। ਦਰਅਸਲ ਬੱਬੂ ਮਾਨ ਕਪੂਰਥਲਾ ਦੇ ਕੈਂਟ ਰੋਡ 'ਤੇ ਆਪਣੇ ਸ਼ੋਅ ਰੂਮ (ਦਿ ਬੱਬੂ ਮਾਨ ਸਟੋਰ) ਦਾ ਉਦਘਾਟਨ ਕਰਨ ਪਹੁੰਚੇ ਸਨ। ਜਿਵੇਂ ਹੀ ਬੱਬੂ ਮਾਨ ਦੇ ਕਪੂਰਥਲਾ ਵਿਚ ਆਉਣ ਦੀ ਖਬਰ ਫੈਨਜ਼ ਤਕ ਪਹੁੰਚੀ ਤਾਂ ਉਥੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। 

PunjabKesari
ਇਸ ਦੌਰਾਨ ਹਾਲਾਤ ਇਸ ਕਦਰ ਹੋ ਗਏ ਕਿ ਅਨਾਊਂਸਰ ਨੇ ਪੁਲਸ ਨੂੰ ਰਸਤਾ ਖਾਲ੍ਹੀ ਕਰਵਾਉਣ ਦੀ ਅਪੀਲ ਕਰਨੀ ਪਈ। ਜਿਸ ਤੋਂ ਬਾਅਦ ਪੁਲਸ ਨੇ ਭੀੜ ਨੂੰ ਖਦੇੜਨ ਲਈ ਹਲਕੇ ਬਲ ਦੀ ਵਰਤੋਂ ਕਰਨੀ ਪਈ।


author

Gurminder Singh

Content Editor

Related News