ਪਾਕਿਸਤਾਨ ਦੇ ਸਾਈਬਰ ਠੱਗਾਂ ਦੇ ਨਿਸ਼ਾਨੇ ''ਤੇ ਪੰਜਾਬੀ, 23 ਦਿਨਾਂ ''ਚ ਠੱਗੇ ਪੌਣੇ 2 ਕਰੋੜ ਰੁਪਏ

Thursday, Nov 24, 2022 - 02:18 AM (IST)

ਪਾਕਿਸਤਾਨ ਦੇ ਸਾਈਬਰ ਠੱਗਾਂ ਦੇ ਨਿਸ਼ਾਨੇ ''ਤੇ ਪੰਜਾਬੀ, 23 ਦਿਨਾਂ ''ਚ ਠੱਗੇ ਪੌਣੇ 2 ਕਰੋੜ ਰੁਪਏ

ਜਲੰਧਰ (ਵਰੁਣ) : ਅੱਤਵਾਦੀ ਤੇ ਨਸ਼ਾ ਸਮੱਗਲਰਾਂ ਦਾ ਆਕਾ ਪਾਕਿਸਤਾਨ ’ਚ ਹੁਣ ਸਾਈਬਰ ਠੱਗ ਵੀ ਚੌਕਸ ਹੋ ਚੁੱਕੇ ਹਨ। ਇਨ੍ਹਾਂ ਠੱਗਾਂ ਦੇ ਨਿਸ਼ਾਨੇ ’ਤੇ ਪੰਜਾਬ ਦੇ ਲੋਕ ਹਨ, ਕਿਉਂਕਿ ਪੰਜਾਬ ਤੋਂ ਹੀ ਵੱਧ ਲੋਕਾਂ ਦੇ ਰਿਸ਼ਤੇਦਰ ਵਿਦੇਸ਼ਾਂ ’ਚ ਹੁੰਦੇ ਹਨ ਤੇ ਪੰਜਾਬੀ ਭਾਸ਼ਾ ਨੂੰ ਜਾਣਦੇ ਹੋਣ ਦਾ ਫਾਇਦਾ ਉਠਾ ਕੇ ਉਹ ਪੰਜਾਬੀ ਲੋਕਾਂ ਨੂੰ ਕਾਲ ਕਰ ਕੇ ਖੁਦ ਦਾ ਰਿਸ਼ਤੇਦਾਰ ਦੱਸਦੇ ਹਨ ਤੇ ਫਿਰ ਬਹੁਤ ਚਲਾਕੀ ਨਾਲ ਉਨ੍ਹਾਂ ਨੂੰ ਆਪਣੇ ਜਾਲ ’ਚ ਫਸਾ ਕੇ ਲੱਖਾਂ ਰੁਪਏ ਟਰਾਂਸਫਰ ਕਰਵਾ ਲੈਂਦੇ ਹਨ।

ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਲੋਕਾਂ ਦਾ ਫਰਾਡ ਕਰਨ ਦਾ ਤਰੀਕਾ ਇੱਕੋ ਜਿਹਾ ਹੈ ਪਰ ਉਸ ਦੇ ਬਾਵਜੂਦ ਲੋਕਾਂ ’ਚ ਜਾਗਰੂਕਤਾ ਨਹੀਂ ਹੈ। 1 ਨਵੰਬਰ ਤੋਂ ਹੁਣ ਤਕ ਕਮਿਸ਼ਨਰੇਟ ਪੁਲਸ ਲਗਭਗ 23 ਅਜਿਹੇ ਕੇਸ ਦਰਜ ਕਰ ਚੁੱਕੀ ਹੈ, ਜਦਕਿ ਇੰਨੇ ਹੀ ਕੇਸਾਂ ਦੀ ਜਾਂਚ ਜਾਰੀ ਹੈ। ਪਾਕਿਸਤਾਨ ਬੈਠੇ ਠੱਗ ਇਸੇ ਮਹੀਨੇ ਜਲੰਧਰ ਤੋਂ ਹੀ ਲੱਗਭਗ ਪੌਣੇ 2 ਕਰੋੜ ਰੁਪਏ ਦੀ ਠੱਗੀ ਮਾਰ ਚੁੱਕੇ ਹਨ। ਇਹ ਠੱਗ ਵਧੇਰੇ ਕਾਲਾਂ ਵ੍ਹਟਸਐਪ ’ਤੇ ਕਰਦੇ ਹਨ। ‘ਸਤਿ ਸ਼੍ਰੀ ਅਕਾਲ’ ਕਹਿ ਕੇ ਬੜੇ ਤਰੀਕੇ ਨਾਲ ਉਹ ਗੱਲ ਸ਼ੁਰੂ ਕਰਦੇ ਹਨ ਤੇ ਫਿਰ ਖੁਦ ਦਾ ਰਿਸ਼ਤੇਦਾਰ ਦੱਸਦੇ ਹਨ। ਘਰ ਵਾਲਿਆਂ ਤੋਂ ਲੈ ਕੇ ਕੰਮਕਾਜ ਦਾ ਹਾਲ ਜਾਣ ਕੇ ਉਹ ਲੋਕਾਂ ਨੂੰ ਆਪਣੀਆਂ ਗੱਲਾਂ ’ਚ ਲਾ ਲੈਂਦੇ ਹਨ ਤੇ ਫਿਰ ਕੁਝ ਪੈਸੇ ਭੇਜਣ ਦਾ ਲਾਲਚ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਫੈਨ ਦੀ ਨਿਵੇਕਲੀ ਪਹਿਲ, 'ਬਾਈ ਜੀ' ਦੀ ਯਾਦ 'ਚ ਮਨੁੱਖਤਾ ਦੀ ਸੇਵਾ ਕਰ ਰਿਹੈ ਆਟੋ ਚਾਲਕ

ਠੱਗਾਂ ਦੀਆਂ ਗੱਲਾਂ ’ਚ ਆ ਕੇ ਲੋਕ ਆਪਣਾ ਖਾਤਾ ਨੰਬਰ ਦਿੰਦੇ ਹਨ ਤਾਂ ਠੱਗ ਡਾਲਰ ਜਮ੍ਹਾ ਕਰਵਾਉਣ ਦੀ ਫਰਜ਼ੀ ਡਿਪੋਜ਼ਿਟ ਲਿਸਟ ਵ੍ਹਟਸਐਪ ’ਤੇ ਭੇਜਦੇ ਹਨ ਤੇ ਕੁਝ ਹੀ ਸਮੇਂ ਬਾਅਦ ਇਕ ਫਰਜ਼ੀ ਕਾਲ ਕਰ ਕੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਉਨ੍ਹਾਂ ਦੇ ਬੈਂਕ ਤੋਂ ਬੋਲ ਰਹੇ ਹਨ ਤੇ ਉਨ੍ਹਾਂ ਦੇ ਖਾਤੇ ’ਚ ਵਿਦੇਸ਼ ਤੋਂ ਪੈਸੇ ਜਮ੍ਹਾ ਹੋਏ ਹਨ, ਜਿਵੇਂ ਹੀ ਫਰਜ਼ੀ ਬੈਂਕ ਦੀ ਕਾਲ ਕੱਟੀ ਜਾਂਦੀ ਹੈ ਤਾਂ ਠੱਗ ਦੁਬਾਰਾ ਕਾਲ ਕਰ ਕੇ ਮਦਦ ਮੰਗਦਾ ਹੈ ਤੇ ਕਹਿੰਦਾ ਹੈ ਕਿ ਉਨ੍ਹਾਂ ਦੇ ਖਾਤੇ ’ਚ ਪੈਸੇ ਟਰਾਂਸਫਰ ਹੋ ਚੁੱਕੇ ਹਨ। ਬਹਾਨਾ ਬਣਾਇਆ ਜਾਂਦਾ ਹੈ ਕਿ ਉਸ ਦੇ ਦੋਸਤ ਨੂੰ ਉਹ ਇੰਡੀਆ ਦੇ ਬੈਂਕ ਖਾਤੇ ਤੋਂ ਪੈਸੇ ਟਰਾਂਸਫਰ ਕਰਨਾ ਚਾਹੁੰਦਾ ਹੈ ਤੇ ਫਿਰ ਠੱਗ ਆਪਣੇ ਬੈਂਕ ਦਾ ਖਾਤਾ ਨੰਬਰ ਦਿੰਦਾ ਹੈ, ਜਿਸ ਤੋਂ ਬਾਅਦ ਬੜੀ ਆਸਾਨੀ ਨਾਲ ਉਹ ਲੋਕਾਂ ਨੂੰ ਬਾਅਦ ’ਚ ਪਤਾ ਲੱਗਦਾ ਹੈ ਜਦੋਂ ਉਹ ਵਿਦੇਸ਼ ’ਚ ਰਹਿੰਦੇ ਆਪਣੇ ਰਿਸ਼ਤੇਦਾਰ ਨੂੰ ਕਾਲ ਕਰ ਕੇ ਇਸ ਬਾਰੇ ਪੁੱਛਦੇ ਹਨ। ਹੈਰਾਨੀ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਦੇ ਬਾਵਜੂਦ ਲੋਕ ਅਜਿਹੇ ਠੱਗਾਂ ਦੇ ਹੱਥੀਂ ਚੜ੍ਹ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ : ਦਿੱਲੀ ਵਾਪਸ ਜਾਵੇਗਾ ਗੈਂਗਸਟਰ ਲਾਰੈਂਸ ਬਿਸ਼ਨੋਈ, NIA ਦੀ ਟੀਮ ਕਰੇਗੀ ਪੁੱਛਗਿੱਛ

ਬੈਂਕ ਖਾਤੇ ਅਤੇ ਮੋਬਾਈਲ ਨੰਬਰ ਹੋਰ ਸੂਬਿਆਂ ਦੇ

ਕਮਿਸ਼ਨਰੇਟ ਪੁਲਸ ਨੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਅਜਿਹੇ ਸਾਈਬਰ ਫਰਾਡ ਦੇ ਕੇਸਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਇਕ ਚੀਜ਼ ਕਾਮਨ ਮਿਲੀ। ਫਰਜ਼ੀ ਬੈਂਕ ਦੇ ਕਾਲਸ ਤੇ ਜਿਹੜੇ ਖਾਤਿਆਂ ’ਚ ਰਕਮ ਟਰਾਂਸਫਰ ਕਰਵਾਈ ਜਾਂਦੀ ਹੈ ਉਹ ਐੱਮ. ਪੀ., ਯੂ. ਪੀ., ਬਿਹਾਰ, ਝਾਰਖੰਡ, ਵੈਸਟ ਬੰਗਾਲ ਵਰਗੇ ਸੂਬਿਆਂ ਦੇ ਲੋਕਾਂ ਦੇ ਨਾਂ ਹਨ। ਇਹ ਵੀ ਪੁਖਤਾ ਨਹੀਂ ਹਨ ਕਿ ਖਾਤੇ ਤੇ ਸਿਮ ਕਾਰਡ ਲੋਕਾਂ ਦੇ ਆਈ. ਡੀ. ਕਾਰਡ ਚੁਰਾ ਕੇ ਵਰਤੋਂ ਕੀਤੇ ਜਾਂਦੇ ਹਨ ਜਾਂ ਫਿਰ ਉਨ੍ਹਾਂ ਲੋਕਾਂ ਦੀ ਕੋਈ ਭੂਮਿਕਾ ਵੀ ਰਹਿੰਦੀ ਹੈ। ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਜ਼ਿਆਦਾਤਰ ਕਾਲਸ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਆਉਂਦੇ ਹਨ। ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤ ਦੇ ਕੁਝ ਲੋਕ ਪਾਕਿਸਤਾਨ ਦੇ ਸਾਈਬਰ ਠੱਗਾਂ ਦੇ ਨਾਲ ਮਿਲੇ ਹੋਏ ਹੋ ਸਕਦੇ ਹਨ। ਅਜਿਹੇ ’ਚ ਲੋਕਾਂ ਨੂੰ ਚੌਕਸੀ ਵਰਤਣ ਦੀ ਲੋੜ ਹੈ ਤੇ ਜੇਕਰ ਅਜਿਹੀ ਕਾਲ ਆਏ ਤਾਂ ਉਨ੍ਹਾਂ ਦੀਆਂ ਗੱਲਾਂ ’ਚ ਨਾ ਆਉਣ।

ਇਹ ਖ਼ਬਰ ਵੀ ਪੜ੍ਹੋ - ਕਿਸਾਨ ਯੂਨੀਅਨਾਂ ਦੋਫਾੜ : ਜਗਜੀਤ ਡੱਲੇਵਾਲ ਦੇ ਮਰਨ ਵਰਤ ਨੂੰ ਰੁਲਦੂ ਸਿੰਘ ਨੇ ਦੱਸਿਆ 'ਬੇਵਜ੍ਹਾ'

ਸਾਬਕਾ ਡੀ. ਸੀ. ਨੂੰ ਵੀ ਨਿਸ਼ਾਨਾ ਬਣਾ ਚੁੱਕੇ ਹਨ ਠੱਗ

- ਨਵੰਬਰ ਮਹੀਨੇ ’ਚ ਥਾਣਾ 7 ਦੀ ਪੁਲਸ ਨੇ ਸਾਬਕਾ ਡੀ. ਸੀ. ਕਸ਼ਮੀਰ ਸਿੰਘ ਸੰਧੂ ਦੇ ਬਿਆਨਾਂ ’ਤੇ ਫਰਾਡ ਦਾ ਕੇਸ ਦਰਜ ਕੀਤਾ। ਸਾਬਕਾ ਡੀ. ਸੀ. ਨੂੰ ਫੋਨ ਕਰ ਕੇ ਇਕ ਸ਼ਖਸ ਤੋਂ ਉਨ੍ਹਾਂ ਦਾ ਭਤੀਜਾ ਦੱਸਿਆ। ਗੱਲਾਂ ’ਚ ਲਾ ਕੇ ਠੱਗ ਨੇ ਉਨ੍ਹਾਂ ਦੇ ਖਾਤੇ ਤੋਂ 3.60 ਲੱਖ ਰੁਪਏ ਕੱਢਵਾ ਲਏ ਸਨ।

- ਹਰਦਿਆਲ ਨਗਰ ਦੇ ਗੁਰਬਚਨ ਸਿੰਘ ਨੂੰ ਵੀ ਵ੍ਹਟਸਐਪ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਖੁਦ ਨੂੰ ਰਿਸ਼ਤੇਦਾਰ ਦੱਸਿਆ ਤੇ 1.20 ਲੱਖ ਰੁਪਏ ਟਰਾਂਸਫਰ ਕਰਵਾ ਲਏ।

- ਹਰਦਿਆਲ ਨਗਰ ਦੀ ਰਾਜਵੰਤ ਕੌਰ ਨੂੰ ਵੀ ਕਾਲ ਕਰ ਕੇ ਇਕ ਵਿਅਕਤੀ ਨੇ ਰਿਸ਼ਤੇਦਾਰ ਦੱਸਿਆ ਤੇ ਉਨ੍ਹਾਂ ਦੇ ਖਾਤੇ ਤੋਂ 2.25 ਲੱਖ ਰੁਪਏ ਟਰਾਂਸਫਰ ਕਰਵਾ ਲਏ।

- ਮਿੱਠਾਪੁਰ ਰੋਡ ’ਤੇ ਸਥਿਤ ਰਵਿੰਦਰ ਨਗਰ ਦੇ ਜਸਪਾਲ ਸਿੰਘ ਨਾਲ ਵੀ ਰਿਸ਼ਤੇਦਾਰ ਦੱਸ ਕੇ ਉਨ੍ਹਾਂ ਨੂੰ ਆਪਣੀਅਾਂ ਗੱਲਾਂ ’ਚ ਲਾ ਕੇ 1.80 ਲੱਖ ਰੁਪਏ ਟਰਾਂਸਫਰ ਕਰਵਾ ਲਏ ਗਏ।

- 25 ਸਾਲ ਦੀ ਅਮਿਤਾ ਸੈਣੀ ਵਾਸੀ ਭਗਤ ਸਿੰਘ ਚੌਕ ਨੂੰ ਵੀ ਇਕ ਵਿਅਕਤੀ ਨੇ ਫੋਨ ਕਰ ਕੇ ਰਿਸ਼ਤੇਦਾਰ ਦੱਸਿਆ ਤੇ ਫਿਰ ਸਾਰੇ ਲੋਕਾਂ ਵਾਂਗ ਉਸ ਨੂੰ ਵੀ ਫਰਜ਼ੀ ਰਸੀਦ ਭੇਜ ਕੇ ਦੋਸਤ ਨੂੰ ਦੇਣ ਲਈ 1.50 ਲੱਖ ਰੁਪਏ ਟਰਾਂਸਫਰ ਕਰ ਲਏ।

- ਧੋਬੀ ਮੁਹੱਲਾ ਦੇ ਸਤਿੰਦਰਪਾਲ ਨਾਲ ਵੀ ਠੱਗ ਨੇ ਰਿਸ਼ਤੇਦਾਰ ਦੱਸ ਕੇ ਉਨ੍ਹਾਂ ਦੇ ਖਾਤੇ ਤੋਂ 4.50 ਲੱਖ ਰੁਪਏ ਟਰਾਂਸਫਰ ਕਰਵਾ ਲਏ ਗਏ।

- ਗੁਰਮੀਤ ਸਿੰਘ ਵਾਸੀ ਮਾਡਲ ਹਾਊਸ ਦੇ ਖਾਤੇ ਤੋਂ ਰਿਸ਼ਤੇਦਾਰ ਬਣ ਕੇ ਫੋਨ ਕਰਨ ਵਾਲੇ ਵਿਅਕਤੀ ਨੇ 4.35 ਲੱਖ ਰੁਪਏ ਟਰਾਂਸਫਰ ਕਰਵਾ ਲਏ।

- ਕੋਟ ਰਾਮ ਦਾਸ ਮੁਹੱਲਾ ਬਲਵਿੰਦਰ ਕੁਮਾਰ ਨਾਲ ਵੀ ਇਕ ਵਿਅਕਤੀ ਨੇ ਝਾਂਸੇ ’ਚ ਲੈ ਕੇ ਉਸ ਦੇ ਖਾਤੇ ਤੋਂ 1 ਲੱਖ ਰੁਪਏ ਟਰਾਂਸਫਰ ਕਰਵਾ ਲਏ।

- ਜੀ. ਟੀ. ਬੀ. ਨਗਰ ਦੇ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ ਰਹਿੰਦਾ ਦੋਸਤ ਬਣ ਕੇ ਕਾਲ ਕਰਨ ਵਾਲੇ ਨੇ 3.98 ਲੱਖ ਰੁਪਏ ਟਰਾਂਸਫਰ ਕਰਵਾ ਲਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News