ਇਹ ਪੰਜਾਬਣ ਬਣੀ ਬੀ.ਸੀ. ਦੀ ਪੁਲਸ ਕਮਿਸ਼ਨਰ

03/07/2018 12:20:25 AM

ਖੰਨਾ/ਬੀ.ਸੀ.— ਪੰਜਾਬੀਆਂ ਨੇ ਆਪਣੀ ਮਿਹਨਤ ਤੇ ਦਲੇਰੀ ਸਦਕਾ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਨਾਮ ਕਮਾਇਆ ਹੈ, ਆਪਣੀ ਮਿਹਨਤ ਨਾਲ ਪੰਜਾਬੀ ਵਿਦੇਸ਼ਾਂ 'ਚ ਵੀ ਕਈ ਉੱਚ ਅਹੁਦੇ 'ਤੇ ਬਿਰਾਜਮਾਨ ਹਨ। ਇਸ ਤਰ੍ਹਾਂ ਇਕ ਵਾਰ ਫਿਰ ਵਿਦੇਸ਼ੀ ਧਰਤੀ 'ਤੇ ਲੁਧਿਆਣਾ ਦੇ ਕਸਬਾ ਪਾਇਲ 'ਚ ਪੈਂਦੇ ਪਿੰਡ ਘੁਡਾਣੀ ਕਲਾਂ ਦੀ ਮੁਟਿਆਰ ਅਮਨਿੰਦਰ ਕੌਰ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।
ਦਰਅਸਲ ਅਮਨਿੰਦਰ ਕੌਰ ਨੂੰ ਕਨੇਡਾ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦੀ ਪੁਲਸ ਕਮਿਸ਼ਨਰ ਨਿਯੁਕਤ ਕੀਤਾ ਹੈ। ਐਬਟਸਫੋਰਡ ਸ਼ਹਿਰ ਦੇ ਇਤਿਹਾਸ 'ਚ ਅਮਨਿੰਦਰ ਇਕੋ ਇਕ ਪਹਿਲੀ ਪੰਜਾਬਣ ਪੁਲਸ ਕਮਿਸ਼ਨਰ ਹੈ। ਅਮਨਿੰਦਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਹ ਸ਼ੁਰੂ ਤੋਂ ਹੀ ਹੁਸ਼ਿਆਰ ਤੇ ਨਿਡਰ ਸੀ। ਜਿਨ੍ਹਾਂ ਦੀ ਸਕੂਲੀ ਪੜਾਈ ਪੰਜਾਬ 'ਚ ਹੀ ਹੋਈ। ਉਥੇ ਹੀ ਹਲਕੇ ਦੇ ਵਿਧਾਇਕ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਅਮਨਿੰਦਰ ਕੌਰ ਨੇ ਇਸ ਮੁਕਾਮ 'ਤੇ ਪਹੁੰਚ ਕੇ ਹਲਕੇ ਦੀ ਤੇ ਪੰਜਾਬੀਆਂ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਹੈ।
ਅਮਨਿੰਦਰ ਕੌਰ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਅਮਨਿੰਦਰ ਦੇ ਪਿਤਾ ਵੀ ਪੰਜਾਬ ਪੁਲਸ 'ਚ ਉੱਚ ਅਹੁਦੇ 'ਤੇ ਰਹੇ ਹਨ, ਅਮਨਿੰਦਰ ਦੀ ਸਕੂਲੀ ਪੜਾਈ ਪੰਜਾਬ 'ਚ ਹੋਈ, ਜਿਸ ਤੋਂ ਬਾਅਦ 13-14 ਸਾਲ ਦੀ ਉਮਰ 'ਚ ਅਮਨਿੰਦਰ ਕੌਰ ਆਪਣੀ ਭੂਆ ਨਾਲ ਕੈਨੇਡਾ ਚਲੀ ਗਈ।


Related News