ਸਡ਼ਕ ਹਾਦਸੇ ਕਾਰਨ ਪੰਜਾਬੀ ਨੌਜਵਾਨ ਦੀ ਮਨੀਲਾ ’ਚ ਮੌਤ
Thursday, Sep 27, 2018 - 08:12 PM (IST)

ਲੋਹੀਆਂ ਖਾਸ, (ਮਨਜੀਤ)–ਪਿੱਛਲੇ ਕਰੀਬ ਅੱਠ ਸਾਲਾਂ ਤੋਂ ਮਨੀਲੇ (ਫੀਲੀਪਾਇਨ) 'ਚ ਰੋਟੀ ਰੋਜੀ ਕਮਾਉਣ ਗਏ ਲੋਹੀਆਂ ਦੇ ਇੱਕ 26 ਸਾਲਾ ਨੌਜਵਾਨ ਦੀ ਸੜਕ 'ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਪਰਵਿੰਦਰ ਸਿੰਘ ਵਾਸੀ ਲੋਹੀਆਂ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਵੱਡਾ ਭਰਾ ਤਜਿੰਦਰ ਸਿੰਘ ਉਰਫ ਜਿੰਮੀ (26) ਅੱਠ ਸਾਲ ਤੋਂ ਮਨੀਲੇ ਕੰਮ ਕਰ ਰਿਹਾ ਸੀ ਜੋ ਪਿੱਛਲੇ ਸਾਲ ਤਿੰਨ ਮਹੀਨੇ ਲੋਹੀਆਂ ਰਹਿ ਕੇ ਦੁਬਾਰਾ ਮਨੀਲੇ ਚਲਾ ਗਿਆ। ਜਿਸ ਦੇ ਸਾਥੀਆਂ ਵੱਲੋਂ ਸੋਮਵਾਰ ਦੇ ਦਿਨ ਫੋਨ ਆਇਆ ਕਿ ਜਿੰਮੀ ਦਾ ਐਕਸੀਡੈਂਟ ਹੋ ਗਿਆ। ਜਿਸ ਨੂੰ ਅਸੀਂ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਹੈ ਜਿਸ ਦਾ ਡਾਕਟਰ ਇਲਾਜ਼ ਕਰ ਰਹੇ ਹਨ। ਜਿਸ ਤੋਂ ਬਾਦ ਅਸੀਂ ਸਮੇਂ-ਸਮੇਂ 'ਤੇ ਉਸ ਦੇ ਹਾਲ-ਚਾਲ ਦਾ ਪਤਾ ਲੈਂਦੇ ਰਹੇ ਪਰ ਅੱਜ ਦੁਪਹਿਰੇ ਫੋਨ ਆਇਆ ਕਿ ਜਿੰਮੀ ਦਾ ਦੇਹਾਂਤ ਹੋ ਗਿਆ। ਜਿੰਮੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਿਮੀ ਦੀ ਡੈੱਡ ਬੌਡੀ ਨੂੰ ਲੋਹੀਆਂ ਲਿਆਉਣ ਦੀ ਕੋਸ਼ੀਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਿੱਚ ਸਾਡੀ ਮਦਦ ਕੀਤੀ ਜਾਵੇ। ਦੂਜੇ ਪਾਸੇ ਇਸ ਦੁਖਦਾਈ ਖ਼ਬਰ ਨਾਲ ਸ਼ਹਿਰ ਤੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ।