ਪੰਜਾਬੀ ਨੌਜਵਾਨ ਬਣਿਆ USA ਪੁਲਸ ਦਾ ਸਿਪਾਹੀ

Friday, Jun 28, 2019 - 11:02 PM (IST)

ਪੰਜਾਬੀ ਨੌਜਵਾਨ ਬਣਿਆ USA ਪੁਲਸ ਦਾ ਸਿਪਾਹੀ

ਮੱਲ੍ਹੀਆਂ ਕਲਾਂ (ਟੁੱਟ)— ਪੰਜਾਬ ਸੂਬਾ ਦੇਸ਼-ਵਿਦੇਸ਼ 'ਚ ਆਪਣੀ ਵੱਖਰੀ ਹੀ ਪਛਾਣ ਬਣਾਉਣ ਵਿਚ ਹਮੇਸ਼ਾ ਮੋਹਰੀ ਰਿਹਾ ਹੈ। ਇਸੇ ਤਰ੍ਹਾਂ ਹੀ ਜ਼ਿਲਾ ਜਲੰਧਰ ਦੇ ਪ੍ਰਸਿੱਧ ਪਿੰਡ ਉੱਗੀ ਦੇ ਜੰਮਪਲ 28 ਸਾਲਾ ਨੌਜਵਾਨ ਅੰਮ੍ਰਿਤਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਕੰਗ ਨੇ ਯੂ. ਐੱਸ. ਏ. ਦੀ ਪੁਲਸ ਇੰਡੀਆਨਾ ਮੈਟਰੋਪੋਲੀਟਨ ਵਿਚ ਭਰਤੀ ਹੋ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ।
ਪ੍ਰਸਿੱਧ ਕਬੱਡੀ ਪ੍ਰਮੋਟਰ ਕਮਲਜੀਤ ਸਿੰਘ ਉਰਫ ਨੀਟੂ ਕੰਗ ਕੈਨੇਡਾ ਤੇ ਮਨਰਾਜ ਸਿੰਘ ਕੰਗ ਵਾਸੀ ਪਿੰਡ ਉੱਗੀ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਅੰਮ੍ਰਿਤਪਾਲ ਸਿੰਘ ਅੱਠ ਸਾਲ ਪਹਿਲਾਂ ਯੂ. ਐੱਸ. ਏ. (ਅਮਰੀਕਾ) ਪਰਿਵਾਰ ਨਾਲ ਗਿਆ ਸੀ। ਅੱਜ ਦੀ ਨੌਜਵਾਨ ਪੀੜ੍ਹੀ ਲਈ ਇਹ ਨੌਜਵਾਨ ਪ੍ਰੇਰਨਾ ਦਾ ਸਰੋਤ ਹੈ।


author

KamalJeet Singh

Content Editor

Related News