ਪਿੰਡ ਦੇ ਨੌਜਵਾਨ ਵਲੋਂ ਬਣਾਈ ਸੁਪਨਿਆਂ ਦੀ ਕਾਰ ਨੇ ਮਹਿੰਗੀਆਂ ਕਾਰਾਂ ਨੂੰ ਪਾਈ ਮਾਤ (ਵੀਡੀਓ)
Friday, Apr 26, 2019 - 04:34 PM (IST)
ਜ਼ੀਰਾ (ਸਤੀਸ਼) - ਜ਼ੀਰਾ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਜਿੱਥੇ ਆਪਣੇ ਸੁਪਨਿਆਂ ਦੀ ਕਾਰ ਬਣਾ ਕੇ ਨੌਜਵਾਨ ਪੀੜੀ 'ਚ ਅਹਿਮ ਮਿਸਾਲ ਕਾਇਮ ਕੀਤੀ ਹੈ, ਉੱਥੇ ਹੀ ਇਸ ਕਾਢ ਨੇ ਮਹਿੰਗੀਆਂ ਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਵਲੋਂ ਬਣਾਈ ਗਈ ਕਾਰ 'ਚ ਪਲਸਰ ਮੋਟਰਸਾਈਕਲ ਦਾ ਇੰਜਣ ਲਗਾਇਆ ਗਿਆ ਹੈ, ਜੋ ਕਰੀਬ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਦੀ ਹੈ ਅਤੇ 35 ਕਿਲੋਮੀਟਰ ਪਰ ਲੀਟਰ ਦੀ ਐਵਰੇਜ਼ ਦਿੰਦੀ ਹੈ। ਨੌਜਵਾਨ ਵਲੋਂ ਤਿਆਰ ਕੀਤੀ ਗਈ ਕਾਰ 'ਚ 4 ਸਵਾਰੀਆਂ ਬੈਠ ਸਕਦੀਆਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਕ ਕਾਰ ਮਕੈਨਿਕ ਹੈ। ਮੋਟਰਸਾਈਕਲ 'ਤੇ ਸਵਾਰ ਹੋ ਕੇ ਜਦੋਂ ਉਹ ਆਪਣੀ ਦੁਕਾਨ 'ਤੇ ਜਾਂਦਾ ਸੀ ਤਾਂ ਮੀਂਹ ਦੇ ਦਿਨਾਂ 'ਚ ਉਹ ਹਮੇਸ਼ਾ ਭਿੱਜ ਜਾਂਦਾ। ਸਰਦੀਆਂ ਦੇ ਦਿਨਾਂ 'ਚ ਠੰਡ ਹੋ ਜਾਣ ਕਾਰਨ ਉਸ ਨੂੰ ਬਾਹਰ ਆਉਣ ਜਾਣ 'ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਨਰਾ ਪੈਦਾ ਸੀ, ਜਿਸ ਕਾਰਨ ਉਸ ਨੇ ਕਾਰ ਬਣਾਉਣ ਦੇ ਬਾਰੇ ਸੋਚਿਆ। ਉਸ ਨੇ ਦੱਸਿਆ ਕਿ ਉਸ ਵਲੋਂ 6 ਮਹੀਨਿਆਂ 'ਚ ਤਿਆਰ ਕੀਤੀ ਗਈ ਉਸ ਦੇ ਸੁਪਨਿਆਂ ਦੀ ਕਾਰ ਅੱਜ ਸੜਕਾਂ 'ਤੇ ਦੋੜ ਰਹੀ ਹੈ ਅਤੇ ਲੋਕਾਂ 'ਚ ਖਿੱਚ ਦਾ ਕੇਂਦਰ ਬਣ ਰਹੀ ਹੈ।