Punjab Wrap Up: ਪੜ੍ਹੋ 20 ਫਰਵਰੀ ਦੀਆਂ ਵੱਡੀਆਂ ਖ਼ਬਰਾਂ

02/20/2019 5:35:28 PM

ਜਲੰਧਰ (ਵੈੱਬ ਡੈਸਕ) : ਪੁਲਵਾਮਾ 'ਚ ਹੋਏ ਹਮਲੇ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਲਗਾਤਾਰ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਦੂਜੇ ਪਾਸੇ 'ਕਰਤਾਰਪੁਰ ਲਾਂਘੇ' ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਇਸ ਲਾਂਘੇ ਲਈ ਵੀਜ਼ੇ ਨੂੰ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਅੰਮ੍ਰਿਤਸਰ 'ਚ ਲੱਗੇ 'ਦੇਸ਼ ਦਾ ਗੱਦਾਰ ਸਿੱਧੂ' ਦੇ ਪੋਸਟਰ (ਵੀਡੀਓ)      
ਪੁਲਵਾਮਾ 'ਚ ਹੋਏ ਹਮਲੇ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਲਗਾਤਾਰ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। 

ਸਿੱਧੂ ਦੇ ਪੱਖ 'ਚ ਆਏ ਬਾਜਵਾ ਦਾ ਬਿਆਨ, ''ਭਾਰਤ ਨੇ ਚੂੜੀਆਂ ਨਹੀਂ ਪਾਈਆਂ''      
ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਦੇ ਪੱਖ 'ਚ ਆ ਗਏ ਹਨ। 

'ਕਰਤਾਰਪੁਰ ਲਾਂਘੇ' 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ      
'ਕਰਤਾਰਪੁਰ ਲਾਂਘੇ' ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਇਸ ਲਾਂਘੇ ਲਈ ਵੀਜ਼ੇ ਨੂੰ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। 

ਤਰਨਤਾਰਨ 'ਚ ਵਾਪਰੀ ਵੱਡੀ ਵਾਰਦਾਤ : ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ      
ਤਰਨਤਾਰਨ ਦੇ ਮੁਹੱਲਾ ਜਸਵੰਤ ਨਗਰ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

 ਆਈ. ਜੀ. ਉਮਰਾਨੰਗਲ ਦੀ ਗ੍ਰਿਫਤਾਰੀ ਤੋਂ ਬਾਅਦ 'ਸਿੱਟ' ਦੇ ਵੱਡੇ ਖੁਲਾਸੇ!      
ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਵਿਚ ਸਪੈਸ਼ਲ ਜਾਂਚ ਟੀਮ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੰਗਤ ਵਲੋਂ ਪੁਲਸ ਨੂੰ ਕਿਸੇ ਤਰ੍ਹਾਂ ਦਾ ਉਕਸਾਇਆ ਨਹੀਂ ਗਿਆ ਸੀ। 

ਪੰਜਾਬ ਬਜਟ ਸੈਸ਼ਨ : 'ਆਪ' ਤੇ ਅਕਾਲੀ ਦਲ ਵਲੋਂ ਵੱਖ-ਵੱਖ ਮੁੱਦਿਆਂ 'ਤੇ ਵਾਕਆਊਟ (ਵੀਡੀਓ)      
 ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਬੁੱਧਵਾਰ ਨੂੰ ਸਵਾਲ-ਜਵਾਬ ਨਾਲ ਸ਼ੁਰੂ ਹੋਈ। ਇਸ ਦੌਰਾਨ ਅਕਾਲੀ ਦਲ-ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੇ ਨਾਅਰੇਬਾਜ਼ੀ ਕਰਦੇ ਹੋਏ ਸਦਨ 'ਚੋਂ ਵਾਕਆਊਟ ਕਰ ਦਿੱਤਾ। 

ਲੋਕ ਸਭਾ ਚੋਣਾਂ: ਟਕਸਾਲੀ ਅਕਾਲੀ ਪ੍ਰਭਾਵਿਤ ਕਰਨਗੇ ਸ੍ਰੀ ਆਨੰਦਪੁਰ ਸਾਹਿਬ ਸੀਟ ਦਾ ਨਤੀਜਾ      
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਥਿਤੀ ਕਮਜ਼ੋਰ ਹੋਣ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ ਪਿਛਲੀਆਂ ਚੋਣਾਂ ਦੌਰਾਨ 'ਆਪ' ਦੇ ਪੱਖ 'ਚ ਵੋਟ ਪਾਉਣ ਵਾਲੇ ਵੋਟਰਾਂ ਦਾ ਰੁਖ ਹੀ 2019 ਦੀਆਂ ਚੋਣਾਂ ਦਾ ਨਤੀਜਾ ਤੈਅ ਕਰੇਗਾ। 

ਪੁਲਵਾਮਾ ਬਿਆਨ 'ਤੇ ਖਹਿਰਾ-ਸਿੱਧੂ ਦੇ ਹੱਕ 'ਚ ਆਈ ਨਵਜੋਤ ਕੌਰ ਲੰਬੀ (ਵੀਡੀਓ)      
ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਤੇ ਸਿੱਧੂ ਵਲੋਂ ਦਿੱਤੇ ਬਿਆਨ ਤੋਂ ਬਾਅਦ ਪੰਜਾਬੀ ਏਕਤਾ ਪਾਰਟੀ ਦੀ ਆਗੂ ਨਵਜੋਤ ਕੌਰ ਲੰਬੀ ਸੁਖਪਾਲ ਖਹਿਰਾ ਅਤੇ ਨਵਜੋਤ ਸਿੱਧੂ ਦੇ ਸਮਰਥਨ 'ਚ ਆ ਗਈ ਹੈ।    

 ਪੁਲਵਾਮਾ ਹਮਲੇ ਤੋਂ ਬਾਅਦ ਸਵਾਰੀਆਂ ਤੋਂ ਬਗੈਰ ਚੱਲ ਰਹੀਆਂ ਹਨ ਭਾਰਤ-ਪਾਕਿ ਬੱਸਾਂ      
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਮੰਗਲਵਾਰ ਪਹਿਲੀ ਵਾਰ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਵਿਚਕਾਰ ਚੱਲਣ ਵਾਲੀਆਂ ਦੋਵਾਂ ਦੇਸ਼ਾਂ ਦੀਆਂ ਬੱਸਾਂ ਬਿਨ੍ਹਾਂ ਸਵਾਰੀਆਂ ਦੇ ਚੱਲੀਆਂ। 

ਲੁਧਿਆਣਾ ਗੈਂਗਰੇਪ ਮਾਮਲਾ : ਤਿੰਨ ਮੁਲਜ਼ਮ 8 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ      
 ਲੁਧਿਆਣਾ ਗੈਂਗਰੇਪ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ 'ਚੋਂ 3 ਮੁਲਜ਼ਮ ਅਲੀ, ਸੁਰਮੂ ਅਤੇ ਜਗਰੂਪ ਦੀ ਅਦਾਲਤ 'ਚ ਪੇਸ਼ੀ ਅੱਜ ਕੀਤੀ ਗਈ, ਜਿੱਥੋਂ ਇਨ੍ਹਾਂ ਤਿੰਨਾਂ ਨੂੰ 8 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। 

 

 



     
    


 


Anuradha

Content Editor

Related News