ਅਹਿਮ ਖ਼ਬਰ : ਪੰਜਾਬ ਦੇ ਕਾਮੇ 10 ਰੁਪਏ 'ਚ ਲੈ ਸਕਣਗੇ ਵੱਡੀਆਂ ਸਹੂਲਤਾਂ, ਪੜ੍ਹੋ ਪੂਰੀ ਖ਼ਬਰ
Wednesday, Jan 08, 2025 - 10:44 AM (IST)
ਲੁਧਿਆਣਾ (ਰਾਮ) : ਹੁਣ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ‘ਈ-ਸ਼੍ਰਮ ਕਾਰਡ’ ਬਣਾਏ ਜਾਣਗੇ। ਇਸ ਦੇ ਤਹਿਤ ਸੇਵਾ ਕੇਂਦਰਾਂ ’ਚ ਹੁਣ 10 ਰੁਪਏ ਦੀ ਫ਼ੀਸ ਲੈ ਕੇ ‘ਈ-ਸ਼੍ਰਮ ਕਾਰਡ’ ਬਣਾਏ ਜਾ ਸਕਦੇ ਹਨ। ਇਹ ਜਾਣਕਾਰੀ ਜ਼ਿਲ੍ਹਾ ਕਚਹਿਰੀ ਸਥਿਤ ਮੁੱਖ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ (ਡੀ. ਐੱਮ.) ਨਵਨੀਤ ਵਰਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਗੈਰ-ਸੰਗਠਿਤ ਖੇਤਰ ’ਚ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਲੇਬਰ ਕਾਰਡ ਜਾਂ ‘ਈ-ਸ਼੍ਰਮ ਕਾਰਡ’ ਲਈ ਅਪਲਾਈ ਕਰ ਸਕਦਾ ਹੈ। ਇਸ ਦੇ ਲਈ ਗੈਰ-ਸੰਗਠਿਤ ਇਲਾਕਿਆਂ ਦੇ ਮਜ਼ਦੂਰਾਂ ਨੂੰ 60 ਸਾਲ ਤੋਂ ਬਾਅਦ ਪੈਨਸ਼ਨ, ਮੌਤ, ਬੀਮਾ, ਅਸਮਰੱਥਤਾ ਦੀ ਸਥਿਤੀ ’ਚ ਵਿੱਤੀ ਮਦਦ ਵਰਗੇ ਲਾਭ ਮਿਲੇ ਸਕਦੇ ਹਨ।
ਇਹ ਵੀ ਪੜ੍ਹੋ : HMPV ਵਾਇਰਸ ਨਾਲ ਜੁੜੀ ਵੱਡੀ Update, ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ
ਇਸ ਦੇ ਤਹਿਤ ਲਾਭਪਾਤਰੀਆਂ ਨੂੰ ਪੂਰੇ ਦੇਸ਼ ’ਚ ਮਾਨਤਾ ਪ੍ਰਾਪਤ 12 ਅੰਕਾਂ ਦਾ ਯੂ. ਏ. ਐੱਨ. ਨੰਬਰ ਪ੍ਰਾਪਤ ਹੋਵੇਗਾ। ਦੱਸ ਦੇਈਏ ਕਿ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਗੈਰ-ਸੰਗਠਿਤ ਕਾਮਿਆਂ ਦਾ ਰਾਸ਼ਟਰੀ ਡੈਟਾਬੇਸ (ਐੱਨ. ਡੀ. ਯੂ. ਡਬਲਯੂ.) ਬਣਾਉਣ ਲਈ ‘ਈ-ਸ਼੍ਰਮ ਪੋਰਟਲ’ ਵਿਕਸਿਤ ਕੀਤਾ ਹੈ, ਜਿਸ ਨੂੰ ਆਧਾਰ ਦੇ ਨਾਲ ਜੋੜਿਆ ਜਾ ਰਿਹਾ ਹੈ। ਇਹ ਪ੍ਰਵਾਸੀ ਕਾਮਿਆਂ, ਉਸਾਰੀ ਮਜ਼ਦੂਰਾਂ ਅਤੇ ਪਲੇਟਫਾਰਮ ਲੇਬਰਾਂ ਆਦਿ ਸਮੇਤ ਗੈਰ-ਸੰਗਠਿਤ ਮਜ਼ਦੂਰਾਂ ਦਾ ਪਹਿਲਾ ਰਾਸ਼ਟਰੀ ਡੈਟਾਬੇਸ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੋਹੜੀ ਤੋਂ ਅਗਲੇ ਦਿਨ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ
ਉਨ੍ਹਾਂ ਦੱਸਿਆ ਕਿ ਇਸ ਦੇ ਤਹਿਤ ਗੈਰ-ਸੰਗਠਿਤ ਖੇਤਰ ’ਚ ਕੰਮ ਕਰਨ ਵਾਲੇ ਲੋਕਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਵਿਵਸਥਾ ਹੈ। ਇਸ ਦੇ ਤਹਿਤ ਕਿਸੇ ਮਜ਼ਦੂਰ ਦੀ ਅੰਸ਼ਿਕ ਅਪੰਗਤਾ ਦੀ ਸਥਿਤੀ ’ਚ 2,00,000 ਰੁਪਏ ਦਾ ਮੌਤ ਬੀਮਾ ਅਤੇ 1,00,000 ਰੁਪਏ ਦੀ ਵਿੱਤੀ ਮਦਦ ਦੀ ਵਿਵਸਥਾ ਹੈ। ਜੇਕਰ ਕਿਸੇ ਲਾਭਪਾਤਰੀ (ਈ-ਸ਼੍ਰਮ’ ਕਾਰਡ ਵਾਲੇ ਗੈਰ-ਸੰਗਠਿਤ ਖੇਤਰ ਦੇ ਕਾਮੇ) ਦੀ ਕਿਸੇ ਦੁਰਘਟਨਾ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਜੀਵਨ ਸਾਥੀ ਨੂੰ ਸਾਰੇ ਲਾਭ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇੰਸ਼ੋਰੈਂਸ ਆਫਸ ਬਾਰਡਰ ਏਰੀਆ ਸਰਟੀਫਿਕੇਟ ਅਤੇ ਇੰਸ਼ੋਰੈਂਸ ਆਫ ਬੈਕਵਰਡ ਏਰੀਆ ਸਰਟੀਫਿਕੇਟ ਵੀ ਸੇਵਾ ਕੇਂਦਰਾਂ ’ਚ ਬਣਾਏ ਜਾ ਸਕਣਗੇ। ਇਸ ਦੇ ਲਈ 75 ਰੁਪਏ ਫ਼ੀਸ ਦੇਣੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8