ਔਰਤਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਘਟਨਾ

Tuesday, Sep 09, 2025 - 12:46 PM (IST)

ਔਰਤਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਘਟਨਾ

ਲੁਧਿਆਣਾ (ਭਾਖੜੀ): ਜੇਕਰ ਤੁਸੀਂ ਥ੍ਰੀ-ਵ੍ਹੀਲਰ ’ਚ ਬੈਠ ਕੇ ਫ਼ਿਲੌਰ ਤੋਂ ਲੁਧਿਆਣਾ ਆਉਂਦੇ-ਜਾਂਦੇ ਹੋ, ਖਾਸ ਤੌਰ ’ਤੇ ਔਰਤਾਂ ਸਾਵਧਾਨ ਹੋ ਜਾਣ। ਸਵਾਰੀਆਂ ਢੋਣ ਦੀ ਆੜ ’ਚ ਨੈਸ਼ਨਲ ਹਾਈਵੇ ’ਤੇ ਲੁਟੇਰਿਆਂ ਦਾ ਇਕ ਲੁਟੇਰਾ ਗਿਰੋਹ ਸਰਗਰਮ ਹੈ, ਜੋ ਮੌਕਾ ਮਿਲਦੇ ਹੀ ਚਲਦੇ ਥ੍ਰੀ-ਵ੍ਹੀਲਰ ’ਚ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਔਰਤਾਂ ਤੋਂ ਸਭ ਕੁਝ ਲੁੱਟ ਲੈਂਦੇ ਹਨ।

ਅਜਿਹਾ ਹੀ ਇਕ ਤਾਜ਼ਾ ਮਾਮਲਾ ਅੱਜ ਸ਼ਾਮ 4 ਵਜੇ ਲੁਧਿਆਣੇ ਤੋਂ ਫ਼ਿਲੌਰ ਦੇ ਵੱਲ ਆਉਂਦੇ ਨੈਸ਼ਨਲ ਹਾਈਵੇਅ ’ਤੇ ਸਾਹਮਣੇ ਆਇਆ, ਜਦੋਂ ਇਕ ਮਹਿਲਾ ਆਟੋ ’ਚ ਬਹਿ ਕੇ ਫਿਲੌਰ ਵੱਲ ਆਉਣ ਲੱਗੀ ਤਾਂ ਪੀੜਤ ਮਹਿਲਾ ਮੁਤਾਬਕ ਉਸ ਆਟੋ ’ਚ ਪਹਿਲਾਂ ਹੀ ਚਾਲਕ ਤੋਂ ਇਲਾਵਾ 3 ਲੜਕੇ ਬੈਠੇ ਸਨ। ਰਾਹ ’ਚ ਇਕ ਲੜਕੇ ਨੇ ਬਾਥਰੂਮ ਜਾਣ ਨੂੰ ਬੋਲਿਆ ਆਟੋ ਰੁਕਵਾ ਲਿਆ ਅਤੇ ਜਿਉਂ ਹੀ ਉਹ ਵਾਪਸ ਆਇਆ ਤਾਂ ਲੁਟੇਰਿਆਂ ਨੇ ਜੋ ਮਹਿਲਾ ਪਹਿਲਾ ਸਾਈਡ ’ਚ ਬੈਠੀ ਸੀ, ਉਸ ਨੂੰ ਵਿਚਕਾਰ ਕਰ ਦਿੱਤਾ। 

ਥੋੜ੍ਹਾ ਅੱਗੇ ਜਾਂਦੇ ਹੀ ਤਿੰਨਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਕੱਢ ਕੇ ਔਰਤ ਨੂੰ ਉਸ ਦੀ ਗਲੇ ’ਚ ਪਾਈ ਹੋਈ ਚੁੰਨੀ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਤਾਂ ਦਿਲੇਰੀ ਦਿਖਾਉਂਦੇ ਹੋਏ ਔਰਤ ਉਨ੍ਹਾਂ ਲੁਟੇਰਿਆਂ ਨਾਲ ਭਿੜ ਗਈ ਅਤੇ ਚਲਦੇ ਆਟੋ ਤੋਂ ਮਦਦ ਮੰਗਣ ਲਈ ਬਾਹਰ ਲਟਕ ਗਈ। ਔਰਤ ਨੂੰ ਇਸ ਹਾਲਤ ’ਚ ਦੇਖ ਰਾਹ ਜਾਂਦੇ ਲੋਕਾਂ ਨੇ ਆਟੋ ਨੂੰ ਰੁਕਵਾਉਣ ਲਈ ਉਸ ਦੇ ਅੱਗੇ ਆਪਣੀ ਗੱਡੀ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਕਾਰਾਂ ਨੂੰ ਟੱਕਰ ਮਾਰਦੇ ਹੋਏ ਅੱਗੇ ਵਧਦੇ ਰਹੇ।

ਇਹ ਖ਼ਬਰ ਵੀ ਪੜ੍ਹੋ - ਮੌਸਮ ਦੇ ਮੱਦੇਨਜ਼ਰ ਨਵਾਂ ਫ਼ੈਸਲਾ! 9, 10, 11 ਤੇ 12 ਤਾਰੀਖ਼ ਨੂੰ...

ਇਨ੍ਹਾਂ ਲੁਟੇਰਿਆਂ ਦੇ ਪਿੱਛੇ ਉਕਤ ਪੱਤਰਕਾਰ ਆ ਰਿਹਾ ਸੀ, ਜਿਸ ਨੇ ਪੂਰੀ ਘਟਨਾ ਨੂੰ ਆਪਣੇ ਕੈਮਰੇ ’ਚ ਰਿਕਾਰਡ ਕਰ ਲਿਆ। ਕੁਝ ਹੀ ਦੂਰੀ ’ਤੇ ਜਾ ਕੇ ਤੇਜ਼ ਰਫਤਾਰ ਆਟੋ ਪਲਟ ਗਿਆ, ਜਿਸ ਨਾਲ 2 ਲੁਟੇਰੇ ਜ਼ਖਮੀ ਹੋ ਗਏ, ਜਦੋਂਕਿ ਤੀਜਾ ਉਨ੍ਹਾਂ ਦਾ ਸਾਥੀ ਫਰਾਰ ਹੋ ਗਿਆ। ਇਸ ਘਟਨਾ ’ਚ ਪੀੜਤ ਔਰਤ ਦੀ ਜਾਨ ਜਾਂਦੇ-ਜਾਂਦੇ ਬਚੀ। ਜੇਕਰ ਆਟੋ ਮਹਿਲਾ ਦੇ ਵੱਲ ਪਲਟ ਜਾਂਦਾ ਤਾਂ ਉਹ ਹੇਠਾਂ ਦੱਬ ਜਾਂਦੀ। ਦੋਵੇਂ ਲੁਟੇਰਿਆਂ ਦੀ ਪਹਿਲਾਂ ਲੋਕਾਂ ਨੇ ਖੂਬ ਸੇਵਾ ਕੀਤੀ, ਜਿਨ੍ਹਾਂ ਨੂੰ ਬਾਅਦ ’ਚ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ’ਚ ਪੀੜਤ ਮਹਿਲਾ ਵੀ ਜ਼ਖਮੀ ਹੋਈ ਹੈ, ਜਿਸ ਦੀ ਜਾਨ ਜਾਂਦੇ-ਜਾਂਦੇ ਬਚੀ।

ਲੋਕਾਂ ਦਾ ਕਹਿਣਾ ਸੀ ਕਿ ਔਰਤਾਂ ਨੂੰ ਖੁਦ ਨੂੰ ਸਮਝਾਉਣਾ ਚਾਹੀਦਾ ਹੈ ਕਿ ਲੋਕਲ ਸ਼ਹਿਰ ’ਚ ਆਉਣ-ਜਾਣ ਲਈ ਤਾਂ ਆਟੋ ਸਹੀ ਹੈ ਪਰ ਦੂਜੇ ਸ਼ਹਿਰਾਂ ਤੱਕ ਜਾਣ ਲਈ ਬੱਸਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਹਾਲਾਂਕਿ ਔਰਤਾਂ ਦਾ ਸਰਕਾਰ ਵੱਲੋਂ ਕਿਰਾਇਆ ਵੀ ਫ੍ਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News