ਪੰਜਾਬ ਖ਼ਰੀਦੇਗਾ ਪ੍ਰਦੂਸ਼ਣ ਮੁਕਤ ਬਿਜਲੀ, 25 ਸਾਲਾਂ ਲਈ ਇਸ ਤੈਅ ਦਰ ਨਾਲ ਹੋਵੇਗੀ ਸਪਲਾਈ

Saturday, Aug 05, 2023 - 03:54 PM (IST)

ਪੰਜਾਬ ਖ਼ਰੀਦੇਗਾ ਪ੍ਰਦੂਸ਼ਣ ਮੁਕਤ ਬਿਜਲੀ, 25 ਸਾਲਾਂ ਲਈ ਇਸ ਤੈਅ ਦਰ ਨਾਲ ਹੋਵੇਗੀ ਸਪਲਾਈ

ਚੰਡੀਗੜ੍ਹ : ਪੰਜਾਬ ਸਰਕਾਰ ਹੁਣ ਹੈਦਰਾਬਾਦ ਤੋਂ ਪ੍ਰਦੂਸ਼ਣ ਮੁਕਤ ਬਿਜਲੀ ਖ਼ਰੀਦੇਗੀ। ਦਰਅਸਲ ਸੂਬੇ 'ਚ ਹਰੀ ਬਿਜਲੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਹੈਦਰਾਬਾਦ ਸਥਿਤ ਕਾਮਾ ਗੇਅਰ ਫਲਾਈਵ੍ਹੀਲ ਗ੍ਰੀਨ ਪਾਵਰ ਜਨਰੇਸ਼ਨ ਕੰਪਨੀ ਨਾਲ ਬਿਜਲੀ ਖ਼ਰੀਦ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਇਸ ਤਹਿਤ ਹੈਦਰਾਬਾਦ ਦੀ ਕੰਪਨੀ ਪੀ. ਐੱਸ. ਪੀ. ਸੀ. ਐੱਲ. ਨੂੰ ਬਿਜਲੀ ਵੇਚੇਗੀ।

ਇਹ ਵੀ ਪੜ੍ਹੋ : ਰਾਤ ਵੇਲੇ ਝੋਨੇ ਨੂੰ ਪਾਣੀ ਲਾ ਰਹੇ ਵਿਅਕਤੀ ਦਾ ਕਤਲ, ਕਾਤਲਾਂ ਨੇ ਬੁਰੀ ਤਰ੍ਹਾਂ ਕੀਤੀ ਵੱਢ-ਟੁੱਕ

ਇਹ ਕੰਪਨੀ ਊਰਜਾ ਆਧਾਰਿਤ ਪ੍ਰਣਾਲੀ 'ਤੇ ਕੰਮ ਕਰ ਰਹੇ ਹੈ, ਜੋ ਨਵਿਆਉਣਯੋਗ ਊਰਜਾ 'ਤੇ ਨਿਰਭਰ ਕਰਦੀ ਹੈ। ਕੰਪਨੀ ਨੇ ਪੀ. ਐੱਸ. ਪੀ. ਸੀ. ਐੱਲ. ਨੂੰ ਸਮਝੌਤੇ ਦੀ ਪੂਰੀ ਮਿਆਦ ਮਤਲਬ ਕਿ 25 ਸਾਲਾਂ ਲਈ 3 ਰੁਪਏ/ਕਿਲੋਵਾਟ ਦੀ ਤੈਅ ਦਰ ਨਾਲ ਬਿਜਲੀ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਸਮਝੌਤਾ ਇਕ ਮੈਗਾਵਾਟ (ਸਥਾਪਿਤ ਸਮਰੱਥਾ) ਲਈ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ, CP ਨੇ Criminals ਨੂੰ ਦਿੱਤੀ ਚਿਤਾਵਨੀ
ਜਾਣੋ ਕੀ ਹੈ ਫਲਾਈਵ੍ਹੀਲ ਆਧਾਰਿਤ ਊਰਜਾ ਪ੍ਰਣਾਲੀ 
ਇਹ ਤਕਨੀਕ ਵਜ਼ਨ, ਵਿਆਸ ਅਤੇ ਆਰ. ਪੀ. ਐੱਮ. ਦੇ ਆਧਾਰ 'ਤੇ ਜਨਰੇਟਰ ਨੂੰ ਘੁਮਾਉਣ ਲਈ ਪੂਰਾ ਬਲ ਪੈਦਾ ਕਰਕੇ ਗਰਮੀ, ਧੂੰਆਂ ਅਤੇ ਪ੍ਰਦੂਸ਼ਣ ਦੇ ਬਿਨਾਂ ਸ਼ੁੱਧ ਹਰੀ ਬਿਜਲੀ ਪੈਦਾ ਕਰਦੀ ਹੈ। ਕੰਪਨੀ ਨੂੰ 22 ਨਵੰਬਰ, 2011 ਨੂੰ ਉਸ ਦੀ ਨਵੀਂ ਖੋਜ ਲਈ ਪੇਟੈਂਟ ਪ੍ਰਾਪਤ ਹੋਇਆ ਸੀ। ਇਹ ਪ੍ਰਣਾਲੀ ਇਸਪਾਤ ਨਿਰਮਾਤਾਵਾਂ ਨੂੰ ਹਰਿਤ ਇਸਪਾਤ ਉਤਪਾਦਨ 'ਚ ਟ੍ਰਾਂਜ਼ਿਸ਼ਨ ਕਰਨ 'ਚ ਮਦਦ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News