ਪੰਜਾਬ 'ਚ 5195 ਵੋਟਰਾਂ ਦੀ ਉਮਰ 100 ਸਾਲ ਤੋਂ ਵੀ ਜ਼ਿਆਦਾ, 85 ਸਾਲ ਤੋਂ ਵੱਧ ਉਮਰ ਦੇ 2.57 ਲੱਖ ਵੋਟਰ, ਪੜ੍ਹੋ ਵੇਰਵੇ

Wednesday, Mar 20, 2024 - 12:34 PM (IST)

ਪੰਜਾਬ 'ਚ  5195 ਵੋਟਰਾਂ ਦੀ ਉਮਰ 100 ਸਾਲ ਤੋਂ ਵੀ ਜ਼ਿਆਦਾ, 85 ਸਾਲ ਤੋਂ ਵੱਧ ਉਮਰ ਦੇ 2.57 ਲੱਖ ਵੋਟਰ, ਪੜ੍ਹੋ ਵੇਰਵੇ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਇਸ ਵਾਰ ਵੋਟਰਾਂ ਦੀ ਗਿਣਤੀ ਵਧੀ ਹੈ। ਇਸ ਵਾਰ 2 ਲੱਖ ਤੋਂ ਵੱਧ ਬਜ਼ੁਰਗ ਵੋਟਰ ਘਰ ਬੈਠੇ ਵੋਟ ਪਾ ਸਕਣਗੇ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, 18 ਸਾਲ ਤੋਂ ਵੱਧ ਉਮਰ ਦੇ 4 ਲੱਖ 89 ਹਜ਼ਾਰ 631 ਨੌਜਵਾਨਾਂ ਨੂੰ ਇਸ ਵਾਰ ਵੋਟਰ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ, ਜਦਕਿ 85 ਸਾਲ ਤੋਂ ਵੱਧ ਉਮਰ ਵਾਲੇ 2 ਲੱਖ 57 ਹਜ਼ਾਰ 211 ਵੋਟਰ ਆਪਣੀ ਵੋਟ ਦੀ ਵਰਤੋਂ ਕਰ ਸਰਕਾਰ ਚੁਣਨ ਵਿਚ ਆਪਣਾ ਯੋਗਦਾਨ ਪਾਉਣਗੇ। ਇਨ੍ਹਾਂ ਵਿਚ 100 ਸਾਲ ਤੋਂ ਵੱਧ ਉਮਰ ਦੇ 5 ਹਜ਼ਾਰ 195 ਬਜ਼ੁਰਗ, 90 ਤੋਂ ਵੱਧ ਉਮਰ ਦੇ 61 ਹਜ਼ਾਰ 491 ਬਜ਼ੁਰਗ ਤੇ 85 ਤੋਂ ਵੱਧ ਉਮਰ ਦੇ 1 ਲੱਖ 90 ਹਜ਼ਾਰ 525 ਬਜ਼ੁਰਗ ਸ਼ਾਮਲ ਹਨ, ਜੋ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਸੰਸਦ ਮੈਂਬਰ ਚੁਣਨ ਵਿਚ ਆਪਣਾ ਯੋਗਦਾਨ ਪਾਉਣਗੇ।

ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਹੋਈ ਮੌਤ (ਵੀਡੀਓ)

ਖਡੂਰ ਸਾਹਿਬ 'ਚ ਸਭ ਤੋਂ ਵੱਧ 100+ ਉਮਰ ਦੇ ਵੋਟਰ

ਸਭ ਤੋਂ ਜ਼ਿਆਦਾ 100 ਸਾਲ ਤੋਂ ਵੱਧ ਉਮਰ ਦੇ ਵੋਟਰ ਖਡੂਰ ਸਾਹਿਬ ਵਿਚ ਹਨ। ਖਡੂਰ ਸਾਹਿਬ ਵਿਚ ਅਜਿਹਾ ਵੋਟਰਾਂ ਦੀ ਗਿਣਤੀ 731 ਹੈ, ਜਦਕਿ ਸਭ ਤੋਂ ਘੱਟ ਫ਼ਤਿਹਗੜ੍ਹ ਸਾਹਿਬ ਰਿਜ਼ਰਵ ਲੋਕ ਸਭਾ ਸੀਟ ਵਿਚ ਹਨ, ਇੱਥੇ ਅਜਿਹੇ ਵੋਟਰਾਂ ਦੀ ਗਿਣਤੀ 274 ਹੈ। 

ਗੁਰਦਾਸਪੁਰ 'ਚ ਸਭ ਤੋਂ ਜ਼ਿਆਦਾ ਨੌਜਵਾਨ ਵੋਟਰ

ਪੰਜਾਬ ਵਿਚ 18 ਸਾਲ ਤੋਂ ਵੱਧ ਉਮਰ ਦੇ 4 ਲੱਖ 89 ਹਜ਼ਾਰ 631 ਨੌਜਵਾਨ ਪਹਿਲੀ ਵਾਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚ ਸਭ ਤੋਂ ਵੱਧ ਗੁਰਦਾਸਪੁਰ ਵਿਚ 48 ਹਜ਼ਾਰ 919 ਵੋਟਰ ਹਨ, ਜਦਕਿ ਸਭ ਤੋਂ ਘੱਟ ਲੁਧਿਆਣਾ ਵਿਚ 31 ਹਜ਼ਾਰ 68 ਵੋਟਰ ਹਨ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਪੋਲਿੰਗ ਬੂਥ 'ਤੇ BLO ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। 

1597 NRI ਵੋਟਰਾਂ ਦੀ ਰਹੇਗੀ ਉਡੀਕ

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸੂਬੇ ਵਿਚ ਇਸ ਵੇਲੇ 1597 NRI ਵੋਟਰ ਹਨ। ਇਨ੍ਹਾਂ ਵਿਚ ਸਭ ਤੋਂ ਵੱਧ ਗੁਰਦਾਸਪੁਰ ਵਿਚ 442 ਐੱਨ.ਆਰ.ਆਈ. ਵੋਟਰ ਹਨ, ਜਦਕਿ ਬਠਿੰਡਾ ਵਿਚ ਸਭ ਤੋਂ ਘੱਟ 16 ਵੋਟਰ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਂ ਵਿਚ ਕਿੰਨੇ ਵੋਟਰ ਚੋਣਾਂ ਵਿਚ ਹਿੱਸਾ ਲੈਣ ਲਈ ਇੱਥੇ ਆਉਂਦੇ ਹਨ। ਉੱਥੇ ਹੀ ਜੇਕਰ 2019 ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ NRI ਵੋਟਰਾਂ ਦੀ ਗਿਣਤੀ 1522 ਸੀ। ਇਸ ਵਾਰ ਇਨ੍ਹਾਂ ਵੋਟਰਾਂ ਦੀ ਗਿਣਤੀ ਵਿਚ 74 ਵੋਟਰ ਹੋਰ ਜੁੜੇ ਹਨ। 

ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਜਾਣੋ ਪੰਜਾਬ ਦੇ MPs ਦਾ ਸੰਸਦ 'ਚ ਪ੍ਰਦਰਸ਼ਨ, ਇਨ੍ਹਾਂ ਮੈਂਬਰਾਂ ਨੇ ਪੁੱਛੇ ਸੰਨੀ ਦਿਓਲ ਤੋਂ ਵੀ ਘੱਟ ਸਵਾਲ

13 ਲੋਕ ਸਭਾ ਹਲਕਿਆਂ ਵਿਚ ਵੋਟਰਾਂ ਦੀ ਉਮਰ ਦਾ ਵੇਰਵਾ

ਲੋਕ ਸਭਾ ਹਲਕਾ    18-19    85+    90-100    100+
ਗੁਰਦਾਸਪੁਰ        48919     14232     4633     362
ਅੰਮ੍ਰਿਤਸਰ        37608     14663     5187     394
ਖਡੂਰ ਸਾਹਿਬ    35377     17765     6198     731
ਜਲੰਧਰ        39545     14335     4474     350
ਹੁਸ਼ਿਆਰਪੁਰ    42378     16195     5315     433
ਸ੍ਰੀ ਆਨੰਦਪੁਰ ਸਾਹਿਬ    43762     14940     4719     292
ਲੁਧਿਆਣਾ         31068     14584     4719     439
ਸ੍ਰੀ ਫ਼ਤਿਹਗੜ੍ਹ ਸਾਹਿਬ    32208     12771     4090     274
ਫਰੀਦਕੋਟ         34376     14449     4482     416
ਫਿਰੋਜ਼ਪੁਰ        38871     13376     4164     408 
ਬਠਿੰਡਾ        35366     12565     3742     276
ਸੰਗਰੂਰ        32483     14102     4396     345
ਪਟਿਆਲਾ        37670     16548     5372     475 
ਕੁੱਲ੍ਹ        489631     190525     61491     5195 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News