ਸਰਦ ਰੁੱਤ ਇਜਲਾਸ : ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ

12/13/2018 6:25:14 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ 13 ਦਸੰਬਰ, ਵੀਰਵਾਰ ਤੋਂ ਸ਼ੁਰੂ ਗਿਆ, ਜੋ ਕਿ 15 ਦਸੰਬਰ ਤੱਕ ਚੱਲੇਗਾ। 3 ਦਿਨਾਂ ਇਸ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੇ ਨਾਲ ਹੀ ਵਿਧਾਨ ਸਭਾ ਦੀ ਕਰਵਾਈ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। 14 ਦਸੰਬਰ ਨੂੰ ਸਵੇਰ ਤੋਂ ਸ਼ਾਮ ਤੱਕ ਦੋ ਮੀਟਿੰਗਾਂ ਹੋਣਗੀਆਂ, ਜਿਸ ਦੌਰਾਨ ਵਿਧਾਨਕ ਕੰਮਕਾਜ ਹੀ ਕੀਤਾ ਜਾਣਾ ਹੈ ਅਤੇ 15 ਦਸੰਬਰ ਦੀ ਬੈਠਕ 'ਚ ਵੀ ਵਿਧਾਨਕ ਕੰਮਕਾਜ ਹੋਣਗੇ। ਇਸ ਮੌਕੇ ਸਰਕਾਰ ਵਲੋਂ ਕਈ ਬਿੱਲਾਂ 'ਤੇ ਵਿਧਾਨ ਸਭਾ ਦੀ ਮੋਹਰ ਲਾਈ ਜਾਣੀ ਹੈ। ਇਸ ਇਜਲਾਸ ਦੌਰਾਨ ਵਿਰੋਧੀ ਤੇ ਹਾਕਮ ਧਿਰ ਦੇ ਮੈਂਬਰਾਂ ਦਰਮਿਆਨ ਗਰਮਾ-ਗਰਮੀ ਹੋਣ ਦੇ ਵੀ ਆਸਾਰ ਹਨ ਕਿਉਂਕਿ ਅਕਾਲੀ ਦਲ ਅਤੇ ਆਪ ਵਿਧਾਇਕਾਂ ਨੇ ਜਨਤਕ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਹੋਇਆ ਹੈ। ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਕੁਝ ਹੋਰਨਾਂ ਸਾਥੀਆਂ ਦੇ ਵੀ ਸਦਨ 'ਚੋਂ ਗੈਰਹਾਜ਼ਰ ਰਹਿਣ ਦੀਆਂ ਸੰਭਾਵਨਾਵਾਂ ਹਨ ਕਿਉਂਕਿ 'ਆਪ' ਦੇ ਬਾਗੀ ਧੜੇ ਅਤੇ ਲੋਕ ਇਨਸਾਫ ਪਾਰਟੀ ਵਲੋਂ 8 ਦਸੰਬਰ ਤੋਂ ਸ਼ੁਰੂ ਕੀਤਾ ਗਿਆ ਇਨਸਾਫ ਮਾਰਚ 16 ਦਸੰਬਰ ਨੂੰ ਹੀ ਪਟਿਆਲਾ ਸ਼ਹਿਰ 'ਚ ਆ ਕੇ ਖਤਮ ਹੋਣਾ ਹੈ। 


Babita

Content Editor

Related News