ਜਲੰਧਰ: ਬਸਤੀ ਨੌ ਦੇ ਬੂਥ ਨੰਬਰ-106 ’ਚ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਪੋਲਿੰਗ ਦੇਰੀ ਨਾਲ ਹੋਈ ਸ਼ੁਰੂ

Sunday, Feb 20, 2022 - 11:00 AM (IST)

ਜਲੰਧਰ: ਬਸਤੀ ਨੌ ਦੇ ਬੂਥ ਨੰਬਰ-106 ’ਚ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਪੋਲਿੰਗ ਦੇਰੀ ਨਾਲ ਹੋਈ ਸ਼ੁਰੂ

ਜਲੰਧਰ (ਵੈੱਬ ਡੈਸਕ)— ਪੰਜਾਬ ’ਚ ਹੋ ਰਹੀਆਂ ਅੱਜ 117 ਸੀਟਾਂ ’ਤੇ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਕਈ ਥਾਵਾਂ ਤੋਂ ਈ. ਵੀ. ਐੱਮ. ਦੀਆਂ ਮਸ਼ੀਨਾਂ ਖ਼ਰਾਬ ਹੋਣ ਦੀਆਂ ਖ਼ਬਰਾਂ ਵੀ ਆਉਣ ਲੱਗੀਆਂ ਹਨ। ਇਸੇ ਤਹਿਤ ਜਲੰਧਰ ਦੇ ਬਸਤੀ ਨੌ ’ਚ ਬਣਾਏ ਗਏ ਬੂਥ ਨੰਬਰ 6 ਵਿਚ ਵੋਟਿੰਗ ਦੀ ਸ਼ੁਰੂਆਤ ਹੰੁਦੇ ਸਾਰ ਹੀ ਈ. ਵੀ. ਐੱਮ. ਦੀ ਮਸ਼ੀਨ ਖ਼ਰਾਬ ਹੋ ਗਈ, ਜਿਸ ਕਰਕੇ ਪੋਲਿੰਗ ਦੇਰੀ ਨਾਲ ਸ਼ੁਰੂ ਹੋਈ। ਸਵੇਰੇ 8 ਵਜੇ ਤੋਂ ਪਹੁੰਚੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਜਲੰਧਰ 'ਚ ਵੋਟਾਂ ਪੈਣੀਆਂ ਹੋਈਆਂ ਸ਼ੁਰੂ, ਵਿਧਾਇਕ ਸੁਸ਼ੀਲ ਰਿੰਕੂ ਨੇ ਪਾਈ ਵੋਟ

ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੁੰਦੇ ਹੀ ਸੁਰਿੰਦਰ ਨਾਮ ਦਾ ਇਕ ਸ਼ਖ਼ਸ ਵੋਟ ਪਾਉਣ ਲਈ ਜਿਵੇਂ ਹੀ ਬੂਥ ਅੰਦਰ ਗਿਆ ਤਾਂ ਵੋਟ ਪਾਉਣ ਦੌਰਾਨ ਵੋਟਿੰਗ ਮਸ਼ੀਨ ਖ਼ਰਾਬ ਹੋ ਗਈ। ਇਸ ਸਬੰਧੀ ਜਦ ਸਟਾਫ਼ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਆ ਰਹੀ ਇਸ ਸਮੱਸਿਆ ਦਾ ਜਲਦੀ ਹੀ ਹੱਲ ਕੀਤਾ ਜਾ ਰਿਹਾ ਹੈ। ਉਥੇ ਹੀ ਕਰੀਬ ਇਕ ਘੰਟੇ ਦੀ ਦੇਰੀ ਨਾਲ ਇਥੇ ਪੋਲਿੰਗ ਦੀ ਸ਼ੁਰੂਆਤ ਕੀਤੀ ਗਈ। ਉਥੇ ਹੀ ਕੰਮਾਂ ’ਤੇ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਖੱਜਲ-ਖੁਆਰ ਹੋਣਾ ਪਿਆ।    

ਇਹ ਵੀ ਪੜ੍ਹੋ: ਰਣਦੀਪ ਸੁਰਜੇਵਾਲਾ ਦਾ ਵੱਡਾ ਬਿਆਨ, ਪੰਜਾਬ ਚੋਣਾਂ ’ਚ ‘ਆਪ’ ਤੇ ਭਾਜਪਾ ਦੀ ਮਿਲੀਭੁਗਤ ਦਾ ਪਰਦਾਫਾਸ਼ ਹੋਇਆ


author

shivani attri

Content Editor

Related News